4 ਏਕੜ ਕਣਕ ਹੋਈ ਸੜ ਕੇ ਸੁਆਹ

4 ਏਕੜ ਕਣਕ ਹੋਈ ਸੜ ਕੇ ਸੁਆਹ

ਮਹਿਲ ਕਲਾਂ (ਜਸਵੰਤ) | ਮਹਿਲਕਲਾਂ ਨੇੜੇ ਚਨਣਵਾਲਾ ਦੇ ਨੇੜਲੇ ਪਿੰਡ ਕਲਾਲਾ ਵਿਖੇ ਅੱਜ ਦੁਪਹਿਰ ਲਗਭਗ ਢਾਈ ਵਜੇ ਦੇ ਕਰੀਬ ਲਗਭਗ ਚਾਰ ਏਕੜ ਕਣਕ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ ਜਿਸ ਨੂੰ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਆ ਕੇ ਪਾਣੀ ਦੀਆਂ ਟੈਂਕੀਆਂ ਨਾਲ ਅਤੇ ਆਪਣੇ ਆਪਣੇ ਟਰੈਕਟਰਾਂ ਨਾਲ ਵਾਹ ਕੇ ਅੱਗ ਤੇ ਕਾਬੂ ਪਾਇਆ ਜਾਣਕਾਰੀ ਅਨੁਸਾਰ ਜਿਹਨ੍ਹਾਂ ਦੀ ਕਣਕ ਨੂੰ ਅੱਗ ਲੱਗੀ ਹੈ ਉਹ ਚੰਨਣਵਾਲ ਦੇ ਦੋ ਕਿਸਾਨ ਗੁਰਜੰਟ ਸਿੰਘ ਪੁੱਤਰ ਕਰਨੈਲ ਸਿੰਘ ਤੇ ਗੁਰਜੰਟ ਸਿੰਘ ਪੁੱਤਰ ਗੱਜਰ ਸਿੰਘ ਦੀ ਦੱਸੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here