ਰਾਜਸਥਾਨ ’ਚ ਹੁਣ ਤੱਕ 2 ਕਰੋੜ 11 ਲੱਖ 38 ਹਜ਼ਾਰ ਤੋਂ ਵੱਧ ਕੋੋਰੋਨਾ ਟੀਕੇ ਲੱਗੇ
ਜੈਪੁਰ । ਰਾਜਸਥਾਨ ’ਚ ਵਿਸ਼ਵ ਮਹਾਂਮਾਰੀ ਕੋਰੋਨਾ ਦੀ ਰੋਕਥਾਮ ਲਈ ਕੀਤੇ ਜਾ ਰਹੇ ਟੀਕਾਕਰਨ ਤਹਿਤ ਹੁਣ ਤੱਕ 2 ਕਰੋੜ 11 ਲੱਖ 38 ਹਜ਼ਾਰ ਤੋਂ ਵੱਧ ਕੋਰੋਨਾ ਟੀਕੇ ਲੱਗ ਚੁੱਕੇ ਹਨ ਮੈਡੀਕਲ ਵਿਭਾਗ ਦੇ ਅਨੁਸਾਰ ਐਤਵਾਰ ਤੱਕ ਸੂਬੇ ’ਚ ਕੋਰੋਨਾ ਟੀਕੇ ਦੀ ਪਹਿਲੀ ਤੇ ਦੂਜੀ ਖੁਰਾਕ 2 ਕਰੋੜ 11 ਲੱਖ 38 ਹਜ਼ਾਰ 205 ਲੱਗ ਚੁੱਕੀਆਂ ਹਨ । ਇਨ੍ਹਾਂ ’ਚੋਂ ਇੱਕ ਲੱਖ ਤਿੰਨ ਹਜ਼ਾਰ 395 ਟੀਕੇ ਨਿੱਜੀ ਹਸਪਤਾਲਾਂ ’ਚ ਲਾਏ ਗਏ ਐਤਵਾਰ ਨੂੰ ਚਾਰ ਲੱਖ ਅੱਠ ਹਜ਼ਾਰ 48 ਟੀਕੇ ਲੱਗੇ ਜਿਨ੍ਹਾਂ ’ਚੋਂ ਸਭ ਤੋਂ ਵੱਧ ਤਿੰਨ ਲੱਖ 6 ਹਜ਼ਾਰ 428 ਟੀਕੇ 18 ਤੋਂ 44 ਦੇ ਦਰਮਿਆਨ ਉਮਰ ਦੇ ਵਿਅਕਤੀਆਂ ਨੂੰ ਲੱਗੇ ਹੁਣ ਤੱਕ ਲੱਗੇ ਟੀਕਿਆਂ ’ਚ ਇੱਕ ਕਰੋੜ 75 ਲੱਖ 65 ਹਜ਼ਾਰ 873 ਪਹਿਲੀ ਖੁਰਾਕ ਜਦੋਂਕਿ 35 ਲੱਖ 72 ਹਜ਼ਾਰ 332 ਦੂਜੀ ਖੁਰਾਕ ਸ਼ਾਮਲ ਹੈ ।
ਬੀਤੀ 20 ਜੂਨ ਨੂੰ ਪਹਿਲੀ ਖੁਰਾਕ ਦੇ ਤਿੰਨ ਲੱਖ 65 ਹਜ਼ਾਰ 317 ਜਦੋਂਕਿ 42 ਹਜ਼ਾਰ 731 ਲੋਕਾਂ ਦੇ ਦੂਜੀ ਖੁਰਾਕ ਲੱਗੀ । ਇਸ ਦੌਰਾਨ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ 55 ਲੱਖ 40 ਹਜ਼ਾਰ 458 ਪਹਿਲੀ ਤੇ 18 ਲੱਖ ਪੰਜ ਹਜ਼ਾਰ 151 ਵਿਅਕਤੀਆਂ ਨੂੰ ਇਸ ਦੀ ਦੂਜੀ ਖੁਰਾਕ ਦਿੱਤੀ ਗਈ ਹੈ ਐਤਵਾਰ ਨੂੰ ਇਸ ਉਮਰ ਦੇ 5900 ਵਿਅਕਤੀਆਂ ਨੂੰ ਕੋਰੋਨਾ ਦੀ ਪਹਿਲੀ ਖੁਰਾਕ ਦਿੱਤੀ ਜਦੋਂਕਿ 17 ਹਜ਼ਾਰ 875 ਵਿਅਕਤੀਆਂ ਨੂੰ ਇਸ ਦੂਜੀ ਖੁਰਾਕ ਦਿੱਤੀ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।