ਪਿੰਡ ਚੋਟੀਆ ਦੇ 50 ਪਰਿਵਾਰ ਭਾਜਪਾ ’ਚ ਸ਼ਾਮਲ

Joined BJP
ਪਿੰਡ ਚੋਟੀਆ ਵਿਖੇ ਭਾਜਪਾ ’ਚ ਸ਼ਾਮਿਲ ਹੋਏ ਪਰਿਵਾਰਾਂ ਨਾਲ ਜ਼ਿਲਾ ਪ੍ਰਧਾਨ ਭਾਜਪਾ ਤੇ ਹੋਰ ਆਗੂ। ਤਸਵੀਰ-ਰਵੀਪਾਲ

(ਰਵੀਪਾਲ) ਦੋਦਾ। ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਤੀਸ ਅਸੀਜ਼ਾ ਦੀ ਅਗਵਾਈ ਹੇਠ ਸਰਕਲ ਪ੍ਰਧਾਨ ਕੋਟਭਾਈ ਚੰਦਨ ਚਾਵਲਾ ਦੀ ਯਤਨਾਂ ਨਾਲ ਪਿੰਡ ਚੋਟੀਆ ਦੇ ਤਕਰੀਬਨ 50 ਪਰਿਵਾਰ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਆਪਣੇ ਸਹਿਯੋਗੀਆਂ ਸਮੇਤ ਭਾਜਪਾ ’ਚ ਸ਼ਾਮਲ ਹੋਏ (Joined BJP) ਆਗੂਆਂ ਨੇ ਭਾਰਤੀ ਜਨਤਾ ਪਾਰਟੀ ਵਿਚ ਆਉਣ ਵਾਲੇ ਸਾਰੇ ਪਰਿਵਾਰਾਂ ਨੂੰ ਜੀ ਆਂਇਆ ਆਖਦੇ ਹੋਏ ਪਾਰਟੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਤੇ ਉਨਾਂ ਨੂੰ ਪਾਰਟੀ ’ਚ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਵੀ ਦਿੱਤਾ।

ਇਹ ਵੀ ਪੜ੍ਹੋ : ਅਵਾਰਾ ਪਸ਼ੂਆਂ ਲਈ ਬਣੀ ਨੰਦੀਸ਼ਾਲਾ ’ਚ ਲੱਗੀ ਅੱਗ, ਗਰੀਨ ਐਸ ਦੇ ਸੇਵਾਦਾਰਾਂ ਨੇ ਪਾਇਆ ਅੱਗ ’ਤੇ ਕਾਬੂ

Joined BJP

ਇਸ ਪਰਿਵਾਰਾਂ ਸਬੰਧੀ ਜਾਣਕਾਰੀ ਦਿੰਦੇ ਚੰਦਨ ਚਾਵਲਾ ਨੇ ਦੱਸਿਆਂ ਕਿ ਪਿੰਡ ਚੋਟੀਆ ਦੋ ਘਰਾਂ ਦੌਰਾਨ ਰੱਖੇ ਪ੍ਰੋਗਰਾਮ ਦੌਰਾਨ ਤਕਰੀਬਨ 50 ਪਰਿਵਾਰ ਭਾਜਪਾ ’ਚ ਸ਼ਾਮਿਲ ਹੋਏ ਹਨ। ਇਸ ਮੌਕੇ ਬੋਵੀ ਸਿੰਗਲਾ, ਅੰਗਰੇਜ਼ ਸਿੰਘ, ਗੁਰਪ੍ਰੀਤ ਸਿੰਘ, ਸੁਰਜੀਤ ਸਿੰਘ ਸੀਤਾ, ਲੱਕੀ ਆਦਿ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here