ਪੂਰਬੀ ਅਲਜੀਰੀਆ ’ਚ ਅੱਗ ਲੱਗਣ ਕਾਰਨ 26 ਲੋਕਾਂ ਦੀ ਮੌਤ

ਪੂਰਬੀ ਅਲਜੀਰੀਆ ’ਚ ਅੱਗ ਲੱਗਣ ਕਾਰਨ 26 ਲੋਕਾਂ ਦੀ ਮੌਤ

ਕਾਹਿਰਾ। ਅਫਰੀਕੀ ਦੇਸ਼ ਅਲਜੀਰੀਆ ਦੇ ਪੂਰਬੀ ਹਿੱਸੇ ’ਚ ਅਸਾਧਾਰਨ ਗਰਮੀ ਕਾਰਨ ਲੱਗੀ ਅੱਗ ’ਚ 26 ਲੋਕਾਂ ਦੀ ਮੌਤ ਹੋ ਗਈ ਹੈ। ਅਲਜੀਰੀਆ ਦੇ ਮੀਡੀਆ ਨੇ ਦੇਸ਼ ਦੀ ਸਿਵਲ ਡਿਫੈਂਸ ਸਰਵਿਸ ਦੇ ਹਵਾਲੇ ਨਾਲ ਇਹ ਰਿਪੋਰਟ ਦਿੱਤੀ ਹੈ। ਅਲਜੀਰੀਆ ਦੇ ਅਖਬਾਰ ਏਨ-ਨਾਹਰ ਨੇ ਦੱਸਿਆ ਕਿ ਅਲਜੀਰੀਆ ਦੇ ਉੱਤਰ-ਪੂਰਬੀ ਸ਼ਹਿਰ ਅੰਨਾਬਾ ਦੇ ਨੇੜੇ ਜੰਗਲ ਵਿੱਚ ਅੱਗ ਲੱਗਣ ਕਾਰਨ ਇੱਕ ਯਾਤਰੀ ਬੱਸ ਵਿੱਚ ਸਵਾਰ ਅੱਠ ਲੋਕਾਂ ਦੀ ਮੌਤ ਹੋ ਗਈ। ਗ੍ਰਹਿ ਮੰਤਰੀ ਕਾਮੇਲ ਬੇਲਦਜੌਦ ਨੇ ਬੁੱਧਵਾਰ ਨੂੰ ਕਿਹਾ ਕਿ ਉੱਤਰੀ ਅਲਜੀਰੀਆ ਦੇ 14 ਜ਼ਿਲ੍ਹਿਆਂ ਵਿੱਚ ਜੰਗਲਾਂ ਵਿੱਚ ਲੱਗੀ ਅੱਗ ਵਿੱਚ ਘੱਟੋ-ਘੱਟ 26 ਲੋਕ ਮਾਰੇ ਗਏ ਹਨ ਅਤੇ ਕਈ ਹੋਰ ਜ਼ਖਮੀ ਹੋ ਗਏ ਹਨ,।

ਰਿਪੋਰਟ ਮੁਤਾਬਕ ਅਲਜੀਰੀਆ ਦੇ ਉੱਤਰ-ਪੂਰਬ ਦੇ ਅੱਠ ਸੂਬੇ ਇਸ ਸਮੇਂ ਅੱਗ ਦੀ ਲਪੇਟ ’ਚ ਹਨ। ਅਲਜੀਰੀਆ ਦੀ ਫੌਜ ਤੇਜ਼ੀ ਨਾਲ ਫੈਲ ਰਹੀ ਅੱਗ ’ਤੇ ਕਾਬੂ ਪਾਉਣ ਲਈ ਹੈਲੀਕਾਪਟਰਾਂ ਦੀ ਵਰਤੋਂ ਕਰ ਰਹੀ ਹੈ। ਅਲਜੀਰੀਆ ਦੇ ਰਾਸ਼ਟਰਪਤੀ ਅਬਦੇਲਮਾਦਜਿਦ ਟੇਬੂਨੇ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਲਜੀਰੀਆ ਦੇ ਉੱਤਰ-ਪੂਰਬ ’ਚ ਜੰਗਲ ਦੀ ਅੱਗ ਉੱਪਰਲੇ ਇਲਾਕਿਆਂ ’ਚ ਫੈਲਣ ਕਾਰਨ 69 ਲੋਕਾਂ ਦੀ ਮੌਤ ਹੋ ਗਈ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ