ਪੂਜਨੀਕ ਗੁਰੂ ਜੀ ਦੀ ਈਜ਼ਾਦ ਕੀਤੀ ਸਨੇਕ ਕੈਚਰ ਛੜੀ ਦਾ ਕਮਾਲ, 635 ਜ਼ਹਿਰੀਲੇ ਸੱਪਾਂ ਤੇ ਗੋਹਾਂ ਫਡ਼੍ਹੀਆਂ

Snake Catcher Stick
ਪੂਜਨੀਕ ਗੁਰੂ ਜੀ ਦੁਆਰਾ ਤਿਆਰ ਕੀਤੀ ਛੜੀ ਦਿਖਾਉਂਦਾ ਹੋਇਆ ਬਲਦੇਵ ਰਾਜ ਇੰਸਾਂ

ਬਲਦੇਵ ਰਾਜ ਇੰਸਾਂ ਨੇ ਬਚਾਈਆਂ 635 ਜ਼ਹਿਰੀਲੇ ਸੱਪਾਂ ਤੇ ਗੋਹਾਂ ਦੀਆਂ ਜਾਨਾਂ

Snake Catcher Stick / ਸੱਪ ਦਾ ਨਾਂਅ ਸੁਣਦਿਆਂ ਹਰ ਕੋਈ ਡਰ ਨਾਲ ਕੰਬ ਜਾਂਦਾ ਹੈ ਤੇ ਫਿਰ ਜੇਕਰ ਸੱਪ ਕੋਬਰਾ ਪ੍ਰਜਾਤੀ ਦਾ ਹੋਵੇ ਤਾਂ ਹਰ ਕਿਸੇ ਦੀ ਜਾਨ ’ਤੇ ਬਣ ਆਉਂਦੀ ਹੈ। ਗੱਲ ਕੀ ਸੱਪ ਨੂੰ ਦੇਖਦਿਆਂ ਹੀ ਲੋਕ ਜਾਂ ਤਾਂ ਆਪਣੀ ਜਾਨ ਬਚਾਉਣ ਲਈ ਦੌੜਦੇ ਹਨ ਜਾਂ ਫਿਰ ਸੱਪ ਨੂੰ ਹੀ ਜਾਨੋਂ ਮਾਰ ਮੁਕਾਉਣ ਦੀ ਚਾਰਾਜੋਈ ਕਰਦੇ ਹਨ। ਭਾਵੇਂ ਆਮ ਇਲਾਕਿਆਂ ਵਿੱਚ ਪਾਏ ਜਾਂਦੇ ਸਾਰੇ ਸੱਪ ਜ਼ਹਿਰੀਲੇ ਨਹੀਂ ਹੁੰਦੇ ਪਰ ਸੱਪ ਦਾ ਡਰ ਹੀ ਇਨ੍ਹਾਂ ਦੀ ਜਾਨ ਦਾ ਦੁਸ਼ਮਣ ਸਾਬਿਤ ਹੁੰਦਾ ਹੈ ਅਕਸਰ ਲੋਕ ਸੱਪ ਦੇ ਜ਼ਹਿਰੀਲੇ ਡੰਗ ਦੇ ਡਰ ਕਾਰਨ ਇਨ੍ਹਾਂ ਨੂੰ ਦੇਖਦਿਆਂ ਹੀ ਮਾਰ ਮੁਕਾਉਂਦੇ ਹਨ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇੱਕ ਅਜਿਹੀ ਸਨੇਕ ਕੈਚਰ ਛਡ਼ੀ ਈਜ਼ਾਦ ਕੀਤੀ ਜਿਸ ਨਾਲ ਸੱਪ ਨੂੰ ਮਾਰਨ ਦੀ ਲੋਡ਼ ਹੀ ਨਹੀਂ ਪੈਂਦੀ। ਸਗੋਂ ਸੱਪ ਨੂੰ ਸਨੇਕ ਕੈਚਰ ਛਡ਼ੀ ਰਾਹੀਂ ਆਸਾਨੀ ਨਾਲ ਫਡ਼ ਕੇ ਦੂਰ ਜੰਗਲਾਂ ’ਚ ਛੱਡ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ: MSG Health Tips: ਖਾਣ-ਪੀਣ ਦੀਆਂ ਇਹ ਆਦਤਾਂ ਬਚਾਉਣਗੀਆਂ ਰੋਗਾਂ ਤੋਂ

ਪਰ ਦੂਜੇ ਪਾਸੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਮਾਨਵਤਾ ਦੀ ਸੇਵਾ ਵਿੱਚ ਲੱਗੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਵਿੰਗ ਦੇ ਵਲੰਟੀਅਰਾਂ ਵਿੱਚ ਲੋਕ ਸੇਵਾ ਦੇ ਨਾਲ-ਨਾਲ ਅਜਿਹੇ ਜ਼ਹਿਰੀਲੇ ਜਾਨਵਰਾਂ ਪ੍ਰਤੀ ਰਹਿਮਦਿਲੀ ਐਨੀ ਕੁੱਟ-ਕੁੱਟ ਕੇ ਭਰੀ ਹੋਈ ਹੈ ਕਿ ਸੇਵਾਦਾਰ ਅਜਿਹੇ ਜ਼ਹਿਰੀਲੇ ਜੀਵਾਂ ਨੂੰ ਸੁਰੱਖਿਅਤ ਤਰੀਕੇ ਨਾਲ ਫੜ ਕੇ ਜੰਗਲਾਤ ’ਚ ਛੱਡ ਆਉਂਦੇ ਹਨ।

ਆਮ ਇਲਾਕਿਆਂ ਵਿੱਚ ਪਾਈਆਂ ਜਾਣ ਵਾਲੀ ਸੱਪਾਂ ਦੀਆਂ ਬਹੁਤੀਆਂ ਪ੍ਰਜਾਤੀਆਂ ਜ਼ਹਿਰੀਲੀਆਂ ਨਹੀਂ ਹੁੰਦੀਆਂ

ਅਜਿਹੀ ਹੀ ਇੱਕ ਉਦਾਹਰਨ ਦਾ ਨਾਂਅ ਹੈ ਬਲਦੇਵ ਰਾਜ ਇੰਸਾਂ ਗੋਨਿਆਣਾ ਮੰਡੀ, ਬਠਿੰਡਾ। ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਵਿੰਗ ਦੇ ਇਸ ਵਲੰਟੀਅਰ ਨੇ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ’ਤੇ ਚੱਲਦਿਆਂ ਹੁਣ ਤੱਕ 635 ਜ਼ਹਿਰੀਲੇ ਸੱਪਾਂ ਤੇ ਗੋਹਾਂ ਨੂੰ ਸੁਰੱਖਿਅਤ ਕਾਬੂ ਕਰਕੇ ਨਾ ਸਿਰਫ ਆਮ ਲੋਕਾਂ ਦਾ ਜਾਨੀ ਨੁਕਸਾਨ ਹੋਣੋਂ ਬਚਾਇਆ ਹੈ, ਸਗੋਂ ਇਨ੍ਹਾਂ ਨੂੰ ਸੁਰੱਖਿਅਤ ਕਾਬੂ ਕਰਨ ਉਪਰੰਤ ਜੰਗਲੀ ਇਲਾਕੇ ਵਿੱਚ ਛੱਡ ਕੇ ਇਨ੍ਹਾਂ ਜੀਵਾਂ ਦੀ ਜਾਨ ਵੀ ਬਚਾਈ ਹੈ। ਬਲਦੇਵ ਰਾਜ ਇੰਸਾਂ ਜ਼ਿਆਦਾਤਰ ਜ਼ਹਿਰੀਲੇ ਸੱਪਾਂ ਨੂੰ ਕਾਬੂ ਕਰਨ ਲਈ ਇੱਕ ਖਾਸ ਤਰ੍ਹਾਂ ਦੀ ਛੜੀ ਦੀ ਵਰਤੋਂ ਕਰਦਾ ਹੈ ਜਿਸ ਦੀ ਮੱਦਦ ਨਾਲ ਸੱਪ ਦੇ ਖਤਰਨਾਕ ਹਮਲੇ ਦੇ ਡਰ ਦੀ ਕੋਈ ਗੁੰਜਾਇਸ਼ ਬਾਕੀ ਨਹੀਂ ਰਹਿੰਦੀ। ਬਲਦੇਵ ਰਾਜ ਮੁਤਾਬਿਕ ਸੱਪਾਂ ਤੇ ਗੋਹਾਂ ਦੇ ਸਬੰਧ ਵਿੱਚ ਇੱਕ ਹੈਰਾਨੀਜਨਕ ਤੱਥ ਇਹ ਵੀ ਹੈ ਕਿ ਸਾਡੇ ਆਮ ਇਲਾਕਿਆਂ ਵਿੱਚ ਪਾਈਆਂ ਜਾਣ ਵਾਲੀ ਸੱਪਾਂ ਦੀਆਂ ਬਹੁਤੀਆਂ ਪ੍ਰਜਾਤੀਆਂ ਜ਼ਹਿਰੀਲੀਆਂ ਨਹੀਂ ਹੁੰਦੀਆਂ ਪਰ ਜਹਿਰੀਲੇ ਹੋਣ ਦੇ ਖਤਰੇ ਕਾਰਨ ਹੀ ਇੰਨ੍ਹਾਂ ਨੂੰ ਮਾਰ ਦਿੱਤਾ ਜਾਂਦਾ ਹੈ।

ਬਲਦੇਵ ਰਾਜ ਇੰਸਾਂ ਦੱਸਦਾ ਹੈ ਕਿ ਉਸਨੇ ਜਦੋਂ ਤੋਂ ਸੱਪਾਂ ਨੂੰ ਸੁਰੱਖਿਅਤ ਕਾਬੂ ਕਰਨਾ ਸ਼ੁਰੂ ਕੀਤਾ ਹੈ, ਉਦੋਂ ਤੋਂ ਆਮ ਲੋਕਾਂ ਵਿੱਚ ਸੱਪਾਂ ਨੂੰ ਮਾਰਨ ਦਾ ਰੁਝਾਨ ਲਗਭਗ ਖਤਮ ਹੋ ਚੁੱਕਾ ਹੈ। ਗੋਨਿਆਣਾ ਮੰਡੀ ਅਤੇ ਨਾਲ ਲੱਗਦੇ ਪਿੰਡਾਂ ਵਿੱਚ ਜਦੋਂ ਵੀ ਕਿਤੇ ਸੱਪ ਜਾਂ ਕਿਸੇ ਜ਼ਹਿਰੀਲੇ ਜਾਨਵਰ ਦੇ ਘਰ ਜਾਂ ਦੁਕਾਨਾਂ ਵਿੱਚ ਵੜ ਜਾਣ ਦੀ ਖਬਰ ਮਿਲਦੀ ਹੈ ਤਾਂ ਸੂਚਨਾ ਮਿਲਦਿਆਂ ਹੀ ਉਹ ਆਪਣੇ ਸੱਪ ਕਾਬੂ ਕਰਨ ਵਾਲੀ ਵਿਸ਼ੇਸ ਛੜੀ ਅਤੇ ਸੰਦ ਲੈ ਕੇ ਤੁਰੰਤ ਪਹੁੰਚ ਜਾਂਦਾ ਹੈ ਅਤੇ ਇਨ੍ਹਾਂ ਨੂੰ ਸੁਰੱਖਿਅਤ ਕਾਬੂ ਕਰਕੇ ਅਬਾਦੀ ਤੋਂ ਦੂਰ ਛੱਡ ਆਉਂਦਾ ਹੈ। ਬਲਦੇਵ ਰਾਜ ਦੇ ਜ਼ਹਿਰੀਲੇ ਖਤਰਨਾਕ ਜਾਨਵਰਾਂ ਪ੍ਰਤੀ ਇਸ ਪ੍ਰੇਮ ਭਾਵ ਦੇ ਕਾਰਨ ਨਾ ਸਿਰਫ ਸੈਂਕੜੇ ਗਿਣਤੀ ਸੱਪਾਂ ਅਤੇ ਗੋਆਂ ਵਰਗੇ ਜਹਿਰੀਲੇ ਜਾਨਵਰਾਂ ਦੀ ਜਾਨ ਬਚੀ ਹੈ ਸਗੋਂ ਆਮ ਲੋਕਾਂ ਨੂੰ ਵੀ ਅਜਿਹੇ ਭਿਆਨਕ ਖਤਰਿਆਂ ਤੋਂ ਨਿਜਾਤ ਮਿਲੀ ਹੈ।

Snake Catcher Stick
ਪੂਜਨੀਕ ਗੁਰੂ ਜੀ ਦੁਆਰਾ ਤਿਆਰ ਕੀਤੀ ਛੜੀ ਦਿਖਾਉਂਦਾ ਹੋਇਆ ਬਲਦੇਵ ਰਾਜ ਇੰਸਾਂ

ਹੁਣ ਤੱਕ ਕਾਬੂ ਕੀਤੇ ਗਏ 635 ਦੇ ਕਰੀਬ ਸੱਪ | Snake Catcher Stick

ਹੁਣ ਤੱਕ ਕਾਬੂ ਕੀਤੇ ਗਏ 635 ਦੇ ਕਰੀਬ ਸੱਪ, ਜਿਨ੍ਹਾਂ ਵਿੱਚ ਜ਼ਿਆਦਾਤਰ ਧਾਮਨ, ਰੈੱਡ ਕਵੀਨ ਸੱਪਾਂ ਤੋਂ ਇਲਾਵਾ ਕਈ ਜ਼ਹਿਰੀਲੇ ਕਿਸਮ ਜਿਵੇਂ ਕੋਬਰਾ, ਰਸਲਵਾਈਪਰ, ਕਾਮਨ ਕਰੇਟ ਆਦਿ ਪ੍ਰਜਾਤੀਆਂ ਦੇ ਸੱਪ ਵੀ ਸ਼ਾਮਿਲ ਹਨ, ਨੂੰ ਕਾਬੂ ਕਰਕੇ ਉਨ੍ਹਾਂ ਦੀ ਜਾਨ ਬਚਾ ਚੁੱਕਾ ਹੈ। ਬਲਦੇਵ ਰਾਜ ਦਾ ਕਹਿਣਾ ਹੈ ਕਿ ਅਸਲ ਵਿੱਚ ਤਾਂ ਇਹ ਸਾਰੀ ਧਰਤੀ ਹੀ ਅਜਿਹੇ ਜਾਨਵਰਾਂ ਦਾ ਘਰ ਹੈ ਪਰ ਫਿਰ ਵੀ ਅਬਾਦੀ ਵਾਲੇ ਇਲਾਕਿਆਂ ਵਿੱਚ ਅਕਸਰ ਹੀ ਸੱਪ ਆਦਿ ਮੌਸਮੀ ਤਬਦੀਲੀਆਂ ਕਾਰਨ ਘਰਾਂ-ਦੁਕਾਨਾਂ ਵਿੱਚ ਦਾਖਲ ਹੋ ਜਾਂਦੇ ਹਨ, ਪਰ ਇਹ ਵੀ ਕੁਦਰਤ ਦਾ ਹਿੱਸਾ ਹਨ ਸਾਡੇ ਵਾਂਗ ਇਨ੍ਹਾਂ ਨੂੰ ਵੀ ਜਿਊਣ ਦਾ ਓਨਾ ਹੀ ਅਧਿਕਾਰ ਹੈ ਇਸ ਲਈ ਸਾਨੂੰ ਇਨ੍ਹਾਂ ਨੂੰ ਮਾਰਨਾ ਨਹੀਂ ਚਾਹੀਦਾ।

Snake Catcher Stick
ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਵਿੰਗ ਦੇ ਸੇਵਾਦਾਰ ਬਲਦੇਵ ਰਾਜ ਇੰਸਾਂ ਨੂੰ ਵੱਖ ਵੱਖ ਸੰਸਥਾਵਾਂ ਵੱਲੋਂ ਸਨਮਾਨਿਤ ਕੀਤੇ ਜਾਣ ਦੀ ਫਾਈਲ ਫੋਟੋ।

ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਵਿੰਗ ਦੀ ਵਰਦੀ ਪਹਿਨ ਕੇ ਹਿੰਮਤ-ਹੌਂਸਲਾ ਆਪਣੇ-ਆਪ ਦੁੱਗਣਾ-ਚੌਗੁਣਾ ਹੋ ਜਾਂਦਾ ਹੈ
ਬਲਦੇਵ ਰਾਜ ਕਹਿੰਦਾ ਹੈ ਕਿ ਜਦੋਂ ਵੀ ਫੋਨ ’ਤੇ ਕਿਤੇ ਸੱਪ ਜਾਂ ਕਿਸੇ ਜਹਿਰੀਲੇ ਜੀਵ ਦੀ ਸੂਚਨਾ ਮਿਲਦੀ ਹੈ ਤਾਂ ਉਹ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਵਿੰਗ ਦੀ ਵਰਦੀ ਪਹਿਨ ਕੇ ਜਦੋਂ ਕੋਬਰਾ, ਰਸਲਵਾਈਪਰ ਤੇ ਕਾਮਨ ਕਰੇਟ ਵਰਗੇ ਖਤਰਨਾਕ ਬੇਹੱਦ ਜ਼ਹਿਰੀਲੇ ਸੱਪਾਂ ਨੂੰ ਕਾਬੂ ਕਰਨ ਲਈ ਜਾਂਦਾ ਹੈ ਤਾਂ ਉਸ ਦੀ ਹਿੰਮਤ ਅਤੇ ਹੌਂਸਲਾ ਆਪਣੇ-ਆਪ ਦੁੱਗਣਾ-ਚੌਗੁਣਾ ਹੋ ਜਾਂਦਾ ਹੈ।