ਉਪਲੱਬਧੀ ’ਤੇ ਡਬਲਯੂਐਚਓ ਕਰ ਰਿਹਾ ਹੈ ਸੋਧ
- ਸਿਹਤ ਵਿਭਾਗ ਵੱਲੋਂ ਡਬਲਯੂਐਚਓ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ ਡਬਲ ਵੈਰੀਫਿਕੇਸ਼ਨ
ਚਰਖੀ ਦਾਦਰੀ (ਇੰਦਰਵੇਸ਼)। ਕੋਰੋਨਾ ਨਾਲ ਜੰਗ ’ਚ ਚਰਖੀ ਦਾਦਰੀ ਪ੍ਰਸ਼ਾਸਨ ਦੀ ਸੂਝਬੂਝ ਤੇ ਜਾਗਰੂਕਤਾ ਦਾ ਡੰਕਾ ਹੁਣ ਦੁਨੀਆ ਦੀ ਸਿਹਤ ਖੇਤਰ ਦੀ ਸਭ ਤੋਂ ਵੱਡੀ ਸੰਸਥਾ ਡਬਲਯੂਐਚਓ ’ਚ ਵੀ ਵੱਜਿਆ ਹੈ ਜ਼ਿਲ੍ਹੇ ਦੇ 30 ਪਿੰਡਾਂ ’ਚ 100 ਫੀਸਦੀ ਲੋਕਾਂ ਨੂੰ ਵੈਕਸੀਨ ਲਾਈ ਜਾ ਚੁੱਕੀ ਹੈ ਇਸ ਸਬੰਧੀ ਸੰਗਠਨ ਸੋਧ ਕਰ ਰਿਹਾ ਹੈ ਤੇ ਇਸ ’ਤੇ ਐਨਐਚਐਮ ਦੇ ਨਾਲ ਮਿਲ ਕੇ ਇੱਕ ਡਿਟੇਲਡ ਕੇਸ ਸਟੱਡੀ ਬਣਾਈ ਜਾ ਰਹੀ ਹੈ ਸਿਹਤ ਵਿਭਾਗ ਨੇ ਆਉਣ ਵਾਲੇ 15 ਦਿਨਾਂ ’ਚ ਦਾਦਰੀ ਜ਼ਿਲ੍ਹੇ ਨੂੰ 100 ਫੀਸਦੀ ਵੈਕਸੀਨੇਟ ਜ਼ਿਲ੍ਹਾ ਬਣਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਦਾਦਰੀ ਦੇਸ਼ ਦਾ ਪਹਿਲਾ ਪੂਰਨ ਵੈਕਸੀਨੇਸ਼ਨ ਵਾਲਾ ਜ਼ਿਲ੍ਹਾ ਹੋਵੇਗਾ।
ਗੋਵਿੰਦਪੁਰਾ ਪਿੰਡ ਬਣਿਆ ਪਹਿਲਾ ਪੂਰਨ ਵੈਸੀਨੇਟ ਜ਼ਿਲ੍ਹਾ
ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਵੱਲੋਂ ਪ੍ਰਸ਼ਾਸਨ ਦੀ ਮੱਦਦ ਨਾਲ ਦਾਦਰੀ ਦੇ ਬਾਢਡਾ ਪੀਐਚਸੀ ਦੇ ਤਹਿਤ ਆਉਣ ਵਾਲੇ ਪਿੰਡ ਗੋਵਿੰਦਪੁਰਾ ’ਚ ਸਭ ਤੋਂ ਪਹਿਲਾਂ ਵੈਕਸੀਨ ਦਾ ਕੰਮ ਪੂਰਾ ਹੋਇਆ ਉਦੋਂ ਵਿਸ਼ਵ ਸਿਹਤ ਸੰਗਠਨ ਨੇ ਇਸ ਦੀ ਰਿਪੋਰਟ ਮੰਗ ਲਈ ਸੀ ਤੇ ਹੁਣ ਖੇਤਰ ਦੀ ਵੈਕਸੀਨ ਦਾ ਕਾਰਜ ਪੂਰਾ ਕਰਨ ਦੀ ਪ੍ਰਾਪਤੀ ’ਤੇ ਐਨਐਚਐਮ ਦੇ ਨਾਲ ਮਿਲ ਕੇ ਡਿਟੇਲਡ ਕੇਸ ਸਟੱਡੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਇਹ ਕਾਰਜ ਵਿਸ਼ਵ ਸਿਹਤ ਸੰਗਠਨ ਵੱਲੋਂ ਕਰਵਾਇਆ ਜਾ ਰਿਹਾ ਹੈ
ਸਿਹਤ ਕਰਮੀਆਂ ਦੀ ਸਖਤ ਮਿਹਨਤ ਲਿਆਈ ਰੰਗ
ਜ਼ਿਲ੍ਹੇ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ’ਚ ਹੋ ਰਹੀ ਚਰਚਾ ਕਾਰਨ ਜ਼ਿਲ੍ਹੇ ਦੇ ਸਿਹਤ ਕਰਮੀਆਂ ਦੀ ਸਖ਼ਤ ਮਿਹਨਤ ਹੈ, ਜਿਸ ਦੇ ਬਲਬੂਤੇ ਅੱਜ ਜ਼ਿਲ੍ਹੇ ਦੇ 30 ਪਿੰਡਾਂ ਦੇ 18 ਸਾਲ ਤੋਂ ਵੱਧ ਉਮਰ ਦੇ 100 ਫੀਸਦੀ ਲੋਕਾਂ ਨੂੰ ਵੈਕਸੀਨ ਲਾਉਣ ਦਾ ਟੀਚਾ ਹਾਸਲ ਕੀਤਾ ਜਾ ਸਕਿਆ ਹੈ ਆਉਂਦੇ 15 ਦਿਨਾਂ ’ਚ ਜ਼ਿਲ੍ਹੇ ਭਰ ਦੇ ਸਾਰੇ 172 ਪਿੰਡਾਂ ’ਚ ਵੈਕਸੀਨ ਲਾਉਣ ਦਾ ਟਾਰਗੇਟ ਤੈਅ ਕਰਦਿਆਂ ਵਿਭਾਗ ਦੀਆਂ ਟੀਮਾਂ ਫੀਲਡ ’ਚ ਗਈਆਂ ਹਨ ਖਾਸ ਗੱਲ ਇਹ ਹੈ ਕਿ ਸਿਹਤ ਵਿਭਾਗ ਵੱਲੋਂ ਡਬਲਯੂਐਚਓ ਦੇ ਸਹਿਯੋਗ ਨਾਲ ਡਬਲ ਵੈਰੀਫਿਕੇਸ਼ਨ ਵੀ ਕਰਵਾਈ ਜਾ ਰਹੀ ਹੈ ਤਾਂ ਕਿ ਜ਼ਿਲ੍ਹੇ ’ਚ ਕੋਈ 18 ਪਲਸ ਵਾਲਾ ਕੋਈ ਵੀ ਵਿਅਕਤੀ ਵੈਕਸੀਨੇਸ਼ਨ ਤੋਂ ਨਾ ਰਹਿ ਜਾਵੇ।
ਰੇਂਡਮ ਸੈਂਪਲ ਵੀ ਲਏ, ਨਹੀਂ ਮਿਲਿਆ ਕੋਈ ਪਾਜ਼ਿਟਿਵ
ਸਿਹਤ ਵਿਭਾਗ ਦੀ ਸੂਚਨਾ ਦੇ ਅਨੁਸਾਰ ਦਾਦਰੀ ਜ਼ਿਲ੍ਹਾ ਕੋੋਰੋਨਾ ਮੁਕਤ ਹੈ ਸਿਹਤ ਵਿਭਾਗ ਨੇ ਲੁਕੇ ਕੋਰੋਨਾ ਪੀੜਤਾਂ ਨੂੰ ਲੱਭਣ ਲਈ ਰੇਂਡਮ ਸੈਂਪਲ ਵੀ ਲਏ ਹਨ ਕਰੀਬ ਇੱਕ ਹਜ਼ਾਰ ਅਜਿਹੇ ਸੈਂਪਲ ਹੁਣ ਤੱਕ ਲਏ ਜਾ ਚੁੱਕੇ ਹਨ ਤੇ ਇਨ੍ਹਾਂ ’ਚੋਂ ਇੱਕ ਵੀ ਰਿਪੋਰਟ ਪਾਜ਼ਿਟਿਵ ਨਹੀਂ ਆਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ