225 ਵਿਧਵਾ, ਬੇ ਸਹਾਰਾ ਔਰਤਾਂ ਦੇ ਘਰਾਂ ‘ਚ ਰਾਸ਼ਨ ਪਹੁੰਚਾਇਆ
ਕੋਟਕਪੂਰਾ, ( ਅਜੈ ਮਨਚੰਦਾ)। ਇਲਾਕੇ ਦੀ ਪ੍ਰਸਿੱਧ ਅਤੇ ਸਭ ਤੋਂ ਪੁਰਾਣੀ ਸਮਾਜ ਸੇਵੀ ਸੰਸਥਾ ਨਿਸ਼ਕਾਮ ਸੇਵਾ ਸੰਮਤੀ ( ਰਜਿ. ) ਕੋਟਕਪੂਰਾ ਵਿਧਵਾ ਅਤੇ ਬੇਸਹਾਰਾ ਔਰਤਾਂ ਨੂੰ ਰਸੋਈ ਦੀ ਜ਼ਰੂਰਤ ਦਾ ਸਾਰਾ ਰਾਸ਼ਨ (Ration Distribution) ਵੰਡ ਕੇ ਉਨਾਂ ਲਈ ਵਰਦਾਨ ਸਿੱਧ ਹੋਈ ਹੈ। ਸੰਮਤੀ ਦੇ ਸਰਪ੍ਰਸਤ ਯਸ਼ਪਾਲ ਅਗਰਵਾਲ ਅਤੇ ਸੰਸਥਾਪਕ ਪ੍ਰਧਾਨ ਡਾ.ਸੁਰਿੰਦਰ ਕੁਮਾਰ ਦਿਵੇਦੀ ਨੈਸ਼ਨਲ ਐਵਾਰਡੀ ਦੀ ਯੋਗ ਅਗਵਾਈ ਹੇਠ 227ਵੇਂ ਮਾਸਿਕ ਮੁਫਤ ਰਾਸ਼ਨ ਵੰਡ (Ration Distribution) ਸਮਾਗਮ ਦਾ ਆਯੋਜਨ ਨਗਰ ਕੌਂਸਲ ਦੇ ਟਾਊਨ ਹਾਲ ਵਿਖੇ ਕੀਤਾ ਗਿਆ।
ਇਸ ਸਮਾਗਮ ਦੇ ਮੁੱਖ ਮਹਿਮਾਨ ਸਮਾਜ ਸੇਵੀ ਹਰਿੰਦਰ ਸਿੰਘ ਚੋਟ ਮੁਰਾਦਾ ਕਮਿਸ਼ਨ ਏਜੰਟ ਨਵੀਂ ਦਾਣਾ ਮੰਡੀ ਕੋਟਕਪੂਰਾ ਸਨ। ਉਨਾਂ ਨੇ ਸੰਮਤੀ ਦੀ ਕਾਰਜ ਪ੍ਰਣਾਲੀ ਅਤੇ ਪਾਰਦਰਸ਼ਤਾ ਤੋਂ ਪ੍ਰਭਾਵਿਤ ਹੋ ਕੇ ਸੰਮਤੀ ਨੂੰ ਰਾਸ਼ਨ ਲਈ ਗੁਪਤ ਦਾਨ ਦਿੱਤਾ। ਇਸ ਮੌਕੇ ਵਿਸ਼ੇਸ਼ ਰੂਪ ਵਿੱਚ ਪੁੱਜੇ ਲਾਇਨ ਸੁਰਜੀਤ ਸਿੰਘ ਘੁਲਿਆਣੀ ਨੇ ਅਪਣੇ ਬੇਟੇ ਗੁਰਿੰਦਰ ਪਾਲ ਸਿੰਘ ਘੁਲਿਆਣੀ ਆਸਟ੍ਰੇਲੀਆ ਵੱਲੋਂ ਭੇਜੇ ਗਏ ਦਾਨ ਨੂੰ ਵਿਧਵਾ ਔਰਤਾਂ ਦੇ ਰਾਸ਼ਨ ਲਈ ਭੇਂਟ ਕੀਤਾ। ਉਪਰੰਤ ਮੁੱਖ ਮਹਿਮਾਨ ਨੇ ਮਈ ਮਹੀਨੇ ਦੇ ਰਾਸ਼ਨ ਦੀਆਂ ਭਰੀਆਂ ਦੋ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਵਿਦਾ ਕੀਤਾ।
ਇਸ ਉਪਰੰਤ ਸੰਮਤੀ ਦੇ ਮੈਂਬਰਾਂ ਨੇ 20 ਟੀਮਾਂ ਬਣਾਕੇ ਕੋਟਕਪੂਰਾ ਸ਼ਹਿਰ ਅਤੇ ਇਸ ਦੇ ਨਜ਼ਦੀਕੀ 25 ਪਿੰਡਾਂ ਦੀਆਂ 225 ਵਿਧਵਾ ਅਤੇ ਬੇਸਹਾਰਾ ਔਰਤਾਂ ਦੇ ਘਰਾਂ ‘ਚ ਜਾ ਕੇ ਰਾਸ਼ਨ ਵੰਡਿਆ। ਇਸ ਮੌਕੇ ਸ਼ਹਿਰ ਦੇ ਪਤਵੰਤੇ ਵਿਅਕਤੀ ਅਤੇ ਸੰਮਤੀ ਦੇ ਮੈਂਬਰ ਟੀ. ਆਰ. ਅਰੋੜਾ, ਵਰਿੰਦਰ ਕਟਾਰੀਆ, ਮਨਮੋਹਨ ਸਿੰਘ ਚਾਵਲਾ, ਡਾ. ਬਿਲਵਾ ਮੰਗਲ, ਸੋਮ ਨਾਥ ਗਰਗ, ਸੁਭਾਸ਼ ਮਿੱਤਲ, ਕ੍ਰਿਸ਼ਨ ਕਾਂਤ ਗਰਗ, ਸੰਜੀਵ ਧੀਂਗੜਾ, ਸੁਭਾਸ਼ ਜਰਮਨੀ, ਡਾ. ਕੇ. ਕੇ. ਕਟਾਰੀਆ, ਅਮਰਜੀਤ ਸਿੰਘ ਮਿੰਟੂ, ਨਛੱਤਰ ਸਿੰਘ ਲਾਇਬ੍ਰੇਰੀਅਨ, ਸੁਰਿੰਦਰ ਸਿੰਗਲਾ, ਜਸਵਿੰਦਰ ਸਿੰਘ ਸੋਨੂੰ, ਕੁਲਦੀਪ ਕੁਮਾਰ ਅਤੇ ਸ਼੍ਰੀਮਤੀ ਸੁਨੀਤਾ ਰਾਣੀ ਵੀ ਹਾਜ਼ਰ ਸਨ। ਅੰਤ ਵਿੱਚ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ