ਸਾਡੇ ਨਾਲ ਸ਼ਾਮਲ

Follow us

17.5 C
Chandigarh
Wednesday, January 21, 2026
More
    Home Breaking News Snake Bite: ਸ...

    Snake Bite: ਸੱਪ ਦੇ ਡੰਗਣ ਨਾਲ 9 ਮਹੀਨਿਆਂ ਦੇ ਬੱਚੇ ਦੀ ਮੌਤ

    Snake Bite
    Snake Bite: ਸੱਪ ਦੇ ਡੰਗਣ ਨਾਲ 9 ਮਹੀਨਿਆਂ ਦੇ ਬੱਚੇ ਦੀ ਮੌਤ

    (ਜਸਵੀਰ ਸਿੰਘ ਗਹਿਲ) ਲੁਧਿਆਣਾ। Snake Bite ਲੁਧਿਆਣਾ ਦੇ ਬਰੋਟਾ ਰੋਡ ਦੇ ਗੁਰੂ ਗੋਬਿੰਦ ਸਿੰਘ ਨਗਰ ਇਲਾਕੇ ਵਿੱਚ ਇੱਕ 9 ਸਾਲਾ ਬੱਚੇ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ ਵੈਲਡਿੰਗ ਦੀ ਦੁਕਾਨ ਚਲਾਉਣ ਵਾਲੇ ਤਰਨਦੀਪ ਸਿੰਘ ਸੰਧੂ ਹਰ ਰੋਜ਼ ਵਾਂਗ ਰਾਤ ਦਾ ਖਾਣਾ ਖਾਣ ਤੋਂ ਬਾਅਦ ਆਪਣੇ ਕਮਰੇ ਵਿੱਚ ਜਾ ਕੇ ਸੌ ਗਏ। ਕਮਰੇ ਵਿੱਚ ਉਨ੍ਹਾਂ ਨੇ ਜ਼ਮੀਨ ’ਤੇ ਗੱਦੇ ਵਿਛਾਏ ਹੋਏ ਸਨ। ਬੀਤੀ ਰਾਤ ਹੋਈ ਬਾਰਿਸ਼ ਤੋਂ ਬਾਅਦ ਇੱਕ ਜ਼ਹਿਰੀਲਾ ਸੱਪ ਗੇਟ ਦੀ ਗਰਿੱਲ ਦੇ ਰਸਤੇ ਕਮਰੇ ਅੰਦਰ ਦਾਖਲ ਹੋ ਗਿਆ ਤੇ ਫਤਿਹ ਵੀਰ ਸਿੰਘ ਆਪਣੀ ਮਾਤਾ ਸੋਨਮ ਪ੍ਰੀਤ ਕੌਰ ਨਾਲ ਗੱਦੇ ’ਤੇ ਸੁੱਤਾ ਹੋਇਆ ਸੀ। ਸੱਪ ਨੇ ਮਾਸੂਮ ਬੱਚੇ ਦੇ ਕੰਨ ’ਤੇ ਡੰਗ ਮਾਰ ਦਿੱਤਾ।

    ਇਹ ਵੀ ਪੜ੍ਹੋ: Bathinda News : ਬਿਜਲੀ ਦੀ ਦੁਕਾਨ ’ਚ ਲੱਗੀ ਭਿਆਨਕ ਅੱਗ

    ਪਤਾ ਲੱਗਣ ’ਤੇ ਸੋਨਮਪ੍ਰੀਤ ਨੇ ਰੌਲਾ ਪਾਇਆ ਜਿਸ ਤੋਂ ਬਾਅਦ ਪੂਰਾ ਪਰਿਵਾਰ ਅਤੇ ਗਲੀ ਦੇ ਲੋਕ ਇਕੱਠੇ ਹੋ ਗਏ। ਫਤਿਹ ਵੀਰ ਸਿੰਘ ਨੂੰੰ ਤੁਰੰਤ ਲੁਧਿਆਣਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਹਾਲਤ ਜਿਆਦਾ ਖਰਾਬ ਹੋਣ ਦੀ ਦੇਖ ਉਸ ਨੂੰ ਸੀਐਮ ਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਪਰ ਰਸਤੇ ਵਿੱਚ ਫਤਿਹਵੀਰ ਸਿੰਘ (9) ਦਮ ਤੋੜ ਗਿਆ। ਜਾਣਕਾਰੀ ਦਿੰਦਿਆਂ ਫਤਿਹ ਵੀਰ ਸਿੰਘ ਦੇ ਦਾਦਾ ਅਕਾਲੀ ਦਲ ਦੇ ਸੀਨੀਅਰ ਆਗੂ ਹਰਜਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਅਤੇ ਪਤਨੀ ਵਿਦੇਸ਼ ਵਿੱਚ ਹੈ। ਐਤਵਾਰ ਨੂੰ ਦੋਵਾਂ ਦੇ ਆਸਟਰੇਲੀਆ ਤੋਂ ਆਉਣ ਤੋਂ ਬਾਅਦ ਮਾਸੂਮ ਬੱਚੇ ਦੀ ਦੇਹ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। Snake Bite

    LEAVE A REPLY

    Please enter your comment!
    Please enter your name here