ਮੈਲਬੌਰਨ (ਏਜੰਸੀ)। ਸਵਿਸ ਸਟਾਰ ਰੋਜ਼ਰ ਫੈਡਰਰ ਨੇ ਲਗਾਤਰ ਦੂਜੀ ਵਾਰ ਅਸਟਰੇਲੀਅਨ ਓਪਨ ਜਿੱਤ ਲਿਆ ਹੈ ਐਤਵਾਰ ਨੂੰ ਫਾਈਨਲ ‘ਚ ਉਨ੍ਹਾਂ ਕ੍ਰੋਏਸ਼ੀਆ ਦੇ ਵਰਲਡ ਨੰਬਰ-6 ਮਾਰਿਨ ਸਿਲਿਕ ਨੂੰ ਹਰਾਇਆ 36 ਸਾਲਾ ਦੇ ਫੈਡਰਰ ਨੇ 20ਵੇਂ ਗਰੈਂਡ ਸਲੈਮ ਸਿੰਗਲਸ ਖਿਤਾਬ ‘ਤੇ ਕਬਜਾ ਕਰਕੇ ਆਪਣੇ ਹੀ ਰਿਕਾਰਡ ਨੂੰ ਹੋਰ ਪੁਖਤਾ ਕਰ ਲਿਆ ਇਸ ਅੰਕੜੇ ਨੂੰ ਛੋਹਣ ਵਾਲੇ ਇਹ ਪਹਿਲੇ ਪੁਰਸ਼ ਟੈਨਿਸ ਖਿਡਾਰੀ ਹਨ ਇਸ ਦੇ ਨਾਲ ਹੀ ਉਨ੍ਹਾਂ ਛੇਵਾਂ ਅਸਟਰੇਲੀਅਨ ਓਪਨ ਟਾਈਟਲ ਹਾਸਲ ਕਰਕੇ ਰਾਇ ਇਮਰਸਨ (ਅਸਟਰੇਲੀਆ) ਤੇ ਨੋਵਾਕ ਜੋਕੋਵਿਚ (ਸਬਰੀਆ) ਦੀ ਬਰਾਬਰੀ ਕਰ ਲਈ।
ਇਨ੍ਹਾਂ ਦੋਵਾਂ ਦੇ ਨਾਂਅ 6-6 ਅਸਟਰੇਲੀਆ ਓਪਨ ਸਿੰਗਲਜ਼ ਖਿਤਾਬ ਹਨ 36 ਸਾਲਾ ਫੈਡਰਰ ਨੇ ਇਹ ਮੁਕਾਬਲਾ ਤਿੰਨ ਘੰਟੇ 19 ਮਿਟਾਂ ‘ਚ ਜਿੱਤਿਆ ਫੈਡਰਰ ਨੇ ਇਸ ਜਿੱਤ ਨਾਲ ਰਾਏ ਐਮਰਸਨ ਅਤੇ ਨੋਵਾਕ ਜੋਕੋਵਿਕ ਦੇ ਸਭ ਤੋਂ ਜਿਆਦਾ ਛੇ-ਛੇ ਵਾਰ ਅਸਟਰੇਲੀਅਨ ਓਪਨ ਖਿਤਾਬ ਜਿੱਤਣ ਦੇ ਰਿਕਾਰਡ ਦੀ ਬਰਾਬਰੀ ਵੀ ਕਰ ਲਈ ਹੈ ਉਨ੍ਹਾਂ ਨੇ ਇਸ ਨਾਲ ਹੀ ਰਾਡ ਲੇਵਰ ਦੇ 30 ਸਾਲ ਦੀ ਉਮਰ ਤੋਂ ਬਾਅਦ ਚਾਰ ਸਲੈਮ ਖਿਤਾਬ ਜਿੱਤਣ ਦੇ ਰਿਕਾਰਡ ਦੀ ਵੀ ਬਰਾਬਰੀ ਕਰ ਲਈ ਹੈ ਰਾਡ ਲੇਵਰ ਏਰੇਨਾ ਛੱਤ ਦੇ ਹੇਠ ਖੇਡੇ ਗਏ ਫਾਈਨਲ ‘ਚ ਫੈਡਰਰ ਨੇ ਪਹਿਲਾ ਸੈੱਟ ਸਿਰਫ 24 ਮਿੰਟਾਂ ‘ਚ ਜਿੱਤ ਲਿਆ ਸਿਲਿਚ ਨੇ ਦੂਜੇ ਸੈੱਟ ਦਾ ਟਾਈ ਬ੍ਰੇਕ 7-5 ਨਾਲ ਜਿੱਤ ਕੇ ਮੈਚ ‘ਚ ਬਰਾਬਰੀ ਕਰ ਲਈ ਸਵਿੱਸ ਮਾਸਟਰ ਨੇ ਤੀਜਾ ਸੈੱਟ 6-3 ਨਾਲ ਜਿੱਤਿਆ ਪਰ ਚੌਥਾ ਸੈੱਟ 3-6 ਨਾਲ ਗੁਆ ਵੀ ਦਿੱਤਾ ਇਸ ਤੋਂ ਬਾਅਦ ਫੈਡਰਰ ਨੇ ਆਪਣਾ ਸਾਰਾ ਤਜ਼ਰਬਾ ਦਿਉਂਦਿਆਂ ਫੈਸਲਾਕੁਨ ਸੈੱਟ 6-1 ਨਾਲ ਨਿਪਟਾ ਦਿੱਤਾ।