ਲਾਲੜੂ (ਐੱਮ ਕੇ ਸ਼ਾਇਨਾ)। ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਲਾਲੜੂ ਵਿਖੇ ਬਲਾਕ ਲਾਲੜੂ ਦੀ ਸਾਧ-ਸੰਗਤ ਵੱਲੋਂ ਨਾਮ ਚਰਚਾ ਦਾ ਆਯੋਜਨ ਕੀਤਾ ਗਿਆ। ਲਾਲੜੂ ਅਤੇ ਆਸ-ਪਾਸ ਦੇ ਪਿੰਡਾਂ ਅਤੇ ਸ਼ਹਿਰਾਂ ਤੋਂ ਵੱਡੀ ਗਿਣਤੀ ਵਿਚ ਸੰਗਤ ਇਸ ਨਾਮ ਚਰਚਾ ਵਿਚ ਸ਼ਾਮਲ ਹੋਣ ਲਈ ਪੁੱਜੀ। (Stationery Distributed)
ਇਹ ਵੀ ਪੜ੍ਹੋ: ਪੰਜਾਬ ਦੇ ਰਾਜਪਾਲ ਦੀ ਆਮਦ ਸਬੰਧੀ ਡੀਆਈਜੀ, ਡੀਸੀ ਤੇ ਐਸਐਸਪੀ ਨੇ ਲਿਆ ਪ੍ਰਬੰਧਾਂ ਦਾ ਜਾਇਜ਼ਾ
ਨਾਮ ਚਰਚਾ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੇਵਕ ਲੱਕੀ ਇੰਸਾਂ ਨੇ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਲਗਾ ਕੇ ਕੀਤੀ। ਨਾਮ ਚਰਚਾ ਉਪਰੰਤ ਲਾਲੜੂ ਦੀ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਨੂੰ ‘ਗੁਰੂ ਪੁੰਨਿਆਂ’ ਦੀ ਵਧਾਈ ਦਿੰਦੇ ਹੋਏ 40 ਲੋੜਵੰਦ ਬੱਚਿਆਂ ਨੂੰ ਪੜ੍ਹਨ ਲਈ ਕਿਤਾਬਾਂ ਅਤੇ ਸਟੇਸ਼ਨਰੀ ਦਾ ਹੋਰ ਸਮਾਨ ਵੰਡਿਆ ਗਿਆ। ਇਸ ਮੌਕੇ ਰਾਹਗੀਰਾਂ ਲਈ ਠੰਡੇ ਅਤੇ ਮਿੱਠੇ ਪਾਣੀ ਦੀ ਛਬੀਲ ਵੀ ਲਗਾਈ ਗਈ। ਇਸ ਮੌਕੇ 85 ਮੈਂਬਰ ਭੈਣ ਬਿਮਲਾ ਇੰਸਾਂ, ਪ੍ਰੇਮੀ ਸੇਵਕ ਸਵਰਨ ਇੰਸਾਂ, 15 ਮੈਂਬਰ ਰਾਜੇਸ਼ ਇੰਸਾਂ, ਮਿੰਟੂ ਇੰਸਾਂ, ਸਤਨਾਮ ਇੰਸਾਂ, ਸਤਪਾਲ ਇੰਸਾਂ , 15 ਮੈਂਬਰ ਭੈਣ ਸੁਨੀਤਾ ਇੰਸਾਂ, ਬਿਮਲਾ ਇੰਸਾਂ, ਅਨੀਤਾ ਇੰਸਾਂ, ਮਨਜੀਤ ਇੰਸਾਂ, ਬੀਬੀ ਲਾਭ ਇੰਸਾਂ, ਹੋਰ ਸੰਮਤੀਆਂ ਦੇ ਸੇਵਾਦਾਰ ਅਤੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਹਾਜ਼ਰ ਸਨ।