ਜ਼ਿਲ੍ਹਾ ਲੁਧਿਆਣਾ ’ਚ ਕੋਰੋਨਾ ਦੇ ਅੱਜ ਆਏ 6 ਨਵੇਂ ਕੇਸ

ਅੱਜ ਮੌਤ ਅਤੇ ਕਾਲੀ ਫੰਗਸ ਦਾ ਨਹੀਂ ਆਇਆ ਕੋਈ ਮਾਮਲਾ

(ਰਾਮ ਗੋਪਾਲ ਰਾਏਕੋਟੀ)। ਲੁਧਿਆਣਾ।ਜ਼ਿਲ੍ਹਾ ਲੁਧਿਆਣਾ ’ਚ ਕੋਰੋਨਾ ਕਾਬੂ ਹੇਠ ਹੈ ਪਰੰਤੂ ਇੱਕਾ-ਦੁੱਕਾ ਕੇਸ ਆ ਰਹੇ ਹਨ। ਅੱਜ ਕਾਲੀ  ਫੰਗਸ ਅਤੇ ਕਰੋਨਾ ਨਾਲ ਮੌਤ ਦਾ ਕੋਈ ਵੀ ਕੇਸ ਦਰਜ ਨਹੀਂ ਕੀਤਾ ਗਿਆ। ਇਸ ਸਮੇਂ ਪੂਰੇ ਜ਼ਿਲ੍ਹੇ ਵਿੱਚ ਕੁੱਲ 57 ਕੇਸ ਐਕਟਿਵ ਰਹਿ ਗਏ ਹਨ ਤੇ ਇਸ ਸਮੇਂ ਕੋਈ ਵੀ ਕਰੋਨਾ ਮਰੀਜ਼ ਸਰਕਾਰੀ ਹਸਪਤਾਲ ਵਿੱਚ ਦਾਖਲ ਨਹੀਂ ਹੈ। ਸਿਰਫ਼ 8 ਕੋਰੋਨਾ ਮਰੀਜ਼ ਨਿੱਜੀ ਹਸਪਤਾਲਾਂ ਵਿੱਚ ਦਾਖਲ ਹਨ। ਅੱਜ ਕੋਰੋਨਾ ਦੇ 8 ਨਵੇਂ ਕੇਸ ਦਰਜ ਕੀਤੇ ਗਏ ਹਨ।

ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਜ਼ਿਲ੍ਹਾ ਲੁਧਿਆਣਾ ’ਚ 6 ਕੋਰੋਨਾ ਮਰੀਜ਼ ਪੋਜ਼ਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਲੁਧਿਆਣਾ ਨਾਲ ਸਬੰਧਿਤ ਕੱੁਲ ਮਰੀਜ਼ਾਂ ਦੀ ਗਿਣਤੀ 87349 ਹੈ, ਜਦੋਂਕਿ 11626 ਮਰੀਜ਼ ਦੂਜੇ ਜ਼ਿਲ੍ਹਿਆਂ/ਰਾਜਾਂ ਨਾਲ ਸਬੰਧਤ ਹਨ।।

ਲੁਧਿਆਣਾ ’ਚ ਅੱਜ ਕੋਈ ਮੌਤ ਨਹੀਂ ਹੋਈ ਹੈ ਅਤੇ ਮੌਤਾਂ ਦੀ ਕੁੱਲ ਗਿਣਤੀ 2095 ਹੈ ਅਤੇ 1047 ਦੂਜੇ ਜ਼ਿਲ੍ਹਿਆਂ ਨਾਲ ਸਬੰਧਤ ਹਨ। ਸ੍ਰੀ ਸ਼ਰਮਾ ਨੇ ਦੱਸਿਆ ਕਿ ਟੀਕਾਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਤੇ ਆਮ ਲੋਕ ਟੀਕਾਕਰਨ ਲਈ ਆ ਰਹੇ ਹਨ। ਜਦੋਂ ਕਿਸੇ ਦਿਨ ਦਵਾਈ ਦੀ ਘਾਟ ਆਉਂਦੀ ਹੈ ਤੇ ਦੂਜੇ ਦਿਨ ਟੀਕਾਕਰਨ ਕੈਂਪਾਂ ’ਤੇ ਭਾਰੀ ਭੀੜ ਦੇਖੀ ਜਾਂਦੀ ਹੈ ਭਾਵ ਲੋਕ ਸਵੈ ਇੱਛਾ ਨਾਲ ਟੀਕਾਕਰਨ ਕਰਵਾ ਰਹੇ ਹਨ।

ਉਨ੍ਹਾਂ ਕਿਹਾ ਵਸਨੀਕਾਂ ਨੂੰ ਬਿਲਕੁਲ ਵੀ ਨਾ ਘਬਰਾਉਣ ਦੀ ਅਪੀਲ ਕੀਤੀ ਕਿਉਂਕਿ ਕੋਵਿਡ ਪੂਰੀ ਤਰ੍ਹਾਂ ਨਾਲ ਠੀਕ ਹੋਣ ਵਾਲੀ ਬਿਮਾਰੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਤੁਰੰਤ ਆਪਣੇ-ਆਪ ਨੂੰ ਕੋਵਿਡ ਦਾ ਟੈਸਟ ਕਰਵਾਉਣਾ ਚਾਹੀਦਾ ਹੈ ਜਦੋਂ ਵੀ ਉਹ ਮਹਿਸੂਸ ਕਰਦੇ ਹਨ ਕਿ ਕੋਈ ਕੋਵਿਡ ਵਰਗੇ ਲੱਛਣ ਹੋਣ। ਦੂਜਾ ਮਿਥੇ ਪ੍ਰੋਗਰਾਮ ਅਨੁਸਾਰ ਟੀਕਾਕਰਨ ਚੱਲ ਰਿਹਾ ਹੈ ਜਿਸ ਦੀ ਪਾਲਣਾ ਜ਼ਰੂਰੀ ਹੈ ਤੇ ਵੈਕਸੀਨੇਸ਼ਨ ਕਰਵਾਉਂਣੀ ਚਾਹੀਦੀ ਹੈ।
ਇਨ੍ਹਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਂਕੜਿਆਂ ਵਿੱਚ ਹੈ। ਇਸੇ ਤਰ੍ਹਾਂ ਅੱਜ ਵੀ 7842 ਸ਼ੱਕੀ ਵਿਅਕਤੀਆਂ ਦੇ ਨਮੂਨੇ ਲਏ ਗਏ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ 57 ਪੋਜ਼ਟਿਵ ਮਰੀਜ਼ ਹਨ।।

ਕਾਲੀ ਫੰਗਸ ਦਾ ਨਹੀਂ ਆਇਆ ਅੱਜ ਕੋਈ ਕੇਸ

ਲੁਧਿਆਣਾ ’ਚ ਅੱਜ ਕਾਲੀ ਫੰਗਸ ਦਾ ਅੱਜ ਕੋਈ ਨਵਾਂ ਕੇਸ ਨਹੀਂ ਆਇਆ ਹੈ। ਲੁਧਿਆਣਾ ਜ਼ਿਲ੍ਹੇ ’ਚ ਕਾਲੀ ਫੰਗਸ ਦੇ ਕੇਸਾਂ ਦੀ ਕੁੱਲ ਗਿਣਤੀ 152 ਹੈ। ਇਹਨਾਂ ਵਿੱਚ 84 ਲੁਧਿਆਣਾ ਦੇ ਤੇ 68 ਬਾਹਰੀ ਜ਼ਿਲ੍ਹਿਆਂ ਦੇ ਹਨ। ਕਾਲੀ ਫੰਗਸ ਨਾਲ ਹੁਣ ਤੱਕ 19 ਮੌਤਾਂ ਹੋਈਆਂ ਹਨ, ਜਿਹਨਾਂ ਵਿੱਚ 8 ਜ਼ਿਲ੍ਹਾ ਲੁਧਿਆਣਾ ਨਾਲ ਤੇ 11 ਬਾਹਰੀ ਜ਼ਿਲ੍ਹਿਆਂ ਨਾਲ ਸਬੰਧਤ ਹਨ। ਲੁਧਿਆਣਾ ’ਚ ਇਸ ਸਮੇਂ ਕਾਲੀ ਫੰਗਸ ਦੇ 10 ਐਕਟਿਵ ਕੇਸ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ