Philippines ‘ਚ ਤੂਫਾਨ ਕਾਰਨ 47 ਦੀ ਮੌਤ
9 ਜਣੇ ਅਜੇ ਵੀ ਨੇ ਲਾਪਤਾ
ਮਨੀਲਾ, ਏਜੰਸੀ। ਫਿਲੀਪੀਂਸ (Philippines) ‘ਚ ਫੈਨਫੋਨ ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ 47 ਹੋ ਗਈ ਅਤੇ ਇਸ ‘ਚ ਅਜੇ ਹੋਰ ਵੀ ਵਾਧਾ ਹੋ ਸਕਦਾ ਹੈ ਕਿਉਂਕਿ 9 ਵਿਅਕਤੀ ਅਜੇ ਵੀ ਲਾਪਤਾ ਹਨ। ਸਰਕਾਰ ਨੇ ਸੋਮਵਾਰ ਨੂੰ ਬਿਆਨ ਜਾਰੀ ਕਰਕੇ ਕਿਹਾ ਕਿ ਰਾਸ਼ਟਰੀ ਆਪਦਾ ਜੋਖਮ ਨਿਊਨੀਕਰਨ ਅਤੇ ਪ੍ਰਬੰਧਨ ਪ੍ਰੀਸ਼ਦ (ਐਨਡੀਆਰਆਰਐਮਸੀ) ਦੇ ਨਵੀਨ ਸੂਚਨਾ ਅਨੁਸਾਰ ਤੂਫਾਨ ਕਾਰਨ ਮੱਧ ਫਿਲੀਪੀਂਸ ਦੇ ਚਾਰ ਖੇਤਰ ਅਤੇ ਦੱਖਣੀ ਫਿਲੀਪੀਂਸ ‘ਚ ਮਿੰਡਾਨਾਓ ਦੀਪ ਦੇ ਪੂਰਬਉਤਰ ਹਿੱਸੇ ‘ਚ ਲੋਕਾਂ ਦੀ ਮੌਤ ਹੋਈ ਹੈ। ਆਪਦਾ ਏਜੰਸੀ ਅਨੁਸਾਰ ਈਲੋਈਲੋ ‘ਚ 16, ਕਾਪੀਜ ‘ਚ ਪੰਜ, ਅਲਕਾਨ ‘ਚ ਪੰਜ, ਸੇਬੂ ‘ਚ ਇੱਕ, ਦੱਖਣੀ ਲੇਅਟੇ ‘ਚ ਇੱਕ ਅਤੇ ਲੇਅਟੇ ‘ਚ ਪੰਜ ਵਿਅਕਤੀਆਂ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਬਿਲੀਰਾਨ ‘ਚ ਇੱਕ, ਪੂਰਬੀ ਸਮਰ ‘ਚ ਪੰਜ, ਸਮਰ ‘ਚ ਇੱਕ, ਓਰੀਐਂਟਲ ਮਿੰਡੋਰੋ ‘ਚ ਪੰਜ ਅਤੇ ਪੱਛਮੀ ਮਿੰਡੋਰੋ ਸੂਬੇ ‘ਚ ਦੋ ਲੋਕਾਂ ਦੀ ਮੌਤ ਹੋਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।