ਮੋਟਰਸਾਇਕਲ ਚੋਰੀ ਕਰਨ ਵਾਲੇ ਗਿਰੋਹ ਦੇ 3 ਮੈਬਰ ਕਾਬੂ, 11 ਮੋਟਰਸਾਈਕਲ ਬਰਾਮਦ 

Motorcycle Theft Gang
ਸੁਨਾਮ: ਬਰਾਮਦ ਕਰਵਾਏ ਮੋਟਰਸਾਈਕਲ ਅਤੇ ਚੋਰੀ ਕਰਨ ਵਾਲੇ ਗ੍ਰਿਫਤਾਰ ਕੀਤੇ ਵਿਅਕਤੀਆਂ ਨਾਲ ਪੁਲਿਸ ਪਾਰਟੀ।

ਮਾੜੇ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ : ਸ੍ਰੀ ਕਰਨੈਲ ਸਿੰਘ ਪੀ.ਪੀ.ਐਸ. (Motorcycle Theft Gang )

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸ੍ਰੀ ਕਰਨੈਲ ਸਿੰਘ ਪੀ.ਪੀ.ਐਸ., ਉਪ ਕਪਤਾਨ ਪੁਲਿਸ PBI ਅਤੇ ਨਾਰਕੋਟਿਕ ਸੰਗਰੂਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਸਰਤਾਜ ਸਿੰਘ ਚਹਿਲ IPS ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਸੰਗਰੂਰ ਦੀ ਯੋਗ ਅਗਵਾਈ ਅਧੀਨ ਇੰਸਪੈਕਟਰ ਸੁਖਦੀਪ ਸਿੰਘ ਮੁੱਖ ਅਫਸਰ ਥਾਣਾ ਸਿਟੀ ਸੁਨਾਮ ਅਤੇ ਥਾਣੇਦਾਰ ਦਵਿੰਦਰ ਸਿੰਘ ਇੰਚਾਰਜ ਜੈਲ ਪੋਸਟ ਸਿਟੀ ਸੁਨਾਮ ਸਮੇਤ ਸਮੁੱਚੀ ਪੁਲਿਸ ਟੀਮ ਵੱਲੋਂ ਮੋਟਰਸਾਇਕਲ ਚੋਰੀ ਦੀਆਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਕਾਬੂ ਕਰਕੇ ਉਹਨਾਂ ’ਤੇ ਮੁਕੱਦਮਾ ਦਰਜ ਕਰਕੇ ਚੋਰੀ ਕੀਤੇ 11 ਮੋਟਰਸਾਇਕਲ ਬ੍ਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। Motorcycle Theft Gang

ਉਹਨਾ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਗਿਆ ਕਿ ਮਿਤੀ 19.06.2024 ਨੂੰ ਥਾਣੇਦਾਰ ਦਵਿੰਦਰ ਸਿੰਘ ਇੰਚਾਰਜ ਜੈਲ ਪੋਸਟ ਸਿਟੀ ਸੁਨਾਮ ਨੂੰ ਇਤਲਾਹ ਮਿਲੀ ਸੀ ਕਿ ਹਰਮਨ ਕੁਮਾਰ ਪੁੱਤਰ ਰਿੰਕੂ ਕੁਮਾਰ, ਰਾਜਨ ਪੁੱਤਰ ਰਤਨ ਲਾਲ ਵਾਸੀਆਨ ਵਾਰਡ ਨੰਬਰ 15 ਏਕਤਾ ਕਲੋਨੀ ਨੇੜੇ ਬਾਬਾ ਭਾਈ ਮੂਲ ਚੰਦ ਸਾਹਿਬ ਜੀ ਦੀ ਸਮਾਧ ਸੁਨਾਮ ਅਤੇ ਸਿਮਰਨਜੀਤ ਸਿੰਘ ਉਰਫ ਅਕਸ਼ੈ ਪੁੱਤਰ ਜਗਸੀਰ ਸਿੰਘ ਵਾਸੀ ਪਿੰਡ ਬਖਸੀਵਾਲਾ ਥਾਣਾ ਚੀਮਾ ਜ਼ਿਲ੍ਹਾ ਸੰਗਰੂਰ ਜੋ ਮੋਟਰਸਾਈਕਲ ਚੋਰੀ ਕਰਨ ਦੇ ਆਦਿ ਹਨ।

Motorcycle Theft Gang
ਸੁਨਾਮ: ਬਰਾਮਦ ਕਰਵਾਏ ਮੋਟਰਸਾਈਕਲ ਅਤੇ ਚੋਰੀ ਕਰਨ ਵਾਲੇ ਗ੍ਰਿਫਤਾਰ ਕੀਤੇ ਵਿਅਕਤੀਆਂ ਨਾਲ ਪੁਲਿਸ ਪਾਰਟੀ।

ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਨੂੰ ਮਿਲੀ ਜ਼ਮਾਨਤ

ਜਿਹਨਾਂ ਕੋਲੋਂ ਚੋਰੀ ਕੀਤੇ ਹੋਏ ਮੋਟਰਸਾਈਕਲ ਹਨ। ਜਿਸ ’ਤੇ ਕਾਰਵਾਈ ਕਰਦੇ ਹੋਏ ਥਾਣੇਦਾਰ ਦਵਿੰਦਰ ਸਿੰਘ ਇੰਚਾਰਜ ਜੇਲ ਪੋਸਟ ਸਿਟੀ ਸੁਨਾਮ ਨੇ ਮੁਕਦਮਾ ਨੰਬਰ 81 ਮਿਤੀ 19.06.2024 ਵੱਖ-ਵੱਖ ਧਰਾਵਾਂ ਤਹਿਤ ਥਾਣਾ ਸਿਟੀ ਸੁਨਾਮ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ, ਦੁਰਾਨੇ ਤਫਤੀਸ਼ ਐਸਆਈ ਦਵਿੰਦਰ ਸਿੰਘ ਨੇ ਹਰਮਨ ਕੁਮਾਰ ਪੁੱਤਰ ਰਿੰਕੂ ਕੁਮਾਰ, ਰਾਜਨ ਪੁੱਤਰ ਰਤਨ ਲਾਲ ਵਾਸੀ ਸੁਨਾਮ ਅਤੇ ਸਿਮਰਨਜੀਤ ਸਿੰਘ ਉਰਫ ਅਕਸੇ ਪੁੱਤਰ ਜਗਸੀਰ ਸਿੰਘ ਵਾਸੀ ਪਿੰਡ ਬਖਸੀਵਾਲਾ ਥਾਣਾ ਚੀਮਾ ਜਿਲਾ ਸੰਗਰੂਰ ਨੂੰ ਮੁਕਦਮਾ ਵਿੱਚ ਗ੍ਰਿਫਤਾਰ ਕਰਕੇ ਉਨਾਂ ਪਾਸੋਂ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ 11 ਮੋਟਰਸਾਈਕਲ ਬਰਾਮਦ ਕਰਵਾਏ ਗਏ ਹਨ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ। ਸ੍ਰੀ ਕਰਨੈਲ ਸਿੰਘ ਪੀ.ਪੀ.ਐਸ.,ਉਪ ਕਪਤਾਨ ਪੁਲਿਸ PBI ਅਤੇ ਨਾਰਕੋਟਿਕ ਸੰਗਰੂਰ ਨੇ ਦੱਸਿਆ ਕਿ ਗੈਰ ਕਾਨੂੰਨੀ ਕੰਮ ਕਰਨ ਵਾਲੇ ਕਿਸੇ ਵੀ ਵਿਆਕਤੀ ਨੂੰ ਬਖਸ਼ਿਆਂ ਨਹੀਂ ਜਾਵੇਗਾ, ਮਾੜੇ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। Motorcycle Theft Gang