9 ਦਸੰਬਰ ਨੂੰ 459 ਵੋਟਰ ਆਪਣੇ ਲੋਕਤਾਂਤਰਿਕ ਹੱਕ ਦਾ ਇਸਤੇਮਾਲ ਕਰਨਗੇ : ਚੋਣ ਅਬਜਰਵਰ
(ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਜ਼ਿਲ੍ਹਾ ਬਾਰ ਐਸੋਸੀਏਸ਼ਨ ਫਤਹਿਗੜ੍ਹ ਸਾਹਿਬ ਦੀ 9 ਦਸੰਬਰ ਨੂੰ ਹੋਣ ਵਾਲੀ ਚੋਣ ਲਈ ਅੱਜ ਪਹਿਲੇ ਦਿਨ ਵੀ 6 ਉਮੀਦਵਾਰਾਂ ਨੇ ਨਾਮਜਦਗੀ ਕਾਂਗਜ ਦਾਖਲ ਕੀਤੇ। ਚੋਣ ਅਬਜਰਵਰ ਐਡਵੋਕੇਟ ਐਨ. ਕੇ. ਪੁਰੀ ਅਤੇ ਗੁਰਸ਼ਰਨਜੀਤ ਨਾਗਰਾ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਪ੍ਰਧਾਨ ਦੇ ਅਹੁੱਦੇ ਲਈ ਐਡਵੋਕੇਟ ਵਰਿੰਦਰ ਸਿੰਘ ਢਿਲੋਂ, ਉੱਪ ਪ੍ਰਧਾਨ ਲਈ ਐਡਵੋਕੇਟ ਸੰਜੀਵ ਅਬਰੌਲ, ਸੈਕਟਰੀ ਲਈ ਐਡਵੋਕੇਟ ਪਰਮਿੰਦਰ ਸਿੰਘ ਤੂਰ, ਜੁਆਇੰਟ ਸੈਕਟਰੀ ਲਈ ਐਡਵੋਕੇਟ ਜਸਪ੍ਰੀਤ ਸਿੰਘ ਝਿੰਜਰ, ਖਜਾਨਚੀ ਲਈ ਐਡਵੋਕੇਟ ਜਸਪ੍ਰੀਤ ਕੌਰ ਅਤੇ ਲਾਇਬਰੇਰੀ ਇੰਚਾਰਜ ਲਈ ਐਡਵੋਕੇਟ ਰੀਨਾ ਰਾਣੀ ਨੇ ਕਾਗਜ ਦਾਖਲ ਕੀਤੇ। ਉਨ੍ਹਾ ਦੱਸਿਆ ਕਿ 25 ਅਤੇ 29 ਦਸੰਬਰ ਨੂੰ ਦਾਖਲ ਕੀਤੇ ਜਾ ਸਕਦੇ ਹਨ, 30 ਤਾਰੀਕ ਨੂੰ ਕਾਗਜ ਵਾਪਸ ਲਏ ਜਾ ਸਕਦੇ ਹਨ, ਜਦਕਿ ਵੋਟਾ 9 ਦਸੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਪੈਣਗੀਆਂ ਅਤੇ ਉਪਰੰਤ ਉਸੇ ਦਿਨ ਗਿਣਤੀ ਕਰਕੇ ਨਤੀਜਾ ਐਲਾਨ ਦਿੱਤਾ ਜਾਵੇਗਾ। ਇਨ੍ਹਾ ਚੋਣਾਂ ਵਿਚ 459 ਵੋਟਰ ਆਪਣੇ ਲੋਕਤਾਂਤਰਿਕ ਹੱਕ ਦਾ ਇਸਤੇਮਾਲ ਕਰਨਗੇ।
ਇਸ ਮੌਕੇ ਜਿਲ੍ਹਾ ਬਾਰ ਐਸੋਸੀਏਸ਼ਨ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਰਾਜਵੀਰ ਸਿੰਘ ਗਰੇਵਾਲ, ਮੌਜੂਦਾ ਮੀਤ ਪ੍ਰਧਾਨ ਇੰਦਰਜੀਤ ਸਿੰਘ ਚੀਮਾਂ, ਸਾਬਕਾ ਪ੍ਰਧਾਨ ਬਿ੍ਰਜਮੋਹਨ ਸਿੰਘ, ਸਾਬਕਾ ਪ੍ਰਧਾਨ ਅਮਰਦੀਪ ਧਾਰਨੀ, ਸਾਬਕਾ ਪ੍ਰਧਾਨ ਪੀ. ਸੀ. ਜੋਸ਼ੀ ਨੇ ਕਿਹਾ ਕਿ ਅੱਜ ਵਰਿੰਦਰ ਸਿੰਘ ਢਿਲੋ ਆਪਣੇ ਵੱਡੇ ਕਾਫਲੇ ਨਾਲ ਕਾਗਜ ਦਾਖਲ ਕਰਨ ਪਹੁੰਚੇ। ਇਸ ਮੌਕੇ ਐਡਵੋਕੇਟ ਰਣਜੀਤ ਸਿੰਘ ਗਰੇਵਾਲ, ਅਮਰਬੀਰ ਸਿੰਘ ਟਿਵਾਣਾ, ਹਰਦੇਵ ਸਿੰਘ ਰਾਏ, ਭੁਪਿੰਦਰ ਸੌਢੀ, ਸੰਜੀਵ ਚੋਪੜਾ, ਹਰਸ਼ਵਿੰਦਰ ਚੀਮਾ ਸਮੇਤ ਹੋਰ ਵਕੀਲ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ