ਮਾਰੇ ਗਏ ਅੱਤਵਾਦੀ ਅਲ ਸ਼ਬਾਬ ਦੇ
ਮਾਸਕੋ, ਏਜੰਸੀ। ਅਮਰੀਕੀ ਫੌਜ ਨੇ ਸ਼ਨਿੱਚਰਵਾਰ ਨੂੰ ਅਤੇ ਐਤਵਾਰ ਨੂੰ ਸੋਮਾਲੀਆ ‘ਚ ਹਵਾਈ ਹਮਲੇ ਕੀਤੇ ਜਿਸ ‘ਚ ਅਲ ਸ਼ਬਾਬ ਦੇ 62 ਅੱਤਵਾਦੀ ਮਾਰੇ ਗਏ। ਅਮਰੀਕੀ ਫੌਜ ਦੀ ਅਫਰੀਕੀ ਕਮਾਨ ਨੇ ਸੋਮਵਾਰ ਨੂੰ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਬਿਆਨ ਅਨੁਸਾਰ 15 ਦਸੰਬਰ ਨੂੰ ਕੀਤੇ ਗਏ ਹਵਾਈ ਹਮਲੇ ‘ਚ 34 ਅੱਤਵਾਦੀ ਮਾਰੇ ਗਏ। ਅਮਰੀਕੀ ਫੌਜ ਨੇ ਕਿਹਾ ਕਿ ਸਾਰੇ ਛੇ ਹਵਾਈ ਹਮਲੇ ਦੀ ਜਾਣਕਾਰੀ ਸੋਮਾਲੀਆ ਦੀ ਸਰਕਾਰ ਨੂੰ ਪਹਿਲਾਂ ਤੋਂ ਹੀ ਦਿੱਤੀ ਗਈ ਸੀ।
ਸ਼ਬਾਬ ਸੋਮਾਲੀਆ ‘ਚ 2006 ਦੌਰਾਨ ਇੱਕ ਅੱਤਵਾਦੀ ਸੰਗਠਨ ਦੇ ਰੂਪ ‘ਚ ਉਭਰਿਆ ਸੀ
ਸਰਕਾਰ ਦੇ ਸਹਿਯੋਗ ਨਾਲ ਹੀ ਇਹਨਾਂ ਹਮਲਿਆਂ ਨੂੰ ਅੰਜਾਮ ਦਿੱਤਾ ਗਿਆ ਹੈ। ਇਹ ਹਵਾਈ ਹਮਲੇ ਅਲ ਸ਼ਬਾਬ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਸਨ। ਇਹਨਾਂ ਹਵਾਈ ਹਮਲਿਆਂ ‘ਚ ਨਾਗਰਿਕਾਂ ਨੂੰ ਕਿਸੇ ਤਰ੍ਹਾਂ ਵੀ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਪਹੁੰਚਿਆ। ਜਿਕਰਯੋਗ ਹੈ ਕਿ ਅਲ ਸ਼ਬਾਬ ਸੋਮਾਲੀਆ ‘ਚ 2006 ਦੌਰਾਨ ਇੱਕ ਅੱਤਵਾਦੀ ਸੰਗਠਨ ਦੇ ਰੂਪ ‘ਚ ਉਭਰਿਆ ਸੀ। ਇਸ ਖੇਤਰ ‘ਚ ਹੁਣ ਤੱਕ ਅਲ ਸ਼ਬਾਬ ਕਈ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇ ਚੁੱਕਾ ਹੈ। ਅਲ ਸ਼ਬਾਬ ਦਾ ਸਬੰਧ ਅਲ ਕਾਇਦਾ ਨਾਲ ਵੀ ਹੈ। ਅਲ ਸ਼ਬਾਬ ਆਪਣੇ ਕੰਟਰੋਲ ਵਾਲੇ ਖੇਤਰਾਂ ‘ਚ ਸ਼ਰੀਆ ਕਾਨੂੰਨ ਲਾਗੂ ਕਰਨਾ ਚਾਹੁੰਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।