Covid-19 | ਕੋਰੋਨਾ ਨਾਲ ਹੁਣ ਤੱਕ ਕਰੀਬ 50 ਹਜ਼ਾਰ ਦੇ ਕਰੀਬ ਮੌਤਾਂ
ਨਵੀਂ ਦਿੱਲੀ। ਦੇਸ਼ ‘ਚ ਕੋਰੋਨਾ (Covid-19) ਦੇ ਕਹਿਰ ਦੌਰਾਨ ਪਿਛਲੇ 24 ਘੰਟਿਆਂ ‘ਚ 944 ਵਿਅਕਤੀਆਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 50 ਹਜ਼ਾਰ ਦੇ ਕਰੀਬ ਪਹੁੰਚ ਗਈ ਹੈ ਤੇ ਕੋਰੋਨਾ ਦੇ 63 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਮਰੀਜ਼ਾਂ ਦੀ ਗਿਣਤੀ 25.89 ਲੱਖ ਤੋਂ ਪਾਰ ਹੋ ਗਈ ਹੈ।
ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਇੱਕ ਦਿਨ ‘ਚ ਕੋਰੋਨਾ (covid-19) ਦੇ 63,489 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਮਰੀਜ਼ਾਂ ਦੀ ਗਿਣਤੀ 25,89,682 ਹੋ ਗਈ ਹੈ। ਇਸ ਦੌਰਾਨ 944 ਵਿਅਕਤੀਆਂ ਦੀ ਮੌਤ ਹੋ ਨਾਲ ਮ੍ਰਿਤਕਾਂ ਦੀ ਗਿਣਤੀ 49,980 ‘ਤੇ ਪਹੁੰਚ ਗਈ ਹੈ।
ਇੱਕ ਦਿਨ ‘ਚ 53,322 ਮਰੀਜ਼ ਠੀਕ ਹੋਏ
ਰਾਹਤ ਦੀ ਗੱਲ ਇਹ ਹੈ ਕਿ ਇੱਕ ਦਿਨ ‘ਚ 53,322 ਵਿਅਕਤੀਆਂ ਦੇ ਠੀਕ ਹੋਣ ਨਾਲ ਇਨ੍ਹਾਂ ਮਰੀਜ਼ਾਂ ਦੀ ਗਿਣਤੀ 18,62,258 ਹੋ ਗਈ ਹੈ। ਇਸ ਦੌਰਾਨ ਦੇਸ਼ ‘ਚ ਸਰਗਰਮ ਮਾਮਲੇ 9224 ਵਧੇ ਹਨ ਜਿਸ ਨਾਲ ਇਨ੍ਹਾਂ ਦੀ ਗਿਣਤੀ 6,77,444 ਹੋ ਗਈ ਹੈ। ਦੇਸ਼ ‘ਚ ਹੁਣ ਸਰਗਰਮ ਮਾਮਲੇ 26.16 ਫੀਸਦੀ, ਠੀਕ ਹੋਣ ਵਾਲਿਆਂ ਦੀ ਦਰ 71.91 ਫੀਸਦੀ ਤੇ ਮ੍ਰਿਤਕਾਂ ਦੀ ਦਰ 1.93 ਫੀਸਦੀ ਹੈ।
- ਸਰਗਰਮ ਮਾਮਲੇ 26.16 ਫੀਸਦੀ
- ਠੀਕ ਹੋਣ ਵਾਲਿਆਂ ਦੀ ਦਰ 71.91 ਫੀਸਦੀ
- ਮ੍ਰਿਤਕਾਂ ਦੀ ਦਰ 1.93 ਫੀਸਦੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ