ਨਿਸ਼ਕਾਮ ਸੇਵਾ ਸੰਮਤੀ ਦਾ 226ਵਾਂ ਮਾਸਿਕ ਰਾਸ਼ਨ ਵੰਡ ਸਮਾਗਮ

rasan

ਨਿਸ਼ਕਾਮ ਸੇਵਾ ਸੰਮਤੀ ਦਾ 226ਵਾਂ ਮਾਸਿਕ ਰਾਸ਼ਨ ਵੰਡ ਸਮਾਗਮ

  •  225 ਵਿਧਵਾ ਤੇ ਬੇ ਸਹਾਰਾ ਔਰਤਾਂ ਦੇ ਘਰਾਂ ‘ਚ ਰਾਸ਼ਨ ਪਹੁੰਚਾਇਆ

ਕੋਟਕਪੂਰਾ, (ਅਜੈ ਮਨਚੰਦਾ)। ਸੂਬੇ ਦੀ ਸਿਰਮੌਰ ਸਮਾਜ ਸੇਵੀ ਸੰਸਥਾ ਨਿਸ਼ਕਾਮ ਸੇਵਾ ਸੰਮਤੀ (Nishkam Seva Samiti) (ਰਜਿ .) ਕੋਟਕਪੂਰਾ ਇਲਾਕੇ ਦੀਆਂ ਵਿਧਵਾ ਤੇ ਬੇ ਸਹਾਰਾ ਔਰਤਾਂ ਨੂੰ ਰਸੋਈ ਦੀ ਜਰੂਰਤ ਦਾ ਸਾਰਾ ਸਮਾਨ ਵੰਡ ਕੇ ਉਨਾਂ ਲਈ ਵਰਦਾਨ ਸਿੱਧ ਹੋਈ ਹੈ। ਸੰਮਤੀ ਦੇ ਸਰਪ੍ਰਸਤ ਯਸ਼ ਪਾਲ ਅਗਰਵਾਲ ਅਤੇ ਸੰਸਥਾਪਕ ਪ੍ਰਧਾਨ ਡਾ. ਸੁਰਿੰਦਰ ਕੁਮਾਰ ਦਿਵੇਦੀ ਨੈਸ਼ਨਲ ਐਵਾਰਡੀ ਦੀ ਯੋਗ ਅਗਵਾਈ ਹੇਠ 226ਵੇਂ ਮਾਸਿਕ ਮੁਫਤ ਰਾਸ਼ਨ ਵੰਡ ਸਮਾਗਮ ਦਾ ਆਯੋਜਨ ਨਗਰ ਕੌਂਸਲ ਦੇ ਟਾਊਨ ਹਾਲ ਵਿਖੇ ਕੀਤਾ ਗਿਆ।

ਇਸ ਸਮਾਗਮ ਦੇ ਮੁੱਖ ਮਹਿਮਾਨ ਕ੍ਰਿਸ਼ਨ ਕਾਂਤ ਗਰਗ ਸੇਵਾ ਮੁਕਤ ਮੈਨੇਜਰ ਅਤੇ ਮਾਲਕ ਸ਼ੁਭਮ ਟੈਂਟ ਹਾਊਸ ਸਿੱਖਾਂ ਵਾਲਾ ਰੋਡ ਕੋਟਕਪੂਰਾ ਸਨ। ਉਨਾਂ ਨੇ ਸੰਮਤੀ ਦੀ ਪਿਛਲੇ ਲੰਮੇਂ ਤੋਂ ਲਗਾਤਾਰ ਚਲ ਰਹੀ ਸੇਵਾ ਲਈ ਸਾਰੇ ਮੈਬਰਾਂ ਨੂੰ ਮੁਬਾਰਕਬਾਦ ਦਿੱਤੀ। ਉਨਾਂ ਨੇ ਸੰਮਤੀ ਦੀ ਵਧੀਆ ਕਾਰਗੁਜਾਰੀ ਅਤੇ ਪਾਰਦਰਿਸ਼ਤਾ ਤੋਂ ਪ੍ਰਭਾਵਿਤ ਹੋ ਕੇ ਖੁਦ ਅਤੇ ਉਨ੍ਹਾਂ ਦੀ ਬੇਟੀ ਸ਼ਿਵਾਂਗੀ ਅਗਰਵਾਲ ਅਰੋੜਾ ਨੇ ਇੱਕ-ਇੱਕ ਔਰਤ ਨੂੰ ਰਾਸ਼ਨ ਦੇਣ ਲਈ ਅਪਣਾਇਆ। ਇਸ ਤੋਂ ਇਲਾਵਾ ਉਨਾਂ ਨੇ ਸੰਮਤੀ ਨੂੰ ਗੁਪਤਦਾਨ ਵੀ ਦਿੱਤਾ ਅਤੇ ਅਪ੍ਰੈਲ ਮਹੀਨੇ ਦੇ ਰਾਸ਼ਨ ਦੀਆਂ ਭਰੀਆਂ ਦੋ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

225 ਵਿਧਵਾ ਤੇ ਬੇ ਸਹਾਰਾ ਔਰਤਾਂ ਦੇ ਘਰਾਂ ‘ਚ ਜਾ ਕੇ ਰਾਸ਼ਨ ਵੰਡਿਆ

ਇਸ ਉਪਰੰਤ ਸੰਮਤੀ ਦੇ ਮੈਂਬਰਾਂ ਨੇ 20 ਟੀਮਾਂ ਬਣਾਕੇ ਕੋਟਕਪੂਰਾ ਸ਼ਹਿਰ ਅਤੇ ਇਸ ਦੇ ਨਜਦੀਕੀ 25 ਪਿੰਡਾਂ ਦੀਆਂ 225 ਵਿਧਵਾ ਤੇ ਬੇ ਸਹਾਰਾ ਔਰਤਾਂ ਦੇ ਘਰਾਂ ‘ਚ ਜਾ ਕੇ ਰਾਸ਼ਨ ਵੰਡਿਆ। ਇਸ ਮੌਕੇ ਸ਼ਹਿਰ ਦੇ ਪਤਵੰਤੇ ਵਿਅਕਤੀ ਅਤੇ ਸੰਮਤੀ ਦੇ ਮੈਂਬਰ ਸੁਰਿੰਦਰ ਕਟਾਰੀਆ ਲਾਲਾ, ਡਾ ਸੁਰਿੰਦਰ ਗਲਹੋਤਰਾ, ਟੀ. ਆਰ. ਅਰੋੜਾ, ਨਛੱਤਰ ਸਿੰਘ ਇੰਸਪੈਕਟਰ, ਗੁਰਦੀਪ ਸਿੰਘ ਸਰਾ, ਸੋਮ ਨਾਥ ਗਰਗ, ਨੀਤੀਸ਼ ਬਾਂਸਲ ਐਡਵੋਕੇਟ, ਮਾਸਟਰ ਸ਼ਾਮ ਲਾਲ ਸਿੰਗਲਾ, ਸੁਭਾਸ਼ ਮਿੱਤਲ, ਕੁਲਭੂਸ਼ਣ ਕੌੜਾ, ਮਨਮੋਹਨ ਸਿੰਘ ਚਾਵਲਾ, ਜੋਗਿੰਦਰ ਸਿੰਘ ਮੱਕੜ, ਸੰਜੀਵ ਧੀਂਗੜਾ, ਸਰਬਜੀਤ ਸਿੰਘ ਹਨੀ ਅਤੇ ਕੁਲਦੀਪ ਕੁਮਾਰ ਹਾਜਰ ਸਨ। ਅੰਤ ਵਿੱਚ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸੰਮਤੀ ਦਾ 227ਵਾਂ ਮਾਸਿਕ ਰਾਸ਼ਨ ਵੰਡ ਸਮਾਗਮ 1 ਮਈ ਨੂੰ ਹੋਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ