Murder: ਛੇ ਧੀਆਂ ਦੇ ਪਿਓ ਦਾ ਬੇਰਹਿਮੀ ਨਾਲ ਕਤਲ, ਪੁਲਿਸ ਜਾਂਚ ’ਚ ਜੁਟੀ

Murder
Murder: ਛੇ ਧੀਆਂ ਦੇ ਪਿਓ ਦਾ ਬੇਰਹਿਮੀ ਨਾਲ ਕਤਲ, ਪੁਲਿਸ ਜਾਂਚ ’ਚ ਜੁਟੀ

60 ਸਾਲ ਦੇ ਬਜ਼ੁਰਗ ਦੇ ਸਿਰ ’ਚ ਵਾਰ ਕਰ ਅਣਪਛਾਤਿਆ ਨੇ ਕੀਤਾ ਕ਼ਤਲ | Murder

  • ਕ਼ਤਲ ਕਰਨ ਦੀ ਵਜ੍ਹਾ ਨਹੀਂ ਆਈ ਸਾਹਮਣੇ, ਪੁਲਿਸ ਜਾਂਚ ਚ ਜੁਟੀ

ਫ਼ਰੀਦਕੋਟ (ਗੁਰਪ੍ਰੀਤ ਪੱਕਾ)। Murder: ਫ਼ਰੀਦਕੋਟ ਦੇ ਪਿੰਡ ਸ਼ੇਰ ਸਿੰਘ ਵਾਲਾ ’ਚ ਇੱਕ 60 ਸਾਲ ਦੇ ਵਿਅਕਤੀ ਦੇ ਸਿਰ ’ਚ ਵਾਰ ਕਰ ਅਣਪਛਾਤੇ ਲੋਕਾਂ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਛਾਣ ਪਿਆਰਾ ਸਿੰਘ ਪੁੱਤਰ ਗੁਰਦੀਪ ਸਿੰਘ ਵਜੋਂ ਹੋਈ, ਜਿਸ ਦੇ ਪਰਿਵਾਰ ’ਚ ਉਸਦੀ ਪਤਨੀ ਅਤੇ ਤਿੰਨ ਬੇਟੀਆਂ ਰਹਿ ਰਹੀਆਂ ਸਨ ਅਤੇ ਉਸਦੀਆ ਬਾਕੀ ਤਿੰਨ ਬੇਟੀਆਂ ਦੀ ਸ਼ਾਦੀ ਹੋ ਚੁੱਕੀ ਹੈ। ਪਿੰਡ ਵਾਸੀਆਂ ਮੁਤਾਬਿਕ ਮ੍ਰਿਤਕ ਦੀਆਂ ਛੇ ਬੇਟੀਆਂ ਹਨ, ਜਿਨ੍ਹਾਂ ’ਚ ਤਿੰਨ ਦੀ ਸ਼ਾਦੀ ਹੋ ਚੁਕੀ ਹੈ ਅਤੇ ਘਟਨਾ ਦੀ ਰਾਤ ਮ੍ਰਿਤਕ ਦੀ ਪਤਨੀ ਅਤੇ ਬਾਕੀ ਤਿੰਨ ਬੇਟੀਆਂ ਆਪਣੀ ਇੱਕ ਸ਼ਾਦੀਸ਼ੁਦਾ ਬੇਟੀ ਜਿਸਦੇ ਬੱਚਾ ਹੋਣ ਵਾਲਾ ਸੀ ,ਕੋਲ ਗਈਆਂ ਹੋਈਆਂ ਸਨ ਅਤੇ ਮ੍ਰਿਤਕ ਘਰ ’ਚ ਇਕੱਲਾ ਸੀ।

ਇਹ ਵੀ ਪੜ੍ਹੋ: Punjab News: ਮੀਂਹ ਦਾ ਕਹਿਰ, ਚੋਅ ’ਚ ਰੁੜੀ ਇਨੋਵਾ, ਇੱਕੋ ਪਰਿਵਾਰ ਦੇ 10 ਮੈਂਬਰ ਸਨ ਸਵਾਰ

ਅੱਜ ਸਵੇਰੇ ਜਦੋਂ ਇਸ ਘਟਨਾ ਦਾ ਪਤਾ ਪਿੰਡ ਵਾਸੀਆਂ ਨੂੰ ਲੱਗਾ ਤਾਂ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਪਿੰਡ ਵਾਸੀਆਂ ਮੁਤਾਬਿਕ ਪਿਆਰਾ ਸਿੰਘ ਬਹੁਤ ਹੀ ਨੇਕ ਸੁਭਾਅ ਦਾ ਸੀ ਅਤੇ ਕਿਸੇ ਨਾਲ ਉਸਦੀ ਕੋਈ ਰੰਜਿਸ਼ ਨਹੀਂ ਸੀ। ਫਿਲਹਾਲ ਪੁਲਿਸ ਘਟਨਾ ਮੌੱਕੇ ਪੁੱਜ ਜਾਂਚ ਕਰ ਰਹੀ ਹੈ। ਇਸ ਸਬੰਧੀ ਡੀਐਸਪੀ ਸ਼ਮਸ਼ੇਰ ਸਿੰਘ ਨੇ ਦੱਸਿਆ ਕੇ ਕਿਸੇ ਤੇਜ਼ਧਾਰ ਹਥਿਆਰ ਨਾਲ ਸਿਰ ’ਚ ਵਾਰ ਕੀਤਾ ਗਿਆ ਜਿਸ ਨਾਲ ਮ੍ਰਿਤਕ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਫਰੈਂਸਿਕ ਟੀਮ ਅਤੇ ਡਾਗ ਸਕਾਡ ਦੀ ਮੱਦਦ ਨਾਲ ਜਾਂਚ ਕੀਤੀ ਜਾ ਰਹੀ ਹੈ ਛੇਤੀ ਹੀ ਕਾਤਲਾਂ ਨੂੰ ਕਾਬੂ ਕਰ ਲਿਆ ਜਾਵੇਗਾ। Murder

LEAVE A REPLY

Please enter your comment!
Please enter your name here