ਬੱਸ-ਜੀਪ ਦੀ ਟੱਕਰ ‘ਚ 4 ਦੀ ਮੌਤ, 11 ਜਖਮੀ

Bus-Jeep Collision, 4 Killed, 11 Injured

ਬੜਵਾਨੀ, ਏਜੰਸੀ। ਮੱਧ ਪ੍ਰਦੇਸ਼ ਦੇ ਬੜਵਾਨੀ ਜਿਲ੍ਹੇ ਦੇ ਨਿਵਾਲੀ ਥਾਣਾ ਹਲਕੇ ‘ਚ ਖੇਤੀਆ-ਸੈਂਧਵਾ ਰਾਜਮਾਰਗ ‘ਤੇ ਅੱਜ ਸਵੇਰੇ ਨਿੱਜੀ ਬੱਸ ਅਤੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਜੀਪ ਵਿਚਕਾਰ ਜਬਰਦਸਤ ਟੱਕਰ ‘ਚ ਚਾਰ ਲੋਕਾਂ ਦੀ ਮੌਤ ਹੋ ਗÂਂ ਅਤੇ 11 ਹੋਰ ਜਖਮੀ ਹੋ ਗਏ। ਪੁਲਿਸ ਸੂਤਰਾਂ ਅਨੁਸਾਰ ਜਿਲ੍ਹਾ ਦਫਤਰ ਦੇ ਕਰੀਬ 60 ਕਿਲੋਮੀਟਰ ਦੂਰ ਖੇਤੀਆ ਸੈਂਧਵਾ ਰਾਜਮਾਰਗ ‘ਤੇ ਖੜ੍ਹੀਖਮ ਘਾਟ ‘ਤੇ ਨਿੱਜੀ ਬੱਸ ਤੇ ਸ਼ਰਧਾਲੂਆਂ ਦੀ ਭਰੀ ਜੀਪ ‘ਚ ਹੋਈ ਟੱਕਰ ‘ਚ ਜੀਪ ‘ਚ ਸਵਾਰ 4 ਲੋਕਾਂ ਦੀ ਮੌਕੇ ‘ਤੇ ਮੌਤ ਹੋ ਗਈ ਤੇ 11 ਹੋਰ ਜਖਮੀ ਹੋ ਗਏ। ਸਾਰਿਆਂ ਨੂੰ ਤੁਰੰਤ ਨਿਵਾਲੀ ਦੇ ਸ਼ਾਸਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਗੰਭੀਰ ਤੌਰ ‘ਤੇ 6 ਜਖਮੀਆਂ ਨੂੰ ਜਿਲ੍ਹਾ ਹਸਪਤਾਲ ‘ਚ ਰੈਫਰ ਕੀਤਾ ਗਿਆ ਹੈ।

LEAVE A REPLY

Please enter your comment!
Please enter your name here