5 ਮਰੀਜ਼ਾਂ ਦੀ ਮੌਤ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਕੋਰੋਨਾ ਦੀ ਮਹਾਂਮਾਰੀ ਵਿੱਚ ਪੰਜਾਬ ਵਿੱਚ ਮੁੜ ਤੋਂ ਰਫ਼ਤਾਰ ਤੇਜ਼ ਹੁੰਦੀ ਨਜ਼ਰ ਆ ਰਹੀ ਹੈ। ਸੋਮਵਾਰ ਨੂੰ ਇੱਕ ਵਾਰ ਫਿਰ ਤੋਂ 200 ਤੋਂ ਜ਼ਿਆਦਾ 208 ਕੇਸ ਆਏ ਹਨ ਤੇ 5 ਦੀ ਹੋਰ ਮੌਤ ਹੋਈ ਹੈ। ਪੰਜਾਬ ਲਈ ਕਾਫ਼ੀ ਜਿਆਦਾ ਖਤਰੇ ਵਾਲੀ ਖ਼ਬਰ ਹੈ, ਕਿਉਂਕਿ ਸਰਕਾਰ ਦੀ ਲੱਖ ਕੋਸ਼ਿਸ਼ ਦੇ ਬਾਵਜ਼ੂਦ ਵੀ ਕੋਰੋਨਾ ਦੀ ਮਹਾਂਮਾਰੀ ਰੁਕਣ ਦਾ ਨਾਅ ਨਹੀਂ ਲੈ ਰਹੀ।
ਸੋਮਵਾਰ ਨੂੰ ਆਏ ਨਵੇਂ 208 ਕੇਸ ਵਿੱਚ ਜਲੰਧਰ ਵਿਖੇ 84, ਲੁਧਿਆਣਾ ਵਿਖੇ 25, ਪਟਿਆਲਾ 19 , ਮੁਹਾਲੀ 15, ਗੁਰਦਾਸਪੁਰ 12, ਅੰਮ੍ਰਿਤਸਰ11, ਸੰਗਰੂਰ 9, ਮੁਕਤਸਰ ਵਿਖੇ 6, ਫਰੀਦਕੋਟ 7, ਕਪੂਰਥਲਾ ਤੇ ਬਠਿੰਡਾ 5, ਫਤਹਿਗੜ੍ਹ ਸਾਹਿਬ 4, ਪਠਾਨਕੋਟ 3, ਐਸਬੀਐਸ ਨਗਰ , ਫਿਰੋਜਪੁਰ ਅਤੇ ਮਾਨਸਾ 1-1 ਕੇਸ ਆਇਆ ਹੈ। 5 ਮੌਤਾਂ ਵਿੱਚ ਲੁਧਿਆਣਾ ‘ਚ 3, ਸੰਗਰੂਰ ਅਤੇ ਮੁਕਤਸਰ ਵਿਖੇ
1-1 ਮੌਤ ਹੋਈ ਹੈ। ਇਸ ਦੌਰਾਨ ਠੀਕ ਹੋਏ 86 ਵਿੱਚ ਸੰਗਰੂਰ ਵਿਖੇ 39, ਐਸਬੀਐਸ ਨਗਰ ਵਿਖੇ 12, ਮੁਹਾਲੀ ਵਿਖੇ 9, ਕਪੂਰਥਲਾ, ਰੋਪੜ, ਤਰਨਤਾਰਨ ਅਤੇ ਬਰਨਾਲਾ ਵਿਖੇ 3-3, ਪਠਾਨਕੋਟ ਵਿਖੇ 2 ਮਰੀਜ਼ ਠੀਕ ਹੋਏ ਹਨ।ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾ ਦੀ ਗਿਣਤੀ 6491 ਹੋ ਗਈ ਹੈ, ਜਿਸ ਵਿੱਚੋਂ 4494 ਠੀਕ ਹੋ ਗਏ ਹਨ ਅਤੇ 169 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 1828 ਕੋਰੋਨਾ ਮਰੀਜ਼ਾ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਚਲ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ