ਸਾਧ ਸੰਗਤ ਨੇ ਸ਼ਿਰਕਤ ਕਰਦੇ ਹੋਏ ਲਾਏ 4500 ਬੂਟੇ, ਜੰਗਲਾਤ ਮਹਿਕਮੇ ਦੇ ਰੇਂਜ ਅਫਸਰ ਨੇ ਕੀਤੀ ਸ਼ੁਰੂਆਤ
ਜਗਰਾਓ, (ਜਸਵੰਤ ਰਾਏ )। 71ਵਾਂ ਸੂਬਾ ਪੱਧਰੀ ਵਣ ਮਹਾਂ ਉਤਸਵ ਜਗਰਾਓ ਵਿਖੇ ਸਥਿਤ ਜ਼ਿਲ੍ਹੇ ਦੇ ਇਕਲੋਤੇ ਸਰਕਾਰੀ ਸਨਮਤੀ ਸਾਇੰਸ ਕਾਲਜ ਵਿਖੇ ਜੋਰ ਸ਼ੋਰ ਨਾਲ ਮਨਾਇਆ ਗਿਆ। ਜੰਗਲਾਤ ਮਹਿਕਮੇ ਦੇ ਰੇਂਜ ਅਫਸਰ ਮੋਹਣ ਸਿੰਘ, ਕਾਲਜ ਦੇ ਡਾਇਰੈਕਟਰ ਡਾ. ਸੁਖਵਿੰਦਰ ਕੋਰ, ਵਾਇਸ ਡਾਇਰੈਕਟਰ ਨਿਰਮਲ ਸਿੰਘ, ਪੋ੍ਰ ਜਤਿੰਦਰ ਸਿੰਘ, ਵਿਨੈ ਗਰਗ ਅਤੇ ਸਮੂਹ ਵਾਤਾਵਰਣ ਪਰੇਮੀਆਂ ਦੀ ਅਗਵਾਈ ਹੇਠ ਮਨਾਏ ਗਏ ਇਸ ਵਣ ਮਹਾਂ ਉਤਸਵ ਵਿੱਚ ਮਨਰੇਗਾ, ਦਿ ਗਰੀਨ ਪੰਜਾਬ ਮਿਸ਼ਨ ਦੀ ਟੀਮ ਦੇ ਆਗੂਆਂ ਅਤੇ ਵੱਡੀ ਗਿਣਤੀ ਵਿੱਚ ਪੁੱਜੀ ਡੇਰਾ ਸੱਚਾ ਸੌਦਾ ਬਲਾਕ ਜਗਰਾਓ ਦੀ ਸਾਧ ਸੰਗਤ ਨੇ ਸਹਿਯੋਗ ਕਰਦੇ ਹੋਏ 4500 ਦੇ ਕਰੀਬ ਛਾਂਦਾਰ ਤੇ ਫਲਦਾਰ ਬੂਟੇ ਲਾਏ। ਜਿਸ ਦੀ ਸ਼ੁਰੂਆਤ ਰੇਂਜ ਅਫਸਰ ਮੋਹਣ ਸਿੰਘ ਸਮੇਤ ਸਮੂਹ ਆਗੂਆਂ ਨੇ ਗਰਾਊਂਡ ਵਿੱਚ ਬੂਟਾ ਲਾ ਕੇ ਕੀਤੀ।
ਉਸ ਤੋਂ ਬਾਅਦ ਸਮੂਹ ਮਨਰੇਗਾ ਵਰਕਰਾਂ ਅਤੇ ਵੱਡੀ ਗਿਣਤੀ ਵਿੱਚ ਪੁੱਜੀ ਬਲਾਕ ਜਗਰਾਓਂ ਦੀ ਸਾਧ ਸੰਗਤ ਨੇ ਸਹਿਯੋਗ ਕਰਦੇ ਹੋਏ 4500 ਦੇ ਕਰੀਬ ਛਾਂਦਾਰ ਤੇ ਫਲਦਾਰ ਬੂਟੇ ਲਾਏ। ਇਸ ਮੋਕੇ ਰੇਂਜ ਅਫਸਰ ਮੋਹਣ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੂਸਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 71ਵਾਂ ਵਣ ਮਹਾਂ ਉਤਸਵ ਪਹਿਲੀ ਵਾਰ ਜਗਰਾਓਂ ਦੇ ਸਰਕਾਰੀ ਸਨਮਤੀ ਸਾਇੰਸ ਕਾਲਜ ਵਿਖੇ ਮਨਾਇਆ ਗਿਆ। ਜਿਸ ਵਿੱਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਸਮੇਤ ਹੋਰ ਸੰਸਥਾਵਾਂ ਦਾ ਸਹਿਯੋਗ ਲਿਆ ਗਿਆ ਹੈ ਅਤੇ ਵੱਡੀ ਗਿਣਤੀ ਵਿੱਚ ਪੁੱਜੇ ਇਨ੍ਹਾਂ ਸ਼ਰਧਾਲੂਆਂ ਵੱਲੋਂ 4500 ਦੇ ਕਰੀਬ ਬੂਟੇ ਲਾਏ ਗਏ ਹਨ
ਜਿੰਨ੍ਹਾਂ ਨੂੰ ਪੁੱਤਾਂ ਵਾਂਗ ਪਾਲਿਆ ਵੀ ਜਾਵੇਗਾ। ਇਸ ਮੋਕੇ ਗਰੀਨ ਪੰਜਾਬ ਮਿਸ਼ਨ ਟੀਮ ਦੇ ਆਗੂ ਪੋ੍ਰ. ਕਰਮ ਸਿੰਘ ਸੰਧੂ, ਮੈਡਮ ਕੰਚਨ, ਕੇਵਲ ਮਲਹੋਤਰਾ, ਸਤਪਾਲ ਦੇਹੜਕਾ ਨੇ ਇਸ ਉਪਰਾਲੇ ਲਈ ਜੰਗਲਾਤ ਮਹਿਕਮੇ ਅਤੇ ਕਾਲਜ ਦੇ ਸਮੂਹ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸਾਡੀ ਟੀਮ ਜੋ ਕਿ ਧਰਤੀ ਨੂੰ 33 ਫੀਸਦੀ ਹਰਾ ਭਰਾ ਕਰਨ ਦਾ ਮਿਸ਼ਨ ਲੈ ਕੇ ਚਲ ਰਹੀ ਹੈ ਉਸ ਵਿੱਚ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਬੂਟੇ ਲਗਾਉਣ ਦਾ ਅੱਜ ਅਹਿੰਮ ਯੋਗਦਾਨ ਦਿੱਤਾ ਗਿਆ ਹੈ। ਜਿਸ ਨਾਲ ਸਾਡਾ ਵਾਤਾਵਰਣ ਸ਼ੁੱਧ ਹੋਵੇਗਾ ਅਤੇ ਆਉਣ ਵਾਲੀ ਪੀੜੀ ਨੂੰ ਵੀ ਇਸ ਦਾ ਭਰਪੂਰ ਫਾਇਦਾ ਹੋਵੇਗਾ।
ਇਸ ਮੋਕੇ ਬਲਾਕ ਭੰਗੀਦਾਸ ਸੁਖਵਿੰਦਰ ਸਿੰਘ ਇੰਸਾਂ, ਸ਼ਹਿਰੀ ਭੰਗੀਦਾਸ ਸੰਜੀਵ ਇੰਸਾਂ, 25 ਮੈਂਬਰ ਸੁਰਜੀਤ ਇੰਸਾਂ, ਅਵਤਾਰ ਇੰਸਾਂ ਸਮੇਤ ਹੋਰ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦਾ ਪਹਿਲਾਂ ਤੋਂ ਹੀ ਮੁੱਖ ਮਕਸਦ ਪੇੜ ਪੌਦੇ ਲੱਗਾ ਕੇ ਵਾਤਾਵਰਣ ਨੂੰ ਬਚਾਉਣਾ ਅਤੇ ਮਹਿਕਾਉਣਾ ਹੈ ਜਿਸ ਨਾਲ ਸਾਡਾ ਵਾਤਾਵਰਣ ਸ਼ੁੱਧ ਹੋਵੇਗਾ। ਉਨ੍ਹਾਂ ਜੰਗਲਾਤ ਮਹਿਕਮੇ ਅਤੇ ਕਾਲਜ ਦੇ ਸਮੂਹ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੀ ਕਿਸੇ ਵੇਲੇ ਵੀ ਲੋੜ ਪੈਂਦੀ ਹੈ ਤਾਂ ਉਹ ਸੇਵਾ ਲਈ ਹਰ ਵੇਲੇ ਹਾਜ਼ਰ ਹਨ। ਇਸ ਸੂਬਾ ਪੱਧਰੀ ਵਣ ਮਹਾਂ ਉਤਸਵ ਦੋਰਾਨ ਜੰਗਲਾਤ ਮਹਿਕਮੇ ਦੇ ਨਰਸਰੀ ਇੰਚਾਰਜ ਸੁਖਵੰਤ ਸਿੰਘ, ਸਵਰਨ ਸਿੰਘ, ਨੀਰਜ ਕੁਮਾਰ, ਜਸਵੀਰ ਸਿੰਘ, ਕੁਲਵਿੰਦਰ ਕੋਰ ਅਤੇ ਕਾਲਜ ਦੇ ਅਧਿਕਾਰੀਆਂ ਨੂੰ ਬਲਾਕ ਦੀ ਕਮੇਟੀ ਦੇ ਸਮੂਹ ਮੈਂਬਰਾਂ ਅਤੇ ਵੱਡੀ ਗਿਣਤੀ ਵਿੱਚ ਪੁੱਜੀ ਸਾਧ ਸੰਗਤ ਵੱਲੋਂ ਸਨਮਾਨਿਤ ਵੀ ਕੀਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ