ਲੁਧਿਆਣਾ ਦੇ ਦੋ ਸਕੂਲਾਂ ‘ਚ 20 ਵਿਦਿਆਰਥੀ ਕੋਰੋਨਾ ਪਾਜਿਟਿਵ

ਲੁਧਿਆਣਾ ਦੇ ਦੋ ਸਕੂਲਾਂ ‘ਚ 20 ਵਿਦਿਆਰਥੀ ਕੋਰੋਨਾ ਪਾਜਿਟਿਵ

ਲੁਧਿਆਣਾ (ਰਾਮ ਗੋਪਾਲ ਰਾਏਕੋਟੀ) ਲੁਧਿਆਣਾ ਦੇ ਬਸਤੀ ਜੋਧੇਵਾਲ ਵਿੱਚ ਦੇ ਦੋ ਸਕੂਲਾਂ ਵਿੱਚ ਕੁੱਲ 20 ਵਿਦਿਆਰਥੀ ਕੋਰੋਨਾ ਪੋਜ਼ੀਟਿਵ ਪਾਏ ਗਏ ਹਨ ਜਿਨ੍ਹਾਂ ਦਾ ਰੈਪਿਡ ਟੈਸਟ ਕਿੱਟ ਰਾਹੀਂ ਨਮੂਨੇ ਲਏ ਗਏ ਸਨ। 20 ਬੱਚਿਆਂ ਦੇ ਕੋਰੋਨਾ ਨਾਲ ਸੰਕਰਮਿਤ ਹੋਣ ਦੇ ਦੋਹੇ ਸਕੂਲ 24 ਅਗਸਤ ਤਕ ਬੰਦ ਵੀ ਕਰ ਦਿੱਤੇ ਗਏ ਹਨ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਸਤੀ ਜੋਧੇਵਾਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਬੀਤੇ ਦਿਨ ਰੈਪਿਡ ਕਿੱਟ ਰਾਹੀਂ 41 ਵਿਦਿਆਰਥੀਆਂ ਦੇ ਟੈਸਟ ਲਏ ਗਏ ਸਨ ਅਤੇ ਇਹ ਸਾਰੇ ਵਿਦਿਆਰਥੀ ਗਿਆਰ੍ਹਵੀਂ ਜਮਾਤ ਦੇ ਸਨ ਅਤੇ ਇਨ੍ਹਾਂ ਵਿੱਚੋਂ ਅੱਠ ਬੱਚੇ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਉਨ੍ਹਾਂ ਕਿਹਾ ਕਿ ਅੱਜ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੋਵਾਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਨਹੀਂ ਬੁਲਾਇਆ ਗਿਆ ਸੀ।

ਉਨ੍ਹਾਂ ਦੱਸਿਆ ਕਿ ਕੁੱਲ ਸਕੂਲ ਦੇ ਵਿਚ 2800 ਦੇ ਕਰੀਬ ਵਿਦਿਆਰਥੀ ਪੜ੍ਹਦੇ ਹਨ ਜਿਨ੍ਹਾਂ ਵਿਚੋਂ ਸੀਨੀਅਰ ਕਲਾਸਾਂ ਅੰਦਰ 2250 ਅਤੇ ਛੋਟੀਆਂ ਕਲਾਸਾਂ ਅੰਦਰ 600 ਦੇ ਕਰੀਬ ਵਿਦਿਆਰਥੀ ਪੜ੍ਹਦੇ ਨੇ ਦੋ ਸ਼ਿਫਟਾਂ ਵਿਚ ਸਕੂਲ ਲੱਗਦਾ ਹੈ ਅਤੇ 400 ਦੇ ਕਰੀਬ ਵਿਦਿਆਰਥੀ ਹੀ ਫਿਲਹਾਲ ਸਕੂਲ ਆਪਣੀ ਮਾਪਿਆਂ ਦੀ ਮਨਜ਼ੂਰੀ ਨਾਲ ਆ ਰਹੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ