ਸੀਬੀਆਈ ਤੋਂ ਹੋਣੀ ਚਾਹੀਦੀ ਐ ਇਸ ਮਾਮਲੇ ਦੀ ਜਾਂਚ, ਵੱਡੇ ਹੋਣਗੇ ਖ਼ੁਲਾਸੇ
ਚੰਡੀਗੜ, (ਅਸ਼ਵਨੀ ਚਾਵਲਾ)। ਬਿਕਰਮ ਮਜੀਠਿਆ ਨੇ ਸਦਨ ਤੋਂ ਬਾਅਦ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣਾ ਕਾਰਜ਼ਕਾਲ ਦੌਰਾਨ 4300 ਕਰੋੜ ਦਾ ਬਿਜਲੀ ਘੁਟਾਲਾ (power scam) ਕਰਦੇ ਹੋਏ ਮੂੰਹ ਕਾਲਾ ਕਰ ਲਿਆ ਹੈ, ਕਿਉਂਕਿ ਇਸ 4300 ਕਰੋੜ ਦੇ ਘੁਟਾਲੇ ਵਿੱਚ ਕਾਫ਼ੀ ਲੋਕਾਂ ਨੇ ਮੋਟੀ ਕਮਾਈ ਕੀਤੀ ਹੈ ਪਰ ਆਮ ਜਨਤਾ ਦੇ ਸਿਰ ‘ਤੇ ਵੱਡਾ ਬੋਝ ਪਿਆ ਹੈ। ਉਨਾਂ ਕਿਹਾ ਕਿ ਕੋਲ਼ੇ ਦੀ ਧੁਆਈ ਦੇ ਮਾਮਲੇ ਵਿੱਚ ਸਰਕਾਰ ਨੇ ਗੰਭੀਰਤਾ ਨਾ ਦਿਖਾਉਂਦੇ ਹੋਏ ਸੁਪਰੀਮ ਕੋਰਟ ਵਿੱਚ ਠੀਕ ਢੰਗ ਨਾਲ ਕੇਸ ਹੀ ਨਹੀਂ ਲੜਿਆ ਹੈ, ਜਿਸ ਕਾਰਨ ਸੁਪਰੀਮ ਕੋਰਟ ਵਿੱਚ ਪੰਜਾਬ ਸਰਕਾਰ ਕੇਸ ਹਾਰ ਗਈ ਹੈ।
ਉਨਾਂ ਕਿਹਾ ਕਿ ਕੇਸ ਕਿਉਂ ਅਤੇ ਕਿਵੇਂ ਹਾਰੀ ਹੈ, ਇਸ ਦੀ ਜਾਂਚ ਸੀਬੀਆਈ ਤੋਂ ਕਰਵਾਉਣੀ ਚਾਹੀਦੀ ਹੈ, ਕਿਉਂਕਿ ਇਸ ਪਿੱਛੇ ਕਰੋੜਾਂ ਰੁਪਏ ਦੀ ਕਮਾਈ ਦਾ ਸਕੈਡਲ ਹੈ। ਉਨਾਂ ਕਿਹਾ ਕਿ ਇਹ ਇੱਕ ਸਾਜਿਸ ਤਹਿਤ ਇਹ ਬੋਝ ਸਰਕਾਰ ਨੇ ਆਮ ਜਨਤਾ ‘ਤੇ ਪਾਇਆ ਹੈ।
ਇਥੇ ਹੀ ਬਿਕਰਮ ਮਜੀਠੀਆ ਨੇ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਨੇ ਆਪਣੇ ਕਾਰਜ਼ਕਾਲ ਦੌਰਾਨ 3 ਵਾਰ ਬਿਜਲੀ ਦੇ ਰੇਟ ਵਧਾਉਂਦੇ ਹੋਏ 5 ਰੁਪਏ ਪ੍ਰਤੀ ਯੂਨਿਟ ਵਾਲੀ ਬਿਜਲੀ 9 ਰੁਪਏ ਪ੍ਰਤੀ ਯੂਨਿਟ ਤੋਂ ਵੀ ਜਿਆਦਾ ਮੰਹਿਗੀ ਕਰ ਦਿੱਤੀ ਹੈ। ਉਨਾਂ ਕਿਹਾ ਕਿ ਇਸ ਸਮੇਂ ਪੰਜਾਬ ਦੇ ਲੋਕਾਂ ਦੀ ਮਾੜੀ ਹਾਲਤ ਹੋਈ ਪਈ ਹੈ, ਕਿਉਂਕਿ ਬਿਜਲੀ ਦੇ ਮੋਟੇ ਬਿੱਲ ਆਮ ਲੋਕਾਂ ਦੇ ਘਰਾਂ ਵਿੱਚ ਪੁੱਜ ਰਹੇ ਹਨ। ਜਿਸ ਕਾਰਨ ਪੰਜਾਬ ਦੀ ਜਨਤਾ ਇਸ ਕਾਂਗਰਸ ਸਰਕਾਰ ਤੋਂ ਖ਼ਾਸੀ ਨਰਾਜ਼ ਨਜ਼ਰ ਆ ਰਹੀਂ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।