ਸਾਡੇ ਨਾਲ ਸ਼ਾਮਲ

Follow us

16.5 C
Chandigarh
Thursday, January 22, 2026
More
    Home Breaking News Kotputli Bore...

    Kotputli Borewell Accident: ਕੋਟਪੁਤਲੀ ’ਚ 150 ਫੁੱਟ ਡੁੰਘੇ ਬੋਰਵੈੱਲ ’ਚ ਡਿੱਗੀ 3 ਸਾਲ ਦੀ ਬੱਚੀ, ਰੈਸਕਿਊ ਜਾਰੀ, ਵੇਖੋ ਮੌਕੇ ਦੇ ਹਾਲਾਤ….

    Kotputli Borewell Accident
    Kotputli Borewell Accident: ਕੋਟਪੁਤਲੀ ’ਚ 150 ਫੁੱਟ ਡੁੰਘੇ ਬੋਰਵੈੱਲ ’ਚ ਡਿੱਗੀ 3 ਸਾਲ ਦੀ ਬੱਚੀ, ਰੈਸਕਿਊ ਜਾਰੀ, ਵੇਖੋ ਮੌਕੇ ਦੇ ਹਾਲਾਤ....

    ਕੋਟਪੁਤਲੀ (ਸੱਚ ਕਹੂੰ ਨਿਊਜ਼)। Kotputli Borewell Accident: ਰਾਜਸਥਾਨ ਦੇ ਕੋਟਪੁਤਲੀ-ਬਹਿਰੋਰ ਜ਼ਿਲ੍ਹੇ ਦੇ ਕੀਰਤਪੁਰਾ ਪਿੰਡ (ਸਰੁੰਦ ਥਾਣਾ ਖੇਤਰ) ’ਚ ਇੱਕ ਤਿੰਨ ਸਾਲ ਦੀ ਬੱਚੀ ਬੋਰਵੈੱਲ ’ਚ ਡਿੱਗ ਗਈ। ਪਰਿਵਾਰਕ ਮੈਂਬਰਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਐਸਡੀਆਰਐਫ ਦੀ ਬਚਾਅ ਟੀਮ ਮੌਕੇ ’ਤੇ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਖਾਲੀ ਬੋਰਵੈੱਲ ਦੀ ਡੂੰਘਾਈ ਲਗਭਗ 150 ਫੁੱਟ ਹੈ। ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਘਰ ਦੇ ਅੰਦਰ ਬੋਰਵੈੱਲ ਪੁੱਟਿਆ ਗਿਆ ਸੀ। ਪਾਣੀ ਨਾ ਆਉਣ ਕਾਰਨ ਬੰਦ ਹੋ ਗਿਆ। ਦੋ ਦਿਨ ਪਹਿਲਾਂ ਹੀ ਬੋਰਵੈੱਲ ਤੋਂ ਪਲਾਸਟਿਕ ਦੀ ਪਾਈਪ ਕੱਢੀ ਗਈ ਸੀ। ਅਜਿਹੇ ’ਚ ਬੋਰਵੈੱਲ ਖੁੱਲ੍ਹਾ ਪਿਆ ਸੀ। ਲੜਕੀ ਦੇ ਰੋਣ ਦੀ ਆਵਾਜ਼ ਬੋਰਵੈੱਲ ਦੇ ਅੰਦਰੋਂ ਸੁਣੀ ਜਾ ਸਕਦੀ ਹੈ। ਘਟਨਾ ਵਾਲੀ ਥਾਂ ’ਤੇ ਭਾਰੀ ਗਿਣਤੀ ’ਚ ਲੋਕ ਇੱਕਠੇ ਹੋਏ ਹਨ।

    ਇਹ ਖਬਰ ਵੀ ਪੜ੍ਹੋ : Haryana News: ਸੈਣੀ ਸਰਕਾਰ ਨੇ ਹਰਿਆਣਾ ਦੇ ਕਿਸਾਨਾਂ ਦੀ ਕਰ ਦਿੱਤੀ ਮੌਜ਼, ਲਿਆ ਇਹ ਵੱਡਾ ਫੈਸਲਾ

    ਦੋ ਦਿਨ ਪਹਿਲਾਂ ਹੀ ਕੱਢੀ ਸੀ ਪਾਈਪ | Kotputli Borewell Accident

    ਦੋ ਦਿਨ ਪਹਿਲਾਂ ਲੜਕੀ ਦੇ ਘਰ ਦੇ ਬਾਹਰ ਬੋਰਵੈੱਲ ਤੋਂ ਪਲਾਸਟਿਕ ਦੀ ਪਾਈਪ ਕੱਢੀ ਗਈ ਸੀ। ਅਜਿਹੇ ’ਚ ਬੋਰਵੈੱਲ ਖੁੱਲ੍ਹਾ ਪਿਆ ਸੀ। ਲੜਕੀ ਦੇ ਰੋਣ ਦੀ ਆਵਾਜ਼ ਬੋਰਵੈੱਲ ਦੇ ਅੰਦਰੋਂ ਸੁਣੀ ਜਾ ਸਕਦੀ ਹੈ। ਘਟਨਾ ਵਾਲੀ ਥਾਂ ’ਤੇ ਲੋਕ ਇਕੱਠੇ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਬੋਰਵੈੱਲ ’ਚ 150 ਫੁੱਟ ’ਤੇ ਪੱਥਰ ਹੋਣ ਕਾਰਨ ਇਸ ਦਾ ਵਿਆਸ ਘੱਟ ਹੈ। ਲੜਕੀ ਨੂੰ ਉਸ ਤੋਂ ਉੱਪਰ ਮੰਨਿਆ ਜਾਂਦਾ ਹੈ।

    ਬੋਰਵੈੱਲ ਨੇੜੇ ਜੇਸੀਬੀ ਨਾਲ ਖੁਦਾਈ ਸ਼ੁਰੂ | Kotputli Borewell Accident

    • ਡੀਐੱਸਪੀ ਰਾਜੇਂਦਰ ਬੁਰਦਕ ਨੇ ਦੱਸਿਆ- ਸੂਚਨਾ ਮਿਲਦੇ ਹੀ ਸਰੁੰਦ ਥਾਣਾ ਇੰਚਾਰਜ ਮੁਹੰਮਦ ਇਮਰਾਨ ਤੇ ਡਾਕਟਰਾਂ ਦੀ ਟੀਮ ਮੌਕੇ ’ਤੇ ਪਹੁੰਚ ਗਈ। ਜੇਸੀਬੀ ਮਸ਼ੀਨ ਨਾਲ ਬਚਾਅ ਲਈ ਬੋਰਵੈੱਲ ਨੇੜੇ ਖੁਦਾਈ ਸ਼ੁਰੂ ਕਰ ਦਿੱਤੀ ਗਈ ਹੈ।
    • ਉਨ੍ਹਾਂ ਕਿਹਾ, ‘ਬਚਾਅ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਬੱਚੀ ਨੂੰ ਸੁਰੱਖਿਅਤ ਕੱਢਣ ਲਈ ਸਾਰੇ ਸਾਧਨ ਜੁਟਾਏ ਜਾ ਰਹੇ ਹਨ’ ਜੈਪੁਰ ਤੋਂ ਐਸਡੀਆਰਐਫ ਦੀ ਟੀਮ ਵੀ ਮੌਕੇ ਲਈ ਰਵਾਨਾ ਹੋ ਗਈ ਹੈ। ਕੁਝ ਸਮਾਂ ਪਹਿਲਾਂ ਬੋਰਵੈੱਲ ’ਚੋਂ ਇੱਕ ਲੜਕੀ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ।

    ਵੇਖੋ ਰੈਸਕਿਊ ਆਪ੍ਰੇਸ਼ਨ ਦੀਆਂ ਤਸਵੀਰਾਂ…..

    Kotputli Borewell Accident

    LEAVE A REPLY

    Please enter your comment!
    Please enter your name here