ਪਿੰਡ ‘ਚ ਸਥਿਤੀ ਬਣੀ ਤਣਾਅਪੂਰਵਕ, ਅਗਰਵਾਲ ਭਾਈਚਾਰੇ ‘ਚ ਵੀ ਭਾਰੀ ਰੋਸ
ਸਰਦੂਲਗੜ (ਗੁਰਜੀਤ ਸ਼ੀਹ) ਥਾਣਾ ਸਰਦੂਲਗੜ ਦੇ ਇੰਕ ਪਿੰਡ ਦੇ ਇੱਕ ਸ਼ਾਦੀ ਸ਼ੁਦਾ 55 ਸਾਲਾ ਵਿਅਕਤੀ ਵੱਲੋਂ ਗੁਆਂਢ ‘ਚ ਰਹਿੰਦੀ 11 ਸਾਲਾ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦੇ ਮਾਮਲੇ ‘ਚ ਦੇਰ ਰਾਤ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਡੀਐਸਪੀ ਸਰਦੂਲਗੜ ਸੰਜੀਵ ਗੋਇਲ ਨੇ ਇਸ ਸਬੰਧੀ ਦੱਸਿਆ ਕਿ ਥਾਣੇ ਨਾਲ ਸਬੰਧਤ ਇੱਕ ਪਿੰਡ ਦਾ ਸੁਰਜੀਤ ਸਿੰਘ ਉਰਫ ਮੋਗਾ ਪੁੱਤਰ ਬਿਰਸਾ ਸਿੰਘ ਜੋ ਕਿ ਇੱਕ ਟੀਵੀ ਚੈਨਲ ,ਪੰਜਾਬੀ ਅਤੇ ਹਿੰਦੀ ਅਖ਼ਬਾਰ ਦਾ ਪੱਤਰਕਾਰ ਸੀ, ਵੱਲੋਂ ਆਪਣੇ ਗੁਆਂਢ ‘ਚ ਰਹਿੰਦੀ 11 ਸਾਲਾ ਨਾਬਾਲਗ ਤੀਸਰੀ ਕਲਾਸ ‘ਚ ਪੜ੍ਹ ਰਹੀ ਲੜਕੀ ਨਾਲ ਜਬਰ ਜਨਾਹ ਕੀਤਾ ਗਿਆ ਹੈ
ਲੜਕੀ ਦੇ ਪਿਤਾ ਦੇ ਬਿਆਨਾਂ ‘ਤੇ ਐੱਸਆਈ ਵੀਰਪਾਲ ਕੌਰ ਵੱਲੋਂ ਥਾਣਾ ਝੁਨੀਰ ਵਿਖੇ 376 ਏ ਬੀ ਆਈ ਪੀ ਸੀ 6 ਪਾਸਕੋ ਐਕਟ 2012 ਅਧੀਨ ਮਾਮਲਾ ਦਰਜ ਕਰਕੇ ਮੁਲਜਮ ਨੂੰ ਗ੍ਰਿਫਤਾਰ ਕਰ ਲਿਆ ਹੈ ਡਾ. ਹਰਚੰਦ ਸਿੰਘ ਐਸ ਐਮ ਓ ਸਰਦੂਲਗੜ ਨੇ ਦੱਸਿਆ ਕਿ ਪੀੜਤ ਲੜਕੀ ਸਿਵਲ ਹਸਪਤਾਲ ਸਰਦੂਲਗੜ ਵਿਖੇ ਜ਼ੇਰੇ ਇਲਾਜ ਹੈ ਜਿਸ ਦੀ ਹਾਲਤ ਸਥਿਰ ਹੈ
ਇਸ ਸਬੰਧੀ ਪਿੰਡ ਦੇ ਲੋਕਾਂ ‘ਚ ਭਾਰੀ ਰੋਸ ਹੈ ਤੇ ਪਿੰਡ ‘ਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਪਿੰਡ ਦੇ ਵੱਡੀ ਗਿਣਤੀ ਲੋਕ ਇਹ ਮੰਗ ਕਰ ਰਹੇ ਹਨ ਕਿ ਸੁਰਜੀਤ ਸਿੰਘ ਪੱਤਰਕਾਰ ਦੇ ਪਰਿਵਾਰ ਨੂੰ , ਜੋ ਪਤਾ ਨਹੀਂ ਕਿੱਥੇ ਹੈ, ਦੇ ਇੱਕ ਵੀ ਮੈਂਬਰ ਨੂੰ ਇੱਥੇ ਨਹੀਂ ਰਹਿਣ ਦਿੱਤਾ ਜਾਵੇਗਾ ਹਲਾਂਕਿ ਪੰਚਾਇਤ ਦੇ ਨੁਮਾਇੰਦੇ ਦੋ ਜਾਂ ਤਿੰਨ ਦਿਨ ਦੇ ਸਮੇਂ ਦੀ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਮੋਹਲਤ ਦਿੱਤੀ ਜਾਵੇਗੀ ਉਸ ਤੋਂ ਬਾਅਦ ਉਨ੍ਹਾਂ ਨੂੰ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ ਪੁਲਿਸ ਪ੍ਰਸ਼ਾਸਨ ਲਈ ਵੀ ਇਹ ਮਾਮਲਾ ਚੁਣੌਤੀ ਬਣਿਆ ਹੋਇਆ ਹੈ
ਉਧਰ ਪੁਲਿਸ ਦਾ ਖੁਫੀਆ ਵਿਭਾਗ ਇਸ ਮਾਮਲੇ ‘ਤੇ ਅੱਖ ਰੱਖ ਰਿਹਾ ਹੈ ਇਸ ਘਟਨਾ ਨੂੰ ਲੈ ਕੇ ਅਗਰਵਾਲ ਭਾਈਚਾਰੇ ‘ਚ ਭਾਰੀ ਰੋਸ ਹੈ ਅਗਰਵਾਲ ਸਭਾ ਝੁਨੀਰ ਦੇ ਪ੍ਰਧਾਨ ਅਸ਼ੋਕ ਕੁਮਾਰ ਬਾਂਸਲ ਨੇ ਕਿਹਾ ਕਿ ਇਸ ਘਟਨਾ ਦੀ ਘੋਰ ਨਿੰਦਿਆ ਕਰਦੇ ਹਾਂ ਅਤੇ ਪ੍ਰਸ਼ਾਸਨ , ਸਰਕਾਰ ਅਤੇ ਅਦਾਲਤ ਤੋਂ ਮੰਗ ਕਰਦੇ ਹਾਂ ਕਿ ਇਸ ਸੁਰਜੀਤ ਸਿੰਘ ਪੱਤਰਕਾਰ ਨਾਮੀ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।