ਸਾਡੇ ਨਾਲ ਸ਼ਾਮਲ

Follow us

18.3 C
Chandigarh
Saturday, January 17, 2026
More
    Home Breaking News Sad News: 23 ...

    Sad News: 23 ਸਾਲਾ ਨੌਜਵਾਨ ਚੜਿਆ ਕਥਿਤ ਤੌਰ ’ਤੇ ਨਸ਼ੇ ਦੀ ਭੇਂਟ

    Sad News
    ਸ੍ਰੀ ਮੁਕਤਸਰ ਸਾਹਿਬ: ਮ੍ਰਿਤਕ ਅਰਸ਼ਦੀਪ ਸਿੰਘ ਦੀ ਪੁਰਾਣੀ ਤਸਵੀਰ। ਫੋਟੋ : ਸੁਰੇਸ਼ ਗਰਗ

    Sad News: (ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਸੂਬੇ ਅੰਦਰ ਚਿੱਟੇ ਦਾ ਪ੍ਰਕੋਪ ਵਧਦਾ ਜਾ ਰਿਹਾ ਤੇ ਹੁਣ ਤੱਕ ਇਸ ਚਿੱਟੇ ਦੀ ਹਨ੍ਹੇਰੀ ਨੇ ਸੈਂਕੜੇ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜ਼ਿਲਾ ਸ਼੍ਰੀ ਮੁਕਤਸਰ ਸਾਹਿਬ ’ਚ‘ ਇੱਕ ਮਾਂ ਦਾ ਕਰੀਬ 23 ਸਾਲਾਂ ਲਾਡਲਾ ਇਕਲੌਤਾ ਪੁੱਤ ਅਤੇ 3 ਭੈਣਾਂ ਦਾ ਭਰਾ ਕਥਿਤ ਤੌਰ ’ਤੇ ਇਸ ਨਸ਼ੇ ਦੀ ਭੇਂਟ ਚੜ ਗਿਆ।

    ਇਹ ਵੀ ਪੜ੍ਹੋ: Froud Alert: ਜਦੋਂ ਤੁਹਾਨੂੰ ਆਵੇ ਇਸ ਤਰ੍ਹਾਂ ਦਾ ਫੋਨ, ‘ਆਪਣੀ ਲੜਕੀ ਨੂੰ ਬਚਾਉਣਾ ਹੈ ਤਾਂ ਦਿਓ ਪੈਸਾ…’

    ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਭੁੱਲਰ ਨਿਵਾਸੀ ਅਰਸ਼ਦੀਪ ਸਿੰਘ ਪੁੱਤਰ ਸਮਸ਼ੇਰ ਸਿੰਘ ਜੋ ਸ਼੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ਸਥਿੱਤ ਇੱਕ ਪੈਲੇਸ ਵਿੱਚ ਸਿਕਿਓਰਿਟੀ ਗਾਰਡ ਵਜੋਂ ਡਿਊਟੀ ਕਰਦਾ ਸੀ ਤੇ ਸੋਮਵਾਰ ਦੀ ਸਵੇਰ ਜਦੋਂ ਅਰਸ਼ਦੀਪ ਘਰ ਨਾ ਪੁੱਜਾ ਤਾਂ ਪਰਿਵਾਰਕ ਮੈਬਰਾਂ ਨੇ ਉਸ ਦੇ ਮੋਬਾਇਲ ’ਤੇ ਫੋਨ ਕੀਤਾ ਤਾਂ ਫੋਨ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਦੇ ਸਟਾਫ਼ ਵੱਲੋਂ ਪਿੱਕ ਕੀਤਾ ਗਿਆ ਜਿਨਾਂ ਨੇ ਸਾਰੇ ਘਟਨਾ ਕ੍ਰਮ ਦੀ ਜਾਣਕਾਰੀ ਦਿੱਤੀ।

    ਡਾਕਟਰਾਂ ਦੇ ਦੱਸਣ ’ਤੇ ਰਿਕਾਰਡ ਮੁਤਾਬਿਕ ਅਰਸ਼ਦੀਪ ਸਿੰਘ ਨੂੰ ਦਰਮਿਆਨੀ ਰਾਤ ਨੂੰ 2 ਨੌਜਵਾਨ ਨਾਜੁਕ ਹਾਲਤ ਵਿੱਚ ਦਾਖਲ ਕਰਵਾਕੇ ਗਏ ਸਨ। ਹਸਪਤਾਲ ਸਟਾਫ਼ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ, ਜਿਨਾਂ ਦੀ ਮੌਜੂਦਗੀ ’ਚ ਅਰਸ਼ਦੀਪ ਸਿੰਘ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਕੇ ਲਾਸ਼ ਪਰਿਵਾਰਕ ਮੈਬਰਾਂ ਨੂੰ ਸ਼ੌਂਪ ਦਿੱਤੀ ਗਈ ਹੈ, ਤੇ ਅਰਸ਼ਦੀਪ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ। Sad News

    LEAVE A REPLY

    Please enter your comment!
    Please enter your name here