Three in one MSG Bhandara: 3 ਇੰਨ 1 ਐੱਮਐੱਸਜੀ ਭੰਡਾਰਾ ਮਹੀਨੇ ਦੀ ਖੁਸ਼ੀ ’ਚ ਦੂਜੇ ਦਿਨ ਵੀ ਜਾਰੀ ਰਿਹਾ ਸਫ਼ਾਈ ਅਭਿਆਨ

Three in one MSG Bhandara
Three in one MSG Bhandara: 3 ਇੰਨ1 ਐੱਮਐੱਸਜੀ ਭੰਡਾਰਾ ਮਹੀਨੇ ਦੀ ਖੁਸ਼ੀ ’ਚ ਦੂਜੇ ਦਿਨ ਵੀ ਜਾਰੀ ਰਿਹਾ ਸਫ਼ਾਈ ਅਭਿਆਨ

Three in one MSG Bhandara: ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਨੇ ਚਮਕਾਇਆ ਪੁਲਿਸ ਲਾਈਨ ਦਾ ਚੱਪਾ-ਚੱਪਾ

  • ਪੁਲਿਸ ਅਧਿਕਾਰੀਆਂ ਨੇ ਕੀਤੀ ਵਾਦਾਰਾਂ ਦੇ ਜਜ਼ਬੇ ਦੀ ਪ੍ਰਸੰਸਾ | Three in one MSG Bhandara

Three in one MSG Bhandara: ਸਰਸਾ (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਥ੍ਰੀ-ਇੰਨ ਵੰਨ ਐੱਮਐੱਸਜੀ ਭੰਡਾਰਾ ਮਹੀਨੇ ਦੀ ਖੁਸ਼ੀ ’ਚ ਬਰਨਾਲਾ ਰੋਡ ਸਥਿਤ ਪੁਲਿਸ ਲਾਈਨ ’ਚ ਚਲਾਇਆ ਸਫ਼ਾਈ ਅਭਿਆਨ ਦੂਜੇ ਦਿਨ ਸ਼ਨਿੱਚਰਵਾਰ ਨੂੰ ਵੀ ਜਾਰੀ ਰਿਹਾ। ਦੂਜੇ ਦਿਨ ਵੀ ਇਸ ਸੇਵਾ ਕਾਰਜਾਂ ’ਚ ਸਰਸਾ ਸਮੇਤ ਆਸ-ਪਾਸ ਦੇ ਬਲਾਕਾਂ ਤੋਂ ਵੱਡੀ ਗਿਣਤੀ ਸੇਵਾਦਾਰਾਂ ਨੇ ਹਿੱਸਾ ਲਿਆ।

Read Also : ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਚਲਾਇਆ ਸਫ਼ਾਈ ਅਭਿਆਨ

ਸਫ਼ਾਈ ਅਭਿਆਨ ਦੇ ਦੂਜੇ ਦਿਨ ਦੀ ਸ਼ੁਰੂਆਤ ਸੇਵਾਦਾਰਾਂ ਤੇ ਹਾਜ਼ਰ 85 ਮੈਂਬਰਾਂ ਨੇ ਪਵਿੱਤਰ ਨਾਅਰਾ ਬੋਲ ਕੇ ਅਤੇ ਅਰਦਾਸ ਕਰਕੇ ਕੀਤੀ। ਇਸ ਤੋਂ ਬਾਅਦ ਸੇਵਾਦਾਰ ਹੱਥਾਂ ’ਚ ਦਾਤੀਆਂ, ਕਹੀਆਂ, ਕਸੀਏ, ਬੱਠਲ ਲੈ ਕੇ 66 ਏਕੜ ’ਚ ਫੈਲੇ ਪੁਲਿਸ ਲਾਈਨ ਦੇ ਵੱਖ-ਵੱਖ ਪਾਰਕਾਂ, ਰਿਹਾਇਸ਼ੀ ਕਲੋਨੀਆਂ ਦੀ ਸਫ਼ਾਈ ’ਚ ਜੁਟ ਗਏ। ਸੇਵਾਦਾਰਾਂ ਦੀਆਂ ਵੱਖ-ਵੱਖ ਪੰਜ ਟੀਮਾਂ ਬਣਾ ਕੇ ਪੁਲਿਸ ਲਾਈਨ, ਮਹਿਲਾ ਥਾਣਾ, ਸਿਵਲ ਲਾਈਨ ਥਾਣਾ ਸਮੇਤ ਹਰ ਥਾਵਾਂ ’ਤੇ ਸਫ਼ਾਈ ਅਭਿਆਨ ਚਲਾਇਆ ਗਿਆ। Three in one MSG Bhandara

ਉੱਥੇ ਹੀ ਪੁਲਿਸ ਲਾਈਨ ਦੇ ਵੱਖ-ਵੱਖ ਪਾਰਕਾਂ ’ਚ ਖਿਲਰੇ ਸੁੱਕੇ ਪੱਤਿਆਂ ਤੇ ਕੂੜੇ ਨੂੰ ਝਾੜੂ ਨਾਲ ਇਕੱਠਾ ਕੀਤਾ ਗਿਆ ਅਤੇ ਬਾਅਦ ’ਚ ਸੇਵਾਦਾਰਾਂ ਨੇ ਇੱਕ ਇਕੱਠਾ ਕੀਤੇ ਕੂੜੇ ਦੇ ਢੇਰਾਂ ਨੂੰ ਪੱਲ੍ਹੀਆਂ ਦੀ ਸਹਾਇਤਾ ਨਾਲ ਕੈਂਟਰ ’ਚ ਪਾ ਕੇ ਕੂੜੇਦਾਨ ’ਚ ਪਾਇਆ।

ਸੇਵਾਦਾਰਾਂ ਦੇ ਇਸ ਸੇਵਾ ਕਾਰਜ ਦੀ ਪੁਲਿਸ ਅਧਿਕਾਰੀਆਂ ਨੇ ਦਿਲ ਖੋਲ੍ਹ ਕੇ ਪ੍ਰਸ਼ੰਸਾ ਕੀਤੀ। 85 ਮੈਂਬਰ ਸਹਿਦੇਵ ਇੰਸਾਂ, 85 ਮੈਂਬਰ ਇੰਦਰ ਇੰਸਾਂ ਤੇ ਸਰਸਾ ਬਲਾਕ ਪ੍ਰੇਮੀ ਸੇਵਾਕ ਕਸਤੂਰ ਸੋਨੀ ਇੰਸਾਂ ਤੇ ਕਲਿਆਣ ਨਗਰ ਤੋਂ ਹੈਪੀ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚਲਦਿਆਂ ਸਫ਼ਾਈ ਅਭਿਆਨ ਸਮੇਤ 167 ਮਾਨਵਤਾ ਭਲਾਈ ਕਾਰਜ ਕਰਦੀ ਰਹਿੰਦੀ ਹੈ। ਇਸੇ ਤਹਿਤ ਪੁਲਿਸ ਪ੍ਰਸ਼ਾਸਨ ਦੇ ਸੱਦੇ ’ਤੇ ਪੁਲਿਸ ਲਾਈਨ ਤੇ ਹੋਰ ਪੁਲਿਸ ਸਟੇਸ਼ਨਾਂ ’ਚ ਸਫ਼ਾਈ ਅਭਿਆਨ ਚਲਾਇਆ ਹੋਇਆ ਹੈ।