ਸਾਡੇ ਨਾਲ ਸ਼ਾਮਲ

Follow us

19.1 C
Chandigarh
Sunday, February 1, 2026
More
    Home Breaking News ਮਹਾਂਰਾਸ਼ਟਰ &#...

    ਮਹਾਂਰਾਸ਼ਟਰ ‘ਚ ਕੋਰੋਨਾ ਦੇ 2,946 ਨਵੇਂ ਮਾਮਲੇ, 2 ਮੌਤਾਂ

    Corona

    ਮਹਾਂਰਾਸ਼ਟਰ ‘ਚ ਕੋਰੋਨਾ (Corona Cases) ਦੇ 2,946 ਨਵੇਂ ਮਾਮਲੇ, 2 ਮੌਤਾਂ

    ਔਰੰਗਾਬਾਦ/ਮੁੰਬਈ (ਏਜੰਸੀ)। ਮਹਾਂਰਾਸ਼ਟਰ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ (Corona Cases) ਦੇ 2,946 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਸ ਦੌਰਾਨ ਦੋ ਦੀ ਮੌਤ ਹੋ ਗਈ ਹੈ। ਸੋਮਵਾਰ ਨੂੰ ਹੈਲਥ ਬੁਲੇਟਿਨ ‘ਚ ਇਹ ਜਾਣਕਾਰੀ ਦਿੱਤੀ ਗਈ। ਇਨ੍ਹਾਂ ਨਵੇਂ ਮਾਮਲਿਆਂ ਦੇ ਨਾਲ ਸੂੇਬ ਵਿੱਚ ਮਰੀਜਾਂ ਦੀ ਕੁੱਲ ਗਿਣਤੀ 79,10,577 ਹੋ ਗਈ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 1,47,870 ਹੋ ਗਈ ਹੈ।

    ਰਿਕਵਰੀ ਦਰ ਘੱਟ ਗਈ

    ਇਸ ਦੌਰਾਨ 1,432 ਮਰੀਜ਼ਾਂ ਨੇ ਕੋਰੋਨਾ ਨੂੰ ਹਰਾਇਆ ਹੈ ਅਤੇ ਇਸ ਨਾਲ ਹੁਣ ਤੱਕ ਮਹਾਂਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ 77,46,337 ਹੋ ਗਈ ਹੈ। ਰਾਜ ਦੀ ਰਿਕਵਰੀ ਦਰ ਵਿੱਚ ਸਪੱਸ਼ਟ ਗਿਰਾਵਟ ਆਈ ਹੈ, ਜੋ ਕਿ 97.94 ਪ੍ਰਤੀਸ਼ਤ ਹੈ, ਜਦੋਂ ਕਿ ਮੌਤ ਦਰ 1.86 ਪ੍ਰਤੀਸ਼ਤ ਹੈ।

    ਸੂਬੇ ਭਰ ਵਿੱਚੋਂ ਹੁਣ ਤੱਕ 8,13,21,768 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 79,10,577 ਪਾਜ਼ਿਟਿਵ ਭਾਵ 9.73 ਫੀਸਦੀ ਪਾਜ਼ਿਟਿਵ ਪਾਏ ਗਏ ਹਨ, ਜਿਨ੍ਹਾਂ ਦਾ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਇਸ ਦੌਰਾਨ ਮਹਾਰਠਵਾੜਾ ਦੇ ਚਾਰ ਜ਼ਿਲ੍ਹਿਆਂ ਤੋਂ ਕੋਰੋਨਾ ਦੇ 9 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਔਰੰਗਾਬਾਦ ਤੋਂ ਚਾਰ, ਨਾਂਦੇੜ ਤੋਂ ਤਿੰਨ ਅਤੇ ਬੀਡ ਅਤੇ ਜਾਲਨਾ ਤੋਂ ਇੱਕ-ਇੱਕ ਦੀ ਪੁਸ਼ਟੀ ਹੋਈ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here