ਫੈਜਾਬਾਦ ‘ਚ ਭਿਆਨਕ ਸੜਕ ਹਾਦਸਾ, 8 ਮੌਤਾਂ

ਫੈਜਾਬਾਦ। ਉੱਤਰ ਪ੍ਰਦੇਸ਼ ਦੇ ਫੈਜਾਬਾਦ ਜ਼ਿਲ੍ਹੇ ਦੇ ਰੌਨਾਹੀ ਖੇਤਰ ‘ਚ ਇੱਕ ਭਿਆਨਕ ਸੜਕ ਹਾਦਸੇ ‘ਚ ਕਾਰ ਸਵਾਰ ਅੱਠ ਵਿਅਕਤੀਆਂ ਦੀ ਮੌਤ ਹੋਗਈ।
ਪੁਲਿਸ ਸੂਤਰਾਂ ਨੇ ਅੱਜ ਇੱਥੇ ਦੱਸਿਆ ਕਿ ਆਜਮਗੜ੍ਹ ‘ਚ ਕਪਤਾਨਗੰਜ ਖੇਤਰ ‘ਚ ਰਹਿਣ ਵਾਲੇ ਕਾਰ ਸਵਾਰ ਅੱਠ ਵਿਅਕਤੀ ਅੱਧੀ ਰਾਤ ਨੂੰ ਫੈਜਾਬਾਦ ਤੋਂ ਲਖਲਊ ਜਾ ਰਹੇ ਹਸਨ।
ਲਖਨਊ-ਗੋਰਖ਼ਪੁਰ ਕੌਮੀ ਰਾਜ ਮਾਰਗ ‘ਤੇ ਰੌਨਾਹੀ ‘ਚ ਡੇਵਢੀ ਮੋੜ ਕੋਲ ਸੜਕ ਪਾਰ ਕਰ ਰਹੇ ਤੇਜ ਰਫ਼ਤਾਰ ਟਰੱਕ ਨਾਲ ਟਕਰਾ ਜਾਣ ਕਾਰਨ ਇਹ ਹਾਦਸਾ ਵਾਪਰਿਆ।