ਸੂਬੇ ਦੇ ਡੀਜੀਪੀ ਦੀ ਰਿਹਾਹਿਸ਼ ‘ਤੇ ਵੀ ਮਾਰੇ ਛਾਪੇ
ਚੇੱਨਈ, ਏਜੰਸੀ
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਕਰੋੜਾਂ ਰੁਪਏ ਦੇ ਗੁਟਖਾ ਘਪਲੇ ‘ਚ ਅੱਜ ਤਮਿਲਨਾਡੂ ਦੇ ਸਿਹਤ ਮੰਤਰੀ ਸੀ ਵਿਜੈ ਭਾਸਕਰ, ਪੁਲਿਸ ਡਾਇਰੈਕਟਰ ਜਨਰਲ ਟੀ. ਕੇ. ਰਾਜੇਂਦ੍ਰਨ ਤੇ ਅਡੀਸ਼ਨਲ ਪੁਲਿਸ ਡਾਇਰੈਕਟਰ ਜਨਰਲ ਐਸ ਜਾਰਜ ਦੀ ਰਿਹਾਇਸ਼ ਸਮੇਤ 30 ਤੋਂ ਵੱਧ ਸਥਾਨਾਂ ‘ਤੇ ਛਾਪੇ ਮਾਰੇ।
ਸੀਬੀਆਈ ਸੂਤਰਾਂ ਨੇ ਦੱਸਿਆ ਕਿ ਸਾਬਕਾ ਮੰਤਰੀ ਬੀ ਰਾਮੰਨਾ ਤੇ ਵਿੱਲੀਪੁਰਮ ‘ਚ ਇੱਕ ਕਰਿਆਨੇ ਦੀ ਦੁਕਾਨ ਦੇ ਮਾਲਕ ਦੀ ਰਿਹਾਇਸ਼ ‘ਤੇ ਵੀ ਛਾਪੇ ਮਾਰੇ ਗਏ ਉਨ੍ਹਾਂ ਦੱਸਿਆ ਕਿ ਸਵੇਰੇ ਲਗਭਗ ਅੱਠ ਵਜੇ ਸ਼ੁਰੂ ਹੋਏ ਛਾਪੇ ਖਬਰ ਲਿਖੇ ਜਾਣ ਤੱਕ ਜਾਰੀ ਸਨ ਸੀਬੀਆਈ ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਦੀ ਵਿਸ਼ੇਸ਼ ਟੀਮ ਛਾਪੇ ਮਾਰ ਰਹੀ ਹੈ ਇਹ ਪਹਿਲੀ ਵਾਰ ਹੈ ਜਦੋਂ ਸੀਬੀਆਈ ਸੂਬੇ ਦੇ ਡੀਜੀਪੀ ਦੀ ਰਿਹਾਇਸ਼ ‘ਤੇ ਤਲਾਸ਼ੀ ਲੈ ਰਹੀ ਹੈ।
ਸੂਤਰਾਂ ਨੇ ਦੱਸਿਆ ਕਿ ਰਾਜੇਂਦ੍ਰਨ ਤੇ ਜਾਰਜ ਦੇ ਕਰੀਬੀ ਮੰਨੇ ਜਾਣ ਵਾਲੇ ਸਾਰੇ ਵਰਤਮਾਨ ਤੇ ਪਹਿਲਾਂ ਰਹਿ ਚੁੱਕੇ ਪੁਲਿਸ ਅਧਿਕਾਰੀ ਦੀਆਂ ਰਿਹਾਇਸ਼ਾਂ ‘ਤੇ ਛਾਪੇ ਮਾਰੇ ਜਾ ਰਹੇ ਹਨ ਇੱਕ ਭਾਰਤੀ ਮਾਲੀਆ ਸੇਵਾ (ਸਰਹੱਦੀ ਟੈਕਸ) ਅਧਿਕਾਰੀ ਤੇ ਖੁਰਾਕ ਸੁਰੱਖਿਆ ਤੇ ਆਮਦਨ ਕਰ ਵਿਭਾਗ ਦੇ ਕੁਝ ਅਧਿਕਾਰੀਆਂ ਦੇ ਟਿਕਾਣਿਆਂ ‘ਤੇ ਵੀ ਛਾਪੇ ਮਾਰੇ ਜਾ ਰਹੇ ਹਨ ਇਹ ਛਾਪੇ ਐਮਡੀਐਮ ਗੁਟਖਾ ਦੇ ਮਾਲਕ ਮਾਧਵ ਰਾਓ ਤੋਂ ਸੀਬੀਆਈ ਦੀ ਪੁੱਛਗਿੱਛ ਦੇ ਕੁਝ ਦਿਨਾਂ ਬਾਅਦ ਮਾਰੇ ਗਏ ਹਨ।
ਸੀਬੀਆਈ ਨੇ ਉਨ੍ਹਾਂ ਵਿਅਕਤੀਆਂ ਤੋਂ ਵੀ ਪੁੱਛਗਿੱਛ ਕੀਤੀ ਹੈ ਜਿਨ੍ਹਾਂ ਕਥਿੱਤ ਤੌਰ ‘ਤੇ ਸੀਨੀਅਰ ਅਧਿਕਾਰੀਆਂ ਨੂੰ ਰਿਸ਼ਵਤ ਦਿੱਤੀ ਤੇ ਉਨ੍ਹਾਂ ਦੇ ਬਿਆਨ ਵੀ ਦਰਜ ਕੀਤੇ ਗਏ।
ਇਹ ਘਪਲਾ 8 ਜੁਲਾਈ 2017 ਨੂੰ ਆਇਆ ਸੀ ਸਾਹਮਣੇ
ਜ਼ਿਕਰਯੋਗ ਹੈ ਕਿ ਗੁਟਖਾ ਘਪਲਾ ਅੱਠ ਜੁਲਾਈ 2017 ਨੂੰ ਉਦੋਂ ਸਾਹਮਣੇ ਆਇਆ ਜਦੋਂ ਆਮਦਨ ਟੈਕਸ ਵਿਭਾਗ ਨੇ ਟੈਕਸ ਚੋਰੀ ਦੇ ਸ਼ੱਕ ‘ਚ ਇੱਕ ਗੁਟਖਾ ਕੰਪਨੀ ਦੇ ਮਾਲਕ ਦੇ ਘਰ ਛਾਪੇ ਮਾਰੇ ਉਸ ‘ਤੇ ਲਗਭਗ 250 ਕਰੋੜ ਦਾ ਟੈਕਸ ਚੋਰੀ ਦਾ ਦੋਸ਼ ਸੀ ਗੁਟਖਾ ਕੰਪਨੀ ਦੇ ਮਾਲਕ ਦੇ ਘਰ ਤੋਂ ਇਲਾਵਾ ਗੁਦਾਮ ਤੇ ਦਫ਼ਤਰ ‘ਤੇ ਵੀ ਛਾਪੇ ਮਾਰੇ ਗਏ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।