Punjab Police Recruitment: (ਮੇਵਾ ਸਿੰਘ) ਅਬੋਹਰ। ਹਾਈ ਸੈਕੰਡਰੀ ਸਕੂਲ ਦੇ ਬੱਚਿਆਂ ਨੂੰ ਮੁਫਤ ਸਰੀਰਕ ਸਿਖਲਾਈ ਪ੍ਰਦਾਨ ਕਰਨ ਵਾਲੀ ਸਪੈਸ਼ਲ ਫੋਰਸ ਅਕੈਡਮੀ ਲਈ ਇਹ ਮਾਣ ਵਾਲੀ ਗੱਲ ਹੈ, ਜਦੋਂ ਪੰਜਪੀਰ ਨਗਰ, ਜਿਸਨੂੰ ਕਿ ਡਰੱਗ ਦਾ ਹੌਟਸਪੌਟ ਖੇਤਰ ਆਖਿਆ ਜਾਂਦਾ, ਦੇ 5 ਬੱਚੇ ਪੰਜਾਬ ਪੁਲਿਸ ਵਿੱਚ ਚੁਣੇ ਗਏ ਹਨ। ਜਿਨ੍ਹਾਂ ਬੱਚਿਆਂ ਦੇ ਨਾਂਅ ਕਰਮਜੀਤ, ਮੋਹਿਤ, ਮੋਹਿਤ ਬਿਸ਼ਨੋਈ, ਹਿਮਾਂਸ਼ੂ, ਵਿਸ਼ਾਲ ਹਨ, ਨੇ ਕੋਚ ਸੁਭਾਸ਼ ਬਾਵਾ ਦੀ ਅਗਵਾਈ ਹੇਠ ਸਖ਼ਤ ਸਿਖਲਾਈ ਅਤੇ ਅਨੁਸ਼ਾਸਨ ਦੇ ਜ਼ੋਰ ’ਤੇ ਇਹ ਉਪਲਬਧੀ ਹਾਸਲ ਕੀਤੀ। ਇਨ੍ਹਾਂ ਹੋਣਹਾਰ ਬੱਚਿਆਂ ਨੂੰ ਸਨਮਾਨ ਸਮਾਰੋਹ ਵਿੱਚ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ: KMP Expressway Accident: ਕੇਐਮਪੀ ’ਤੇ ਵੱਡਾ ਹਾਦਸਾ, ਜ਼ਿੰਦਾ ਸੜੇ ਡਰਾਈਵਰ ਤੇ ਕੰਡਕਟਰ
ਇਸ ਪ੍ਰਾਪਤੀ ’ਤੇ ਪੁਲਿਸ ਸਟੇਸ਼ਨ ਸਿਟੀ 1 ਅਬੋਹਰ ਵਿਖੇ ਇੱਕ ਸਨਮਾਨ ਸਮਾਰੋਹ ਕੀਤਾ ਗਿਆ, ਜਿਸ ਵਿੱਚ ਪੁਲਿਸ ਸਟੇਸ਼ਨ ਸਿਟੀ 1 ਦੇ ਇੰਚਾਰਜ ਇੰਸਪੈਕਟਰ ਰਵਿੰਦਰ ਭੀਟੀ ਅਤੇ ਪੁਲਿਸ ਸਟੇਸ਼ਨ ਇੰਚਾਰਜ ਅਰਨੀਵਾਲਾ ਪਰਮਜੀਤ ਕੰਬੋਜ ਨੇ ਬੱਚਿਆਂ ਨੂੰ ਸਨਮਾਨਿਤ ਕੀਤਾ। ਸਮਾਰੋਹ ਵਿੱਚ ਬੱਚਿਆਂ ਦੀ ਮਿਹਨਤ ਅਤੇ ਸੰਘਰਸ਼ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਤੇ ਕੋਚ ਸੁਭਾਸ਼ ਬਾਵਾ ਦੀ ਸਖ਼ਤ ਮਿਹਨਤ ਅਨੁਸ਼ਾਸਿਤ ਸਿਖਲਾਈ ਅਤੇ ਨਿਰੰਤਰ ਮਾਰਗਦਰਸ਼ਨ ਕਾਰਨ, ਅੱਜ ਬੱਚੇ ਨਾ ਸਿਰਫ਼ ਪੰਜਾਬ ਪੁਲਿਸ ਵਿੱਚ, ਸਗੋਂ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਵੀ ਚੁਣੇ ਜਾ ਰਹੇ ਹਨ।













