ਸਾਡੇ ਨਾਲ ਸ਼ਾਮਲ

Follow us

14.9 C
Chandigarh
Friday, February 27, 2026
More
    Home ਸੂਬੇ ਪੰਜਾਬ ਨਿਸ਼ਕਾਮ ਸੇਵਾ ਸ...

    ਨਿਸ਼ਕਾਮ ਸੇਵਾ ਸੰਮਤੀ ਦਾ 228ਵਾਂ ਮਾਸਿਕ ਰਾਸ਼ਨ ਵੰਡ ਸਮਾਗਮ

    Nishkam Seva Samiti

    ਕੋਟਕਪੂਰਾ ਅਤੇ ਇਸਦੇ ਨਜਦੀਕੀ 25 ਪਿੰਡਾਂ ਦੀਆਂ 225 ਵਿਧਵਾ ਔਰਤਾਂ ਦੇ ਘਰਾਂ ‘ਚ ਰਾਸ਼ਨ ਵੰਡਿਆ

    ਕੋਟਕਪੂਰਾ, (ਅਜੈ ਮਨਚੰਦਾ)। ਸਿਰਮੌਰ ਸਮਾਜ ਸੇਵੀ ਸੰਸਥਾ ਨਿਸ਼ਕਾਮ ਸੇਵਾ ਸੰਮਤੀ (Nishkam Seva Samiti) ( ਰਜਿ. ) ਕੋਟਕਪੂਰਾ ਜੋ ਕਿ ਇਲਾਕੇ ਦੀਆਂ ਵਿਧਵਾ ਅਤੇ ਬੇ-ਸਹਾਰਾ ਔਰਤਾਂ ਨੂੰ ਰਸੋਈ ਦੀ ਜਰੂਰਤ ਦਾ ਸਾਰਾ ਸਮਾਨ ਵੰਡਕੇ ਉਨਾਂ ਲਈ ਵਰਦਾਨ ਸਿੱਧ ਹੋਈ ਹੈ। ਸੰਮਤੀ ਦੇ ਸਰਪ੍ਰਸਤ ਯਸ਼ ਪਾਲ ਅਗਰਵਾਲ ਅਤੇ ਸੰਸਥਾਪਕ ਪ੍ਰਧਾਨ ਡਾ.ਸੁਰਿੰਦਰ ਕੁਮਾਰ ਦਿਵੇਦੀ ਨੈਸ਼ਨਲ ਐਵਾਰਡੀ ਦੀ ਯੋਗ ਅਗਵਾਈ ਹੇਠ 228ਵੇਂ ਮਾਸਿਕ ਮੁਫਤ ਰਾਸ਼ਨ ਵੰਡ ਸਮਾਗਮ ਦਾ ਆਯੋਜਨ ਨਗਰ ਕੌਂਸਲ ਦੇ ਟਾਊਨ ਹਾਲ ਵਿਖੇ ਕੀਤਾ ਗਿਆ।

    ਇਸ ਸਮਾਗਮ ਦੇ ਮੁੱਖ ਮਹਿਮਾਨ ਦੀਦਾਰ ਸਿੰਘ ਮਾਡਰਨ ਜਿਊਲਰਜ਼ ਗੁਰੂਦੁਆਰਾ ਬਜ਼ਾਰ ਕੋਟਕਪੂਰਾ ਸਨ। ਉਨਾਂ ਨੇ ਸੰਮਤੀ ਦੀ ਕਾਰਜ ਪ੍ਰਣਾਲੀ ਅਤੇ ਪਾਰਦ੍ਰਿਸ਼ਤਾ ਤੋਂ ਪ੍ਰਭਾਵਿਤ ਹੋ ਕੇ ਸੰਮਤੀ ਨੂੰ 21 ਹਜ਼ਾਰ ਰੁਪਏ ਸਲਾਨਾ ਦੇਣ ਦਾ ਪ੍ਰਣ ਲਿਆ। ਇਸ ਉਪਰੰਤ ਉਨਾਂ ਨੇ ਜੂਨ ਮਹੀਨੇ ਦੇ ਰਾਸ਼ਨ ਦੀਆਂ ਭਰੀਆਂ ਦੋ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਵਿਦਾ ਕੀਤਾ।

    ਇਸ ਉਪਰੰਤ ਸੰਮਤੀ ਦੇ ਮੈਂਬਰਾਂ ਨੇ 20 ਟੀਮਾਂ ਬਣਾਕੇ ਕੋਟਕਪੂਰਾ ਸ਼ਹਿਰ ਅਤੇ ਇਸ ਦੇ ਨਜਦੀਕੀ 25 ਪਿੰਡਾਂ ਦੀਆਂ 225 ਵਿਧਵਾ ਅਤੇ ਬੇ ਸਹਾਰਾ ਔਰਤਾਂ ਦੇ ਘਰਾਂ ‘ਚ ਜਾ ਕੇ ਰਾਸ਼ਨ ਵੰਡਿਆ। ਇਸ ਮੌਕੇ ਸ਼ਹਿਰ ਦੇ ਪਤਵੰਤੇ ਵਿਅਕਤੀ ਕੈਪਟਨ ਜਰਨੈਲ ਸਿੰਘ ਮਾਨ, ਜਗਸੀਰ ਸਿੰਘ ਖਾਰਾ ਇੰਚਾਰਜ ਸਾਂਝ ਕੇਂਦਰ, ਦਰਸ਼ਨ ਕੁਮਾਰ ਬਾਵਾ ਪ੍ਰਧਾਨ ਪੈਨਸ਼ਨਰਜ ਐਸੋਸੀਏਸ਼ਨ, ਜਗਸੀਰ ਖਾਰਾ ਪ੍ਰਧਾਨ ਮੁਹੱਲਾ ਵਿਕਾਸ ਕਮੇਟੀ ਅਨੰਦ ਨਗਰ, ਡਾ. ਸੁਰਿੰਦਰ ਗਲਹੋਤਰਾ, ਨੀਰਜ ਸਿੰਗਲਾ ਐਡਵੋਕੇਟ, ਰਜਿੰਦਰ ਸਿੰਘ ਸਰਾਂ, ਦਲਜਿੰਦਰ ਸਿੰਘ ਸੰਧੂ, ਨਰੇਸ਼ ਕੁਮਾਰ ਬਾਵਾ ਪ੍ਰਧਾਨ, ਸੋਮ ਨਾਥ ਗਰਗ, ਡਾ. ਬਿਲਵਾ ਮੰਗਲ, ਮਨਮੋਹਨ ਸਿੰਘ ਚਾਵਲਾ, ਸੁਭਾਸ਼ ਜਰਮਨੀ, ਨਛੱਤਰ ਸਿੰਘ ਲਾਇਬ੍ਰੇਰੀਅਨ, ਕੁਲਭੂਸ਼ਣ ਕੌੜਾ, ਸੰਜੀਵ ਧਿਂਗੜਾ, ਗੁਰਦੀਪ ਸਿੰਘ ਮੈਨੇਜਰ, ਸੁਖਵਿੰਦਰ ਸਿੰਘ ਪੱਪੂ ਨੰਬਰਦਾਰ, ਸੋਨੂੰ ਅਤੇ ਕੁਲਦੀਪ ਕੁਮਾਰ ਹਾਜ਼ਰ ਸਨ। ਅੰਤ ਵਿੱਚ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here