Heart Checkup Camp: 666 ਮਰੀਜ਼ਾਂ ਨੇ ਦਿਲ ਦੇ ਰੋਗਾਂ ਦਾ ਚੈੱਕਅਪ ਤੇ ਨਿਵਾਰਨ ਕੈਂਪ ਦਾ ਲਾਭ ਉਠਾਇਆ

Heart Checkup Camp
Heart Checkup Camp: 666 ਮਰੀਜ਼ਾਂ ਨੇ ਦਿਲ ਦੇ ਰੋਗਾਂ ਦਾ ਚੈੱਕਅਪ ਤੇ ਨਿਵਾਰਨ ਕੈਂਪ ਦਾ ਲਾਭ ਉਠਾਇਆ

Heart Checkup Camp: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਕੀਤਾ ਕੈਂਪ ਦਾ ਸ਼ੁੱਭ ਉਦਘਾਟਨ

Heart Checkup Camp: ਸਰਸਾ। ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਸ਼ੁੱਕਰਵਾਰ ਨੂੰ ਪਵਿੱਤਰ ਥ੍ਰੀ ਇਨ ਵਨ ਐੱਮਐੱਸਜੀ ਭੰਡਾਰੇ ਦੇ ਮੌਕੇ ਦਿਲ ਦੇ ਰੋਗਾਂ ਦਾ ਚੈੱਕਅਪ ਤੇ ਨਿਵਾਰਨ ਕੈਂਪ ਲਾਇਆ ਗਿਆ ਕੈਂਪ ’ਚ 666 ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਸਹੀਂ ਸਲਾਹ ਦਿੱਤੀ ਗਈ ਕੈਂਪ ਦਾ ਉਦਘਾਟਨ ਪੂੁਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਪਵਿੱਤਰ ਕਰ ਕਮਲਾਂ ਨਾਲ ਕੀਤਾ।

ਪੂਜਨੀਕ ਗੁਰੂ ਜੀ ਨੇ ਕੈਂਪ ’ਚ ਸੇਵਾਵਾਂ ਦੇ ਰਹੇ ਮਾਹਿਰ ਡਾਕਟਰਾਂ ਤੇ ਸਟਾਫ ਨੂੰ ਪਵਿੱਤਰ ਅਸ਼ੀਰਵਾਦ ਨਾਲ ਨਿਹਾਲ ਕੀਤਾ ਕੈਂਪ ’ਚ 311 ਪੁਰਸ਼ ਮਰੀਜ਼ਾਂ ਤੇ 355 ਮਹਿਲਾ ਮਰੀਜ਼ਾਂ ਦੀ ਜਾਂਚ ਕੀਤੀ ਗਈ 50 ਮਰੀਜ਼ਾਂ ਦੀ ਈਕੋ ਕੀਤੀ ਗਈ, ਜਿਸ ਵਿੱਚ 20 ਔਰਤਾਂ ਤੇ 30 ਪੁਰਸ਼ ਸ਼ਾਮਲ ਸਨ ਇਸ ਤੋਂ ਇਲਾਵਾ 149 ਮਰੀਜ਼ਾਂ ਦੀ ਈਸੀਜੀ ਕੀਤੀ ਗਈ, ਜਿਸ ਵਿੱਚ 118 ਪੁਰਸ਼ ਤੇ 31 ਔਰਤਾਂ ਸ਼ਾਮਲ ਸਨ ਕੈਂਪ ਦੌਰਾਨ ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਦਿਲ ਦੇ ਰੋਗਾਂ ਸਬੰਧੀ ਜਾਂਚ ਦੇ ਨਾਲ-ਨਾਲ ਲੈਬ ਸਬੰਧੀ, ਈਕੋ ਤੇ ਈਸੀਜੀ ਜਾਂਚ ਵੀ ਮੁਫ਼ਤ ਕੀਤੀ ਗਈ ਇਸ ਤੋਂ ਇਲਾਵਾ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ। Heart Checkup Camp

Read Also : Three in One MSG Bhandara: ਦੇਸ਼-ਵਿਦੇਸ਼ ’ਚ ਮਨਾਇਆ ਥ੍ਰੀ ਇਨ ਵਨ ਐੱਮਐੱਸਜੀ ਭੰਡਾਰਾ

ਇਨ੍ਹਾਂ ਡਾਕਟਰਾਂ ਨੇ ਦਿੱਤੀਆਂ ਸੇਵਾਵਾਂ: ਕੈਂਪ ’ਚ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਕਾਰਡੀਓਲੋਜੀ ਮਾਹਿਰ ਡਾ. ਅਵਤਾਰ ਸਿੰਘ ਕਲੇਰ (ਐੱਮਡੀ ਡੀਐੱਮ ਕਾਰਡੀਓਲੋਜੀ), ਡਾ. ਸਮੀਰ ਬਹਿਲ (ਐੱਮਡੀ ਕਾਰਡੀਆਕ ਫਿਜ਼ੀਸ਼ੀਅਨ), ਡਾ. ਸੁਨੀਲ ਸਾਗਰ (ਐੱਮਸੀਐੱਚ ਹਾਰਟ ਸਰਜਨ) ਅਤੇ ਡਾ. ਪੰਕਜ ਕਨਸੋਟੀਆ (ਐੱਮਡੀ ਕਾਰਡੀਆਕ ਫਿਜ਼ੀਸ਼ੀਅਨ) ਨੇ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਸਹੀ ਸਲਾਹ ਦਿੱਤੀ।

ਇਸ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਆਰਐੱਮਓ ਡਾ. ਗੌਰਵ ਅਗਰਵਾਲ, ਡਾ. ਪੁਨੀਤ ਮਹੇਸ਼ਵਰੀ, ਡਾ. ਮੀਨਾਕਸ਼ੀ ਸਮੇਤ ਹੋਰ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਮੈਂਬਰਾਂ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਕੈਂਪ ਵਿੱਚ ਸੇਵਾ ਕੀਤੀ। ਡਾਕਟਰਾਂ ਨੇ ਮਰੀਜ਼ਾਂ ਨੂੰ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਸਬੰਧੀ ਸਲਾਹ ਵੀ ਦਿੱਤੀ।