ਸਾਡੇ ਨਾਲ ਸ਼ਾਮਲ

Follow us

26.3 C
Chandigarh
Thursday, February 26, 2026
More
    Home Breaking News ਭਿਆਨਕ ਸੜਕ ਹਾਦ...

    ਭਿਆਨਕ ਸੜਕ ਹਾਦਸੇ ‘ਚ 5 ਨੌਜਵਾਨਾਂ ਦੀ ਮੌਤ, ਇੱਕ ਜ਼ਖਮੀ

    ਮ੍ਰਿਤਕਾਂ ‘ਚੋਂ ਤਿੰਨ ਇੱਕ ਪਿੰਡ ਦੇ

    ਬਠਿੰਡਾ/ਮੌੜ ਮੰਡੀ, (ਸੁਖਜੀਤ ਮਾਨ/ਰਾਕੇਸ਼ ਗਰਗ) ਮੌੜ-ਰਾਮਪੁਰਾ ਰੋਡ ਤੇ ਪਿੰਡ ਰਾਮਨਗਰ ਕੋਲ ਅੱਜ ਵਾਪਰੇ ਭਿਆਨਕ ਸੜਕ ਹਾਦਸੇ ਵਿਚ 5 ਨੌਜਵਾਨਾਂ ਦੀ ਮੌਤ ਹੋ ਗਈ ਜਦੋਂਕਿ ਇੱਕ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਹਾਸਿਲ ਹੋਏ ਵੇਰਵਿਆਂ ਮੁਤਾਬਿਕ ਸਵਿਫਟ ਕਾਰ (ਪੀਬੀ 31-ਐਨ-4414) ‘ਚ ਸਵਾਰ ਨੌਜਵਾਨ ਰਾਮਪੁਰਾ ਤੋਂ ਮੌੜ ਮੰਡੀ ਵੱਲ ਆ ਰਹੇ ਹਨ ਇਸੇ ਦੌਰਾਨ ਪਿੰਡ ਰਾਮਨਗਰ ਕੋਲ ਇੱਕ ਤੇਲ ਟੈਂਕਰ ਅਤੇ ਗੱਡੀ ਦਾ ਹਾਦਸਾ ਹੋ ਗਿਆ

    ਇਸ ਹਾਦਸੇ ਦੌਰਾਨ ਪੰਜ ਨੌਜਵਾਨਾਂ ਹਰਮਨਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ, ਅਰਮਾਨ ਸਿੰਘ ਪੁੱਤਰ ਗੁਰਪ੍ਰੀਤ ਸਿੰਘ, ਹਰਮਨ ਸਿੰਘ ਪੁੱਤਰ ਰਾਜਵਿੰਦਰ ਸਿੰਘ ਵਾਸੀਆਨ ਜੱਜਲ, ਦਿਨੇਸ਼ਵਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਜੋਗੇਵਾਲਾ ਅਤੇ ਮਨਪ੍ਰੀਤ ਸਿੰਘ ਉਰਫ ਬੱਬੂ ਪੁੱਤਰ ਮਹਿਮਾ ਸਿੰਘ ਵਾਸੀ ਮਲਕਾਣਾ ਦੀ ਮੌਤ ਹੋ ਗਈ ਇਸ ਤੋਂ ਇਲਾਵਾ ਸੁਖਦੀਪ ਸਿੰਘ ਪੁੱਤਰ ਜਗਰਾਜ ਸਿੰਘ ਵਾਸੀ ਜੱਜਲ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮੌੜ ਮੰਡੀ ਦੇ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ ਜਦੋਂਕਿ ਜ਼ਖਮੀ ਨੂੰ ਪਹਿਲਾਂ ਇਲਾਜ਼ ਲਈ ਬਠਿੰਡਾ ਸਿਵਲ ਹਸਪਤਾਲ ਲਿਆਂਦਾ ਸੀ ਜਿੱਥੋਂ ਉਸਦੀ ਗੰਭੀਰ ਹਾਲਤ ਵੇਖਦਿਆਂ ਅੱਗੇ ਰੈਫਰ ਕਰ ਦਿੱਤਾ

    ਘਟਨਾ ਦਾ ਪਤਾ ਲੱਗਦਿਆਂ ਹੀ ਡੀਐਸਪੀ ਮੌੜ ਰਸ਼ਪਾਲ ਸਿੰਘ ਅਤੇ ਥਾਣਾ ਮੁਖੀ ਮੌੜ ਹਰਬੰਸ ਸਿੰਘ ਨੇ ਮੌਕੇ ‘ਤੇ ਜਾ ਕੇ ਘਟਨਾ ਦਾ ਜਾਇਜ਼ਾ ਲਿਆ ਥਾਣਾ ਮੌੜ ਪੁਲਿਸ ਵੱਲੋਂ ਇਸ ਮਾਮਲੇ ‘ਚ ਦਰਸ਼ਨ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਬੁਰਜ ਹਰੀ ਦੇ ਬਿਆਨਾਂ ਦੇ ਆਧਾਰ ‘ਤੇ ਟਰਾਲਾ ਚਾਲਕ ਸਤਨਾਮ ਸਿੰਘ ਉਰਫ ਨਿੱਕਾ ਪੁੱਤਰ ਬਾਬੂ ਸਿੰਘ ਵਾਸੀ ਧਰਮਗੜ੍ਹ ਜ਼ਿਲ੍ਹਾ ਸੰਗਰੂਰ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ ਟਰਾਲਾ ਚਾਲਕ ਹਾਦਸੇ ਮਗਰੋਂ ਮੌਕੇ ਤੋਂ ਫਰਾਰ ਹੋ ਗਿਆ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here