ਯੂਕਰੇਨ ’ਚ 6.8 ਮਿਲੀਅਨ ਲੋਕ ਬੇਘਰ ਹੋਏ
(ਏਜੰਸੀ)
ਕੀਵ/ਮਾਸਕੋ l ਅੱਜ ਤੋਂ 100 ਦਿਨ ਪਹਿਲਾਂ 24 ਫਰਵਰੀ ਨੂੰ ਨਾਟੋ ਦੀ ਮੈਂਬਰਸ਼ਿਪ ’ਤੇ ਜੋਰ ਦੇਣ ਵਾਲੇ ਯੂਕਰੇਨ ’ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਗੁੱਸਾ ਇਸ ਹੱਦ ਤੱਕ ਭੜਕ ਗਿਆ ਕਿ ਉਸ ਨੇ ਜੰਗ ਸ਼ੁਰੂ ਕਰ ਦਿੱਤੀ ਉਸ ਦਿਨ ਤੋਂ ਯੂਕਰੇਨ ਦੀ ਤਸਵੀਰ ਪੂਰੀ ਤਰ੍ਹਾਂ ਬਦਲ ਗਈ ਹੈ ਉਨ੍ਹਾਂ ਸ਼ਹਿਰਾਂ ’ਚ ਅੱਜ ਮੌਤ ਦਾ ਸੰਨਾਟਾ ਛਾਇਆ ਹੋਇਆ ਹੈ ਜੋ ਕਦੇ ਚਮਕਦੇ ਅਤੇ ਰੌਸ਼ਨੀ ’ਚ ਨਹਾਉਂਦੇ ਸਨ ਯੁੱਧ ਦੇ ਇਸ ਤਪਸ਼ ਨੇ ਪੂਰਬੀ ਯੂਰਪ ਤੋਂ ਬਾਹਰ ਦੁਨੀਆ ਦੇ ਹੋਰ ਦੇਸ਼ਾਂ ਨੂੰ ਮੁਸ਼ਕਲ ਸਥਿਤੀ ’ਚ ਪਾ ਦਿੱਤਾ ਹੈl
ਰੂਸੀ ਹਮਲੇ ਨੇ ਯੂਕਰੇਨ ਦੇ 6.8 ਮਿਲੀਅਲ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜ਼ਬੂਰ ਕੀਤਾ ਹੈ, ਜੋ ਕਿ ਇਸਦੀ ਆਬਾਦੀ ਦਾ ਲਗਭਗ 15 ਫੀਸਦੀ ਹੈ ਸਿੱਧੇ ਸ਼ਬਦਾਂ ’ਚ, ਹਰ 6 ਵਿੱਚੋਂ ਇੱਕ ਯੂਕਰੇਨੀਅਨ ਨੂੰ ਦੇਸ਼ ਛੱਡਣ ਲਈ ਮਜ਼ਬੂਰ ਕੀਤਾ ਗਿਆ ਹੈ ਯੂਐਨਐਚਆਰਸੀ ਦੀ ਰਿਪੋਰਟ ਮੁਤਾਬਿਕ ਇਨ੍ਹਾਂ 68 ਲੱਖ ਲੋਕਾਂ ਵਿੱਚੋਂ ਕਰੀਬ 36 ਲੱਖ ਪੋਲੈਂਡ ਪਹੁੰਚ ਚੁੱਕੇ ਹਨ ਜਿੱਥੇ 2021 ’ਚ ਯੂਕਰੇਨ ਦੀ ਆਬਾਦੀ 43 ਮਿਲੀਅਨ ਸੀ, ਹੁਣ ਇਹ ਘੱਟ ਕੇ 37 ਮਿਲੀਅਨ ਰਹਿ ਗਈ ਹੈl
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ