ਬੰਗਲੌਰ (ਏਜੰਸੀ)। ਦੇਸ਼ ਭਰ ਦੇ ਕਈ ਸੂਬਿਆਂ ‘ਚ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਦੇ ਐਲਾਨ ਤੋਂ ਬਾਅਦ ਕਰਨਾਟਕ ਸਰਕਾਰ ਨੇ ਇਸ ਵੱਲ ਬੇਹੱਦ ਮਹੱਤਵਪੂਰਨ ਕਦਮ ਵਧਾਇਆ ਹੈ ਕਰਨਾਟਕ ਸਰਕਾਰ ਨੇ ਪ੍ਰਤੀ ਕਿਸਾਨ 50,000 ਰੁਪਏ ਤੱਕ ਦਾ ਕਰਜ਼ਾ ਮੁਆਫ਼ ਕੀਤੇ ਜਾਣ ਦਾ ਐਲਾਨ ਕੀਤਾ ਇਸ ਨਾਲ ਸਰਕਾਰੀ ਖਜ਼ਾਨੇ ‘ਤੇ 8,165 ਕਰੋੜ ਰੁਪਏ ਦਾ ਬੋਝ ਪਵੇਗਾ ਵਿਧਾਨ ਸਭਾ ‘ਚ ਐਲਾਨੇ ਇਸ ਕਦਮ ਨਾਲ ਉਨ੍ਹਾਂ 22, 27, 506 ਕਿਸਾਨਾਂ ਨੂੰ ਲਾਭ ਹੋਵੇਗਾ ਜਿਨ੍ਹਾਂ ਨੇ ਸਰਕਾਰੀ ਬੈਂਕਾਂ ਤੋਂ ਕਰਜ਼ਾ ਲਿਆ ਹੈ ਮੁੱਖ ਮੰਤਰੀ ਸਿੱਧਰਮਈਆ ਨੇ ਕਿਹਾ ਕਿ ਕਿਸਾਨ ਸੰਕਟ ‘ਚ ਹਨ। (Loan Waiver)
ਇਹ ਵੀ ਪੜ੍ਹੋ : ਚਾਰ ਅਗਾਂਹਵਧੂ ਕਿਸਾਨਾਂ ਦਾ ‘ਮੁੱਖ ਮੰਤਰੀ’ ਪੁਰਸਕਾਰ ਨਾਲ ਸਨਮਾਨ
ਉਹ ਕਰਜ਼ ਮੁਆਫ਼ੀ ਦੀ ਮੰਗ ਕਰ ਰਹੇ ਹਨ ਸਾਨੂੰ ਕਿਸਾਨਾਂ ਨੂੰ ਜਵਾਬ ਦੇਣਾ ਹੈ ਹਾਲਾਂਕਿ ਇਸ ਨਾਲ ਸੂਬੇ ਦੇ ਵਿੱਤ ‘ਤੇ ਅਸਰ ਪਵੇਗਾ ਉਨ੍ਹਾਂ ਕਿਹਾ ਕਿ ਖੇਤੀ ਖੇਤਰ ਦੇ ਲਈ ਸਰਕਾਰ ਨੇ 22,27,506 ਕਿਸਾਨਾਂ ਦੇ ਪੱਖ ‘ਚ ਅੱਗੇ ਆਉਣ ਦਾ ਫੈਸਲਾ ਕੀਤਾ ਹੈ ਇਸ ਦੇ ਤਹਿਤ ਕੱਲ੍ਹ ਤੱਕ ਸਹਿਕਾਰੀ ਬੈਂਕਾਂ ਤੋਂ ਲਏ ਗਏ ਹਰੇਕ ਕਿਸਾਨਾਂ ਦਾ 50,000-50000 ਰੁਪਏ ਤੱਕ ਦਾ ਐਮਰਜੈਂਸੀ ਕਰਜ਼ੇ ਜਾਂ ਫਸਲ ਕਰਜ਼ੇ ਨੂੰ ਮੁਆਫ਼ ਕੀਤਾ ਜਾਵੇਗਾ ਸੂਬੇ ‘ਚ ਕੁੱਲ 22,27,506 ਕਿਸਾਨਾਂ ਨੇ ਸਹਿਕਾਰੀ ਬੈਂਕਾਂ ਤੋਂ 10,736 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ।
ਸਿੱਧਰਮਈਆ ਨੇ ਇਹ ਵੀ ਕਿਹਾ ਕਿ ਕੇਂਦਰ ਨੂੰ ਕੌਮੀਕ੍ਰਿਤ ਤੇ ਪੇਂਡੂ ਬੈਂਕਾਂ ਤੋਂ ਲਏ ਗਏ ਕਿਸਾਨਾਂ ਦੇ ਕਰਜ਼ੇ ਨੂੰ ਮੁਆਫ਼ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੇ ਜੋ ਕਰਜ਼ਾ ਲਿਆ ਹੈ, ਉਸ ‘ਚ ਸਹਿਕਾਰੀ ਬੈਂਕਾਂ ਦਾ ਹਿੱਸਾ ਸਿਰਫ਼ 20 ਫ਼ੀਸਦੀ ਹੈ, ਜਦੋਂਕਿ 80 ਫ਼ੀਸਦੀ ਹਿੱਸਾ ਪੇਂਡੂ, ਕੌਮੀਕ੍ਰਿਤ ਤੇ ਹੋਰ ਬੈਂਕਾਂ ਦਾ ਹੈ ਜੋ ਕੇਂਦਰ ਸਰਕਾਰ ਦੇ ਦਾਇਰੇ ‘ਚ ਆਉਂਦੇ ਹਨ। (Loan Waiver)