(ਸੱਚ ਕਹੂੰ ਨਿਊਜ਼) ਸਰਸਾ। ਸ਼ਾਹ ਸਤਿਨਾਮ ਜੀ ਧਾਮ ਸਰਸਾ ’ਚ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਹੋਈ ਨਾਮ ਚਰਚਾ (Naamcharcha) ’ਚ ਸਾਧ-ਸੰਗਤ ਨੇ ਸ਼ਿਰਕਤ ਕੀਤੀ। ਨਾਮ ਚਰਚਾ ਦੌਰਾਨ ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ ਦਾ ਪਵਿੱਤਰ ਨਾਅਰਾ ਲਾ ਕੇ ਕੀਤੀ। ਨਾਮ ਚਰਚਾ ਦੌਰਾਨ ਪੂਜਨੀਕ ਗੁਰੂ ਜੀ ਦੇ ਰੂਹਾਨੀ ਬਚਨ ਸੁਣਾਏ ਗਏ। ਇਸ ਤੋਂ ਬਾਅਦ ਨਾਮ ਚਰਚਾ ’ਚ ਪਹੁੰਚੀ ਸਾਧ-ਸੰਗਤ ਨੂੰ ਲੰਗਰ ਛਕਾਇਆ ਗਿਆ।
ਪੂਜਨੀਕ ਗੁਰੂ ਜੀ ਦੇ ਯਾਦਗਰ ਪਲ
ਪੂਜਨੀਕ ਗੁਰੂ ਜੀ 40 ਦਿਨ ਬਰਨਾਵਾ ਆਸ਼ਰਮ ’ਚ ਰਹੇ ਤੇ ਹਰ ਰੋਜ਼ ਆਨਲਾਈਨ ਗੁਰੂਕੁਲ ਰਾਹੀਂ ਦੇਸ਼ ਦੇ ਵੱਖ-ਵੱਖ ਸੂਬਿਆਂ ਤੇ ਵਿਦੇਸ਼ਾਂ ’ਚ ਸਾਧ-ਸੰਗਤ ਨੂੰ ਦਰਸ਼ਨ ਦਿੱਤੇ ਤੇ ਨਵੇਂ ਜੀਵਾਂ ਨੂੰ ਨਸ਼ਿਆਂ ਤੇ ਬੁਰਾਈਆਂ ਛੁਡਵਾ ਕੇ ਰਾਮ ਨਾਮ ਨਾਲ ਜੋੜਿਆ। ਪੂਜਨੀਕ ਗੁਰੂ ਜੀ ਦੇ ਦਰਸ਼ਨ ਕਰਕੇ ਸਾਧ-ਸੰਗਤ ਖੁਸ਼ੀ ਨਾਲ ਝੂਮ ਉੱਠਦੀ ਸੀ ਪੂਜਨੀਕ ਗੁਰੂ ਜੀ ਦੇ ਦਰਸ਼ਨਾਂ ਦੀ ਖੁਸ਼ੀ ’ਚ ਸਾਧ-ਸੰਗਤ ਮਾਨਵਤਾ ਭਲਾਈ ਦੇ ਕਾਰਜ ਕਰਦੀ ਤੇ ਅੱਜ ਵੀ ਕਰ ਰਹੀ ਹੈ। ਹਰ ਦਿਨ ਮੋਬਾਇਲ ਦੀ ਘੰਟੀ ਵੱਜਦੀ ਤਾਂ ਪੂਜਨੀਕ ਗੁਰੂ ਜੀ ਆਉਣ ਵਾਲੇ ਹਨ ਸਾਧ-ਸੰਗਤ ਜੀ ਤਿਆਰ ਹੋ ਜਾਓ। ਜਿਵੇਂ ਹੀ ਪੂਜਨੀਕ ਗੁਰੂ ਜੀ ਆਉਂਦੇ ਤੁਰੰਤ ਸੰਗਤ ਖੁਸ਼ੀ ਨਾਲ ਝੂਮ ਉੱਠਦੀ। ਪੂਜਨੀਕ ਗੁਰੂ ਜੀ ਦੇ ਰੂਹਾਨੀ ਬਚਨ ਜੋ ਅੱਜ ਦੇ ਨੌਜਵਾਨਾਂ ਨੂੰ ਨਵੀਂ ਦਿਸ਼ਾ ਦੇ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ