ਸਾਡੇ ਨਾਲ ਸ਼ਾਮਲ

Follow us

14.2 C
Chandigarh
Monday, February 2, 2026
More
    Home Breaking News ਗੋਬਿੰਦ ਸਾਗਰ ਝ...

    ਗੋਬਿੰਦ ਸਾਗਰ ਝੀਲ ’ਚ ਡੁੱਬ ਕੇ 7 ਨੌਜਵਾਨਾਂ ਦੀ ਮੌਤ

    ਨਹਾਉਣ ਲਈ ਗੋਬਿੰਦ ਸਾਗਰ ਝੀਲ ’ਚ ਉਤਰੇ ਸਨ 11 ਨੌਜਵਾਨ, ਚਾਰ ਬਚੇ

    • ਮੁਹਾਲੀ ਦੇ ਬਨੂੜ ਦੇ ਰਹਿਣ ਵਾਲੇ ਸਨ ਨੌਜਵਾਨ

    (ਸੱਚ ਕਹੂੰ ਨਿਊਜ਼) ਮੁਹਾਲੀ। ਗੋਬਿੰਦ ਸਾਗਰ ਝੀਲ ’ਚ 7 ਨੌਜਵਾਨਾਂ ਦੀ ਡੁੱਬ ਜਾਣ ਕਾਰਨ ਮੌਤ ਹੋ ਗਈ ਹੈ। ਇਨ੍ਹਾਂ ਸਾਰੇ ਨੌਜਵਾਨਾਂ ਦੀਆਂ ਲਾਸ਼ਾਂ ਕੱਢ ਲਈਆਂ ਹਨ। ਇਹ ਹਾਦਸਾ ਗੋਬਿੰਦ ਨਾਥ ਮੰਦਰ ਊਨਾ ਕੋਲ ਵਪਾਰਿਆ ਹੈ। ਜਾਣਕਾਰੀ ਅਨੁਸਾਰ ਮੁਹਾਲੀ ਦੇ ਰਹਿਣ ਵਾਲੇ ਇਹ 11 ਨੌਜਵਾਨ ਘੁੰਮਣ ਲਈ ਗਏ ਸਨ। ਇਹ ਸਾਰੇ ਦੋਸਤ ਸਨ ਤੇ ਨਹਾਉਣ ਲਈ ਗੋਬਿੰਦ ਸਾਗਰ ਝੀਲ ’ਚ ਉਤਰੇ ਸਨ।

    ਪਾਣੀ ਦਾ ਵਹਾਅ ਵੱਧਣ ਕਾਰਨ ਇਹ ਨੌਜਵਾਨ ਪਾਣੀ ’ਚ ਰੁੜ ਗਏ। ਇਨ੍ਹਾਂ ’ਚੋਂ ਚਾਰ ਨੌਜਵਾਨ ਕਿਸੇ ਤਰ੍ਹਾਂ ਤੈਰ ਕੇ ਬਾਹਰ ਨਿਕਲੇ ਆਏ ਸਨ ਜਿਸ ਕਾਰਨ ਇਨ੍ਹਾਂ ਦੀਆਂ ਜਾਨਾਂ ਬਚ ਗਈਆਂ। ਬਾਕੀ ਨੌਜਵਾਨਾਂ ਦਾ ਕੁਝ ਪਤਾ ਨਹੀਂ ਚੱਲਿਆ ਤੇ ਬਾਅਦ ’ਚ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਜਿੱਥੇ ਗੋਤਾਖੋਰਾ ਨੇ ਕੜੀ ਮੁਸ਼ੱਕਤ ਤੋਂ ਬਾਅਦ ਇਨ੍ਹਾਂ 7 ਨੌਜਵਾਨਾਂ ਦੀਆਂ ਲਾਸ਼ਾਂ ਕੱਢੀਆਂ, ਜਿਨ੍ਹਾਂ ਦੀ ਮੌਤ ਹੋ ਚੁੱਕੀ ਸੀ। ਇਲਾਕੇ ’ਚ ਇਨ੍ਹਾਂ ਨੌਜਵਾਨਾਂ ਦੀ ਮੌਤ ਦੀ ਖਬਰ ਫੈਲਦਿਆਂ ਹੀ ਸੋਗ ਦੀ ਲਹਿਰ ਦੌੜ ਗਈ।

    ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ

    LEAVE A REPLY

    Please enter your comment!
    Please enter your name here