201 ਵਿਧਵਾ, ਬੇਸਹਾਰਾ ਔਰਤਾਂ ਦੇ ਘਰਾਂ ‘ਚ ਰਾਸ਼ਨ ਪਹੁੰਚਾਇਆ
ਕੋਟਕਪੂਰਾ, 8 ਮਾਰਚ ( ਅਜੈ ਮਨਚੰਦਾ )। ਪੰਜਾਬ ਦੀ ਸਿਰਮੌਰ ਸਮਾਜ ਸੇਵੀ ਸੰਸਥਾ ਨਿਸ਼ਕਾਮ ਸੇਵਾ ਸੰਮਤੀ ( ਰਜਿ. ) ਕੋਟਕਪੂਰਾ ਜੋ ਕਿ ਪਿਛਲੇ 19 ਸਾਲਾਂ ਤੋਂ ਇਲਾਕੇ ਦੀ ਵਿਧਵਾ ਅਤੇ ਬੇਸਹਾਰਾ ਔਰਤਾਂ ਨੂੰ ਰਾਸ਼ਨ ਵੰਡਕੇ ਉਨਾਂ ਲਈ ਵਰਦਾਨ ਸਿੱਧ ਹੋਈ ਹੈ। ਸੰਮਤੀ ਦੇ ਸਰਪ੍ਰਸਤ ਯਸ਼ ਪਾਲ ਅਗਰਵਾਲ ਅਤੇ ਸੰਸਥਾਪਕ ਪ੍ਰਧਾਨ ਡਾ.ਸੁਰਿੰਦਰ ਕੁਮਾਰ ਦਿਵੇਦੀ ਨੈਸ਼ਨਲ ਐਵਾਰਡੀ ਦੀ ਸੁਯੋਗ ਅਗਵਾਈ ਹੇਠ ਸੰਮਤੀ ਦੇ 225ਵੇਂ ਮਾਸਿਕ ਮੁਫਤ ਰਾਸ਼ਨ ਵੰਡ ਸਮਾਗਮ ਦਾ ਆਯੋਜਨ ਨਗਰ ਕੌਂਸਲ ਦੇ ਟਾਊਨ ਹਾਲ ਵਿਖੇ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਨਿਤੀਸ਼ ਬਾਂਸਲ ਐਡਵੋਕੇਟ ਸਪੁੱਤਰ ਸੁਭਾਸ਼ ਬਾਂਸਲ ਐਡਵੋਕੇਟ ਕੋਟਕਪੂਰਾ ਸਨ।
ਇਸ ਮੌਕੇ ਉਨਾਂ ਦੇ ਨਾਲ ਨਿਸ਼ੂ ਬਾਂਸਲ, ਰੂਚੀ ਬਾਂਸਲ ਅਤੇ ਨਵਜੀਤ ਬਾਂਸਲ ਬਠਿੰਡਾ ਵੀ ਹਾਜਰ ਸਨ। ਉਨਾਂ ਨੇ ਸੰਮਤੀ ਦੀ ਕਾਰਜ ਪ੍ਰਣਾਲੀ ਅਤੇ ਪਾਰਦਰਿਸ਼ਤਾ ਤੋਂ ਪ੍ਰਭਾਵਿਤ ਹੋ ਕੇ ਸੰਮਤੀ ਨੂੰ ਵਿਧਵਾ ਤੇ ਬੇਸਹਾਰਾ ਔਰਤਾਂ ਦੇ ਰਾਸ਼ਨ ਲਈ ਗੁਪਤਾਦਾਨ ਦਿੱਤਾ ਅਤੇ ਨਵਜੀਤ ਬਾਂਸਲ ਨੇ ਸੰਮਤੀ ਦੀ ਸਥਾਈ ਮੈਂਬਰਸ਼ਿਪ ਗ੍ਰਹਿਣ ਕੀਤੀ। ਉਪਰੰਤ ਨਿਤੀਸ਼ ਬਾਂਸਲ ਨੇ ਮਾਰਚ ਮਹੀਨੇ ਦੇ ਰਾਸ਼ਨ ਦੀਆਂ ਭਰੀਆਂ ਦੋ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਉਪਰੰਤ ਸੰਮਤੀ ਦੇ ਮੈਂਬਰਾਂ ਨੇ 20 ਟੀਮਾਂ ਬਣਾਕੇ ਕੋਟਕਪੂਰਾ ਸ਼ਹਿਰ ਅਤੇ ਇਸਦੇ ਨਜਦੀਕੀ 25 ਪਿੰਡਾਂ ਦੀਆਂ 201 ਵਿਧਵਾ, ਬੇ ਸਹਾਰਾ ਔਰਤਾਂ ਦੇ ਘਰਾਂ ਵਿੱਚ ਜਾ ਕੇ ਰਾਸ਼ਨ ਵੰਡਿਆ। ਇਸ ਮੌਕੇ ਸ਼ਹਿਰ ਦੇ ਪਤਵੰਤੇ ਵਿਅਕਤੀ ਵਰਿੰਦਰ ਕਟਾਰੀਆ, ਸੋਮ ਨਾਥ ਗਰਗ ਐਸ. ਡੀ. ਓ., ਡਾ. ਬਿਲਵਾ ਮੰਗਲ, ਮਨਮੋਹਨ ਸਿੰਘ ਚਾਵਲਾ, ਦਲਜਿੰਦਰ ਸਿੰਘ ਸੰਧੂ, ਸੰਜੀਵ ਧਿੰਗੜਾ, ਸੁਭਾਸ਼ ਜਰਮਨੀ, ਸੁਰਿੰਦਰ ਸਿੰਗਲਾ, ਅਮਰਜੀਤ ਸਿੰਘ ਮਿੰਟੂ, ਐਲ. ਡੀ. ਮਹਿਰਾ, ਸਰਬਜੀਤ ਸਿੰਘ ਹਨੀ ਅਤੇ ਬਲਵੀਰ ਸਿੰਘ ਹਾਜ਼ਰ ਸਨ। ਅੰਤ ਵਿੱਚ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ