ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More
    Home Breaking News ਉੱਤਮ ਸਟੀਲ ਪਲਾ...

    ਉੱਤਮ ਸਟੀਲ ਪਲਾਂਟ ’ਚ 38 ਮਜ਼ਦੂਰ ਝੁਲਸੇ

    ਉੱਤਮ ਸਟੀਲ ਪਲਾਂਟ ’ਚ 38 ਮਜ਼ਦੂਰ ਝੁਲਸੇ

    ਨਾਗਪੁਰ। ਮਹਾਰਾਸ਼ਟਰ ਦੇ ਵਰਧਾ ਜ਼ਿਲੇ ਵਿਚ ਬੁੱਧਵਾਰ ਨੂੰ ਉੱਤਮ ਸਟੀਲ ਪਲਾਂਟ ਦੀ ਭੱਠੀ ਵਿਚੋਂ ਜ਼ਿਆਦਾ ਗਰਮ ਭਾਫ਼ ਅਤੇ ਕੋਲੇ ਦੇ ਕਣਾਂ ਦੇ ਬਾਹਰ ਨਿਕਲਣ ਕਾਰਨ 38 ਮਜ਼ਦੂਰਾਂ ਦੀ ਹਾਲਤ ਗੰਭੀਰ ਹੈ। ਸੂਤਰਾਂ ਨੇ ਦੱਸਿਆ ਕਿ ਇਹ ਭਿਆਨਕ ਹਾਦਸਾ ਪਲਾਂਟ ਦੇ ਉੱਤਮ ਗਾਲਵਾ ਮੈਟਲਿਕਸ ਵਿੱਚ ਵਾਪਰਿਆ। ਹਾਦਸੇ ਵਿੱਚ 10 ਝੁਲਸੇ ਮਜ਼ਦੂਰਾਂ ਨੂੰ ਸੇਵਾਗਾਮ ਹਸਪਤਾਲ ਅਤੇ 28 ਹੋਰਨਾਂ ਨੂੰ ਵਿਨੋਬਾ ਭਾਵੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ 40 ਫੀਸਦੀ ਤੋਂ ਵੱਧ ਕਾਮੇ ਆਈਸੀਯੂ ਵਿੱਚ ਦਾਖਲ ਹੋਏ ਹਨ। ਸੂਤਰਾਂ ਨੇ ਦੱਸਿਆ ਕਿ ਇਹ ਹਾਦਸਾ ਓਦੋਂ ਵਾਪਰਿਆ ਜਦੋਂ ਉੱਤਮ ਗਾਲਵਾ ਗਲਾਸ ਪਿਘਲਣ ਵਾਲੀ ਭੱਠੀ ਵਿੱਚ ਰੱਖ-ਰਖਾਅ ਦਾ ਕੰਮ ਚੱਲ ਰਿਹਾ ਸੀ।

    ਭੱਠੀ ਦੀ ਸਫਾਈ ਦੀ ਪ੍ਰਕਿਰਿਆ ਦੇ ਦੌਰਾਨ, ਸਫਾਈ ਦੇ ਕੰਮ ਵਿੱਚ ਲੱਗੇ ਕਾਮਿਆਂ ’ਤੇ ਬਹੁਤ ਗਰਮ ਭਾਫ ਅਤੇ ਕੋਲੇ ਦੇ ਕਣ ਡਿੱਗ ਗਏ। ਇਸ ਮਾਮਲੇ ਦਾ ਨੋਟਿਸ ਲੈਂਦੇ ਹੋਏ ਇੰਚਾਰਜ (ਸਰਪ੍ਰਸਤ) ਮੰਤਰੀ ਸੁਨੀਲ ਕੇਦਾਰ ਨੇ ਮਹਾਰਾਸ਼ਟਰ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਇਸ ਘਟਨਾ ਦੀ ਜਾਂਚ ਕਰਨ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।

    ਸੂਤਰਾਂ ਨੇ ਦੱਸਿਆ ਕਿ ਫੈਕਟਰੀ ਐਕਟ 1948 ਦੀਆਂ ਧਾਰਾਵਾਂ ਤਹਿਤ ਕੇਦਾਰ ਨੇ ਸਾਰੇ ਝੁਲਸੇ ਮਜ਼ਦੂਰਾਂ ਨੂੰ ਜਲਦੀ ਡਾਕਟਰੀ ਦੇਖਭਾਲ ਡਾਇਰੈਕਟੋਰੇਟ ਆਫ਼ ਇੰਡਸਟਰੀਅਲ ਸੇਫਟੀ ਐਂਡ ਹੈਲਥ ਰਾਹੀਂ ਦੇਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਸਰਕਾਰੀ ਲੇਬਰ ਅਫਸਰਾਂ ਅਤੇ ਲੇਬਰ ਇੰਸ਼ੋਰੈਂਸ ਨਿਯਮਾਂ ਵਿਚ ਵੀ ਪੀੜਤ ਮਜ਼ਦੂਰਾਂ ਦੀ ਮਦਦ ਕਰਨ ਲਈ ਕਿਹਾ ਗਿਆ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਉੱਤਮ ਗਾਲਵਾ ਮੈਟਲਿਕਸ ਪੱਛਮੀ ਭਾਰਤ ਵਿੱਚ ਕੋਲਡ ਰੋਲਡ ਸਟੀਲ ਅਤੇ ਗੈਲਵੈਨਾਈਜ਼ਡ ਸਟੀਲ ਦੇ ਸਭ ਤੋਂ ਵੱਡੇ ਨਿਰਮਾਤਾਵਾਂ ਵਿੱਚੋਂ ਇੱਕ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.