ਮਾਲੇਰਕੋਟਲਾ (ਗੁਰਤੇਜ ਜੋਸ਼ੀ) । ਜ਼ਿਲ੍ਹਾ ਪੁਲਿਸ ਮਲੇਰਕੋਟਲਾ ਅਤੇ ਕਾਊਂਟਰ ਇੰਟੈਲੀਜੈਂਸ ਮਲੇਰਕੋਟਲਾ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਸਾਂਝੀ ਮੁਹਿੰਮ ਨੂੰ ਅੱਜ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਆਸਾਮ ਤੋਂ ਚਾਹ ਪਤੀ ਦੀ ਸਪਲਾਈ ਲੈ ਕੇ ਆ ਰਹੇ ਇੱਕ ਕੈਂਟਰ ਵਿੱਚੋਂ 22 ਕਿੱਲੋ ਅਫੀਮ (Opium Poppy) ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ।
ਇਹ ਵੀ ਪੜ੍ਹੋ : ਕਰਵਾ ਚੌਥ ਦਾ ਵਰਤ ਪਤਨੀ ਰੱਖ ਸਕਦੀ ਹੈ ਤਾਂ ਪਤੀ ਕਿਉਂ ਨਹੀਂ ?
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਸ੍ਰੀਮਤੀ ਅਵਨੀਤ ਕੌਰ ਸਿਧੂ ਨੇ ਐਸ.ਐਸ.ਪੀ. ਦਫਤਰ ਮਲੇਰਕੋਟਲਾ ਵਿਖੇ ਬੁਲਾਈ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਗੁਰਇਕਬਾਲ ਸਿੰਘ ਉਪ ਕਪਤਾਨ ਪੁਲਿਸ ਅਮਰਗੜ੍ਹ, ਐਸ.ਆਈ. ਹਰਪ੍ਰੀਤ ਸਿੰਘ ਇੰਚਾਰਜ ਕਾਊਟਰ ਇੰਟੈਲੀਜੈਸ ਮਲੇਰਕੋਟਲਾ ਅਤੇ ਐਸ.ਆਈ ਵਿਨਰਪ੍ਰੀਤ ਸਿੰਘ ਮੁਖ ਅਫਸਰ ਥਾਣਾ ਅਮਰਗੜ੍ਹ ਵੱਲੋਂ ਕੱਲ੍ਹ ਕੀਤੇ ਇੱਕ ਸਾਂਝੇ ਆਪਰੇਸ਼ਨ ਦੌਰਾਨ ਥਾਣਾ ਅਮਰਗੜ੍ਹ ਦੀ ਪੁਲਿਸ ਟੀਮ ਸਮੇਤ ਸਹਾਇਕ ਥਾਣੇਦਾਰ ਅਨੈਤ ਖਾਂ ਅਤੇ ਕਾਊਟਰ ਇੰਟੈਲੀਜੈਸ ਮਲੇਰਕੋਟਲਾ ਦੇ ਕਰਮਚਾਰੀ ਸੀਨੀਅਰ ਸਿਪਾਹੀ ਜਗਸੀਰ ਅਤੇ ਲੇਡੀ ਸੀਨੀਅਰ ਸਿਪਾਹੀ ਅਛਰਜੀਤ ਕੌਰ ਵੱਲੋਂ ਸ਼ੱਕੀ ਲੋਕਾਂ ’ਤੇ ਵਾਹਨਾਂ ਦੀ ਚੈਕਿੰਗ ਲਈ ਬਾਗੜੀਆਂ-ਛੀਟਾਂਵਾਲਾ ਰੋਡ ’ਤੇ ਸੂਏ ਦੇ ਪੁਲ ਕੋਲ ਪਿੰਡ ਭਟੀਆਂ ਕਲਾਂ ਦੀ ਹਦ ’ਚ ਚੈਂਕਿੰਗ ਕੀਤੀ ਜਾ ਰਹੀ ਸੀ।
ਕੈਂਟਰ ਛੱਡ ਕੇ ਭੱਜਣ ਲੱਗੇ ਸਨ ਦੋਵੇਂ ਮੁਲਜ਼ਮ (Opium Poppy)
ਇਸੇ ਸਮੇਂ ਛੀਟਾਂ ਵਾਲੀ ਸਾਈਡ ਤੋਂ ਆ ਰਿਹਾ ਇਕ ਲਾਲ ਰੰਗ ਦਾ ਅਸ਼ੋਕ ਲੇਲਂਲੈਂਡ ਕੈਂਟਰ ਮਾਰਕਾ ਸਹਾਇਕ ਥਾਣੇਦਾਰ ਅਨੈਤ ਖਾਂ ਵੱਲੋਂ ਰੋਕਿਆ ਗਿਆ, ਤਾਂ ਕੈਟਰ ਵਿਚ ਡਰਾਇਵਰ ਅਤੇ ਕੰਡਕਟਰ ਸਾਈਡ ਤੋਂ ਦੋ ਮੋਨੇ ਨੌਜਵਾਨ ਉਤਰ ਕੇ ਭੱਜਣ ਲੱਗੇ ਤਾਂ ਸਹਾਇਕ ਥਾਣੇਦਾਰ ਅਨੈਤ ਖਾਂ ਅਤੇ ਦੂਜੇ ਪੁਲਿਸ ਕਰਮਚਾਰੀਆਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ।
ਦੋਵੇਂ ਵਿਅਕਤੀਆਂ ਦੀ ਪਛਾਣ ਇੰਦਰਪਾਲ ਸਿੰਘ ਉਰਫ ਬੰਟੀ ਪੁਤਰ ਜਸਪ੍ਰੀਤ ਸਿੰਘ ਵਾਸੀ ਪਿੰਡ ਸਿਕੰਦਰਪੁਰਾ ਅਤੇ ਸੁਖਵਿੰਦਰ ਸਿੰਘ ਉਰਫ ਸੋਨੀ ਪੁਤਰ ਨਿਰਮਲ ਸਿੰਘ ਵਾਸੀ ਪਿੰਡ ਸਿੰਕਦਰਪੁਰਾ ਜ਼ਿਲ੍ਹਾ ਮਲੇਰਕੋਟਲਾ ਵਜੋਂ ਕੀਤੀ ਗਈ ਹੈ। ਜਦੋਂ ਸ:ਥ: ਅਨੈਤ ਖਾਂ ਕੈਟਰ ਦੀ ਕੈਬਿਨ ਨੂੰ ਚੈਕ ਕੀਤਾ ਤਾਂ ਡਰਾਇਵਰ ਸੀਟ ਦੀ ਪਿਛਲੀ ਸੀਟ ਦੇ ਹੇਠੋਂ ਪਲਾਸਟਿਕ ਦੇ ਥੈਲੇ ਵਿੱਚੋਂ 22 ਕਿਲੋ ਅਫੀਮ ਬਰਾਮਦ ਕੀਤੀ ਗਈ। ਐਸ.ਐਸ.ਪੀ. ਸ੍ਰੀ ਮਤੀ ਸਿਧੂ ਮੁਤਾਬਿਕ ਅਫੀਮ ਸਮੇਤ ਫੜੇ ਗਏ ਮੁਲਜਮ ਕੈਂਟਰ ਰਾਹੀਂ ਆਸਾਮ ਤੋਂ ਚਾਹ ਪਤੀ ਦੀ ਸਪਲਾਈ ਲੈ ਕੇ ਆ ਰਹੇ ਸਨ ਅਤੇ ਉੁਨ੍ਹਾਂ ਆਸਾਮ ਤੋਂ ਹੀ ਅਫੀਮ ਦੀ ਇਹ ਖੇਪ ਖਰੀਦੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ