ਨਵੀਂ ਦਿੱਲੀ (ਏਜੰਸੀ)। ਹਾਕੀ ਇੰਡੀਆ ਨੇ ਜੂਨੀਅਰ ਪੁਰਸ਼ ਹਾਕੀ ਟੀਮ ਦੇ ਕੌਮੀ ਕੈਂਪ ਲਈ 33 ਸੰਭਾਵਿਤ ਖਿਡਾਰੀਆਂ ਦਾ ਐਲਾਨ ਕੀਤਾ ਹੈ ਭਾਰਤੀ ਜੂਨੀਅਰ ਪੁਰਸ਼ ਟੀਮ ਦਾ ਚਾਰ ਹਫਤੇ ਤੱਕ ਚੱਲਣ ਵਾਲਾ ਕੈਂਪ ਭਾਰਤੀ ਖੇਡ ਅਥਾਰਟੀ ਬੰਗਲੌਰ ‘ਚ ਸੋਮਵਾਰ ਤੋਂ ਸ਼ੁਰੂ ਹੋ ਕੇ ਸੱਤ ਅਕਤੂਬਰ ਤੱਕ ਚੱਲੇਗਾ ਖਿਡਾਰੀ ਇਸ ਕੈਂਪ ‘ਚ ਮਲੇਸ਼ੀਆ ‘ਚ ਹੋਣ ਵਾਲੇ ਨੌਵੇਂ ਸੁਲਤਾਨ ਜੋਹੋਰ ਕੱਪ ਦੀਆਂ ਤਿਆਰੀਆਂ ਕਰਨਗੇ ਜੋਹੋਰ ਕੱਪ 12 ਅਕਤੂਬਰ ਤੋਂ ਸ਼ੁਰੂ ਹੋਵੇਗਾ ਜਿਸ ‘ਚ ਅਸਟਰੇਲੀਆ, ਇੰਗਲੈਂਡ, ਨਿਊਜ਼ੀਲੈਂਡ, ਜਪਾਨ, ਭਾਰਤ ਅਤੇ ਮੇਜ਼ਬਾਨ ਮਲੇਸ਼ੀਆ ਦੀਆਂ ਟੀਮਾਂ ਹਿੱਸਾ ਲੈਣਗੀਆਂ ਇਸ ਕੈਂਪ ਲਈ ਗੋਲਕੀਪਰ ਦੇ ਰੂਪ ‘ਚ ਪਵਨ, ਪ੍ਰਸ਼ਾਂਤ ਕੁਮਾਰ ਚੌਹਾਨ ਅਤੇ ਸਾਹਿਲ ਕੁਮਾਰ ਨਾਇਕ ਨੂੰ ਸੰਭਾਵਿਤਾਂ ‘ਚ ਜਗ੍ਹਾ ਦਿੱਤੀ ਗਈ ਹੈ। (Hockey Junior Camp)
ਜਦੋਂਕਿ ਡਿਫੈਂਡਰ ‘ਚ ਸੁਮਨ ਬੇਕ, ਪ੍ਰਤਾਪ ਲਾਕੜਾ, ਸੰਜੈ, ਯਸ਼ਦੀਪ ਸਿਵਾਚ, ਮਨਦੀਪ ਮੋਰ, ਪਰਮਪ੍ਰੀਤ ਸਿੰਘ, ਦਿਨਾਚੰਦ ਸਿੰਘ ਮੋਈਰਾਂਗਥੇਮ, ਨਵੀਨ ਕੁਜੁਰ, ਸ਼ਾਰਦਾ ਨੰਦ ਤਿਵਾੜੀ, ਨੀਰਜ ਕੁਮਾਰ ਵਾਰੀਬਮ ਨੂੰ ਸ਼ਾਮਲ ਕੀਤਾ ਗਿਆ ਹੈ ਮਿਡਫੀਲਡਰਜ਼ ਦੇ ਤੌਰ ‘ਤੇ ਸੁਖਮਾਨ ਸਿੰਘ, ਗ੍ਰੇਗੋਰੀ ਜੈਸ, ਅੰਕਿਤ ਪਾਲ, ਆਕਾਸ਼ਦੀਪ ਸਿੰਘ, ਵਿਸ਼ਣੂੰ ਕਾਂਤ ਸਿੰਘ, ਗੋਪੀ ਕੁਮਾਰ ਸੋਨਕਰ, ਵਿਸ਼ਾਲ ਅੰਤਿਲ, ਸੂਰਿਆ ਐਨਐਮ, ਮਨਿੰਦਰ ਸਿੰਘ ਅਤੇ ਰਵੀਚੰਦਰ ਸਿੰਘ ਮੋਈਰਾਂਗਥੇਮ ਨੂੰ ਸੰਭਾਵਿਤਾਂ ‘ਚ ਜਗ੍ਹਾ ਦਿੱਤੀ ਗਈ ਹੈ ਫਾਰਵਰਡ ‘ਚ ਸੁਦੀਪ ਚਿਰਮਾਕੋ, ਰਾਹੁਲ ਕੁਮਾਰ ਰਾਜਭਰ, ਉੱਤਮ ਸਿੰਘ, ਐਸ ਕਾਰਤੀ, ਦਿਲਪ੍ਰੀਤ ਸਿੰਘ, ਅਰਾਈਜੀਤ ਸਿੰਘ ਹੁੰਡਲ, ਅਮਨਦੀਪ ਸਿੰਘ, ਪ੍ਰਭਜੋਤ ਸਿੰਘ, ਸ਼ਿਵਮ ਆਨੰਦ ਅਤੇ ਅਰਸ਼ਦੀਪ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। (Hockey Junior Camp)