ਬਲੱਡ ਕੈਂਪਾਂ ਦੌਰਾਨ ਕੋਵਿਡ-19 ਦੇ ਮੱਦੇਨਜਰ ਸਰਕਾਰ ਵੱਲੋਂ ਜਾਰੀ ਹਦਾਇਤਾਂ ਦਾ ਰੱਖਿਆ ਗਿਆ ਖਾਸ ਧਿਆਨ
ਬਠਿੰਡਾ/ਚੁੱਘੇ ਕਲਾਂ, (ਸੁਖਜੀਤ ਮਾਨ/ਸੁਖਨਾਮ/ਮਨਜੀਤ ਨਰੂਆਣਾ) ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਿਤਾ ਜੀ) ਦੀ ਪਵਿੱਤਰ ਯਾਦ ‘ਚ ‘ਪਰਮਾਰਥੀ ਦਿਵਸ’ ਮੌਕੇ ਜ਼ਿਲ੍ਹਾ ਬਠਿੰਡਾ ਦੀ ਸਾਧ-ਸੰਗਤ ਵੱਲੋਂ ਖ਼ੂਨਦਾਨ ਕੈਂਪ ਲਾ ਕੇ ਪੂਜਨੀਕ ਬਾਪੂ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਜ਼ਿਲ੍ਹੇ ‘ਚ ਵੱਖ-ਵੱਖ ਥਾਈਂ ਲੱਗੇ ਇਨ੍ਹਾਂ ਕੈਂਪਾਂ ‘ਚ 206 ਯੂਨਿਟ ਖੂਨਦਾਨ ਕੀਤਾ ਗਿਆ
ਵੇਰਵਿਆਂ ਮੁਤਾਬਿਕ ਬਲਾਕ ਬਠਿੰਡਾ ਦੀ ਸਾਧ-ਸੰਗਤ ਵੱਲੋਂ ਸਥਾਨਕ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਬਲੱਡ ਬੈਂਕ, ਬਲਾਕ ਰਾਮਾਂ ਨਸੀਬਪੁਰਾ ਦੀ ਸਾਧ-ਸੰਗਤ ਵੱਲੋਂ ਸਿਵਲ ਹਸਪਤਾਲ ਬਲੱਡ ਬੈਂਕ, ਬਲਾਕ ਮਹਿਮਾ ਗੋਨਿਆਣਾ ਦੀ ਸਾਧ-ਸੰਗਤ ਵੱਲੋਂ ਵਾਦੀ ਹਸਪਤਾਲ ਬਲੱਡ ਬੈਂਕ, ਬਲਾਕ ਭੁੱਚੋ ਮੰਡੀ ਦੀ ਸਾਧ-ਸੰਗਤ ਵੱਲੋਂ ਗੁਰੂ ਨਾਨਕ ਦੇਵ ਚੈਰੀਟੇਬਲ ਬਲੱਡ ਬੈਂਕ ਅਤੇ ਬਲਾਕ ਚੁੱਘੇ ਕਲਾਂ ਦੀ ਸਾਧ-ਸੰਗਤ ਵੱਲੋਂ ਪਿੰਡ ਤਿਉਣਾ ਦੇ ਨਾਮ ਚਰਚਾ ਘਰ ‘ਚ ਖ਼ੂਨਦਾਨ ਕੈਂਪ ਲਗਾਇਆ ਗਿਆ
ਜਿੱਥੇ ਗੋਇਲ ਹਸਪਤਾਲ ਬਲੱਡ ਬੈਂਕ ਅਤੇ ਗੁਪਤਾ ਹਸਪਤਾਲ ਬਲੱਡ ਬੈਂਕ ਦੀ ਟੀਮ ਵੱਲੋਂ ਖ਼ੂਨ ਇਕੱਤਰ ਕੀਤਾ ਗਿਆ ਵੱਖ-ਵੱਖ ਥਾਂਵਾਂ ‘ਤੇ ਲੱਗੇ ਇਨ੍ਹਾਂ ਬਲੱਡ ਕੈਂਪਾਂ ਦੀ ਸ਼ੁਰੂਆਤ ਡੇਰਾ ਸੱਚਾ ਸੌਦਾ ਦੀ ਪਵਿੱਤਰ ਮਰਿਆਦਾ ਅਨੁਸਾਰ ਬੇਨਤੀ ਦਾ ਸ਼ਬਦ ਲਗਾਉਣ ਉਪਰੰਤ ਹੋਈ ਮੈਕਸ ਹਸਪਤਾਲ ਵਿਖੇ ਬਲੱਡ ਕੈਂਪ ਦੀ ਸ਼ੁਰੂਆਤ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਡੇਰਾ ਸੱਚਾ ਸੌਦਾ ਦੇ ਸੀਨੀਅਰ ਵਾਈਸ ਚੇਅਰਮੈਨ ਜਗਜੀਤ ਸਿੰਘ ਇੰਸਾਂ ਨੇ ਖ਼ੂਨਦਾਨ ਕਰਨ ਉਪਰੰਤ ਕਿਹਾ ਕਿ ਅੱਜ ਦਾ ਦਿਨ ਪੂਰੇ ਵਿਸ਼ਵ ਭਰ ‘ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਮਾਨਵਤਾ ਭਲਾਈ ਦੇ ਕਾਰਜ ਕਰਕੇ ‘ਪਰਮਾਰਥੀ ਦਿਵਸ’ ਦੇ ਰੂਪ ਵਿੱਚ ਮਨਾਉਂਦੀ ਹੈ ਅੱਜ ਵੱਖ-ਵੱਖ ਬਲਾਕਾਂ ‘ਚ ਖ਼ੂਨ ਦਾਨ ਕੈਂਪ ਲਗਾ ਕੇ ਅਤੇ ਹੋਰ ਮਾਨਵਤਾ ਭਲਾਈ ਦੇ ਕਾਰਜ ਕਰਕੇ ਸਾਧ-ਸੰਗਤ ਨੇ ਪੂਜਨੀਕ ਬਾਪੂ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ
ਉਨ੍ਹਾਂ ਕਿਹਾ ਕਿ ਸਾਡੀ ਸਤਿਗੁਰੂ ਜੀ ਅੱਗੇ ਇਹੋ ਅਰਦਾਸ ਹੈ ਕਿ ਪਿਤਾ ਜੀ ਸਾਧ-ਸੰਗਤ ਨੂੰ ਮਾਨਵਤਾ ਭਲਾਈ ਦੇ ਕਾਰਜ ਕਰਨ ਦਾ ਹੋਰ ਬਲ ਬਖਸ਼ੋ ਜੀ 45 ਮੈਂਬਰ ਪੰਜਾਬ ਗੁਰਦੇਵ ਸਿੰਘ ਇੰਸਾਂ ਨੇ ਦੱਸਿਆ ਕਿ ਤਿਉਣਾ ਨਾਮ ਚਰਚਾ ਘਰ ਵਿਖੇ ਲਗਾਏ ਗਏ ਕੈਂਪ ਵਿੱਚ ਬਲਾਕ ਚੁੱਘੇ ਕਲਾਂ ਵੱਲੋਂ 93 ਯੂਨਿਟ, ਮਹਿਮਾ ਗੋਨਿਆਣਾ ਵੱਲੋਂ 31 ਯੂਨਿਟ, ਬਲਾਕ ਭੁੱਚੋ ਮੰਡੀ ਵੱਲੋਂ 30 ਯੂਨਿਟ, ਬਲਾਕ ਬਠਿੰਡਾ ਵੱਲੋਂ 27 ਯੂਨਿਟ, ਬਲਾਕ ਰਾਮਾਂ ਨਸੀਬਪੁਰਾ ਵੱਲੋਂ 25 ਯੂਨਿਟ ਖੂਨਦਾਨ ਕੀਤਾ ਗਿਆ ਹੈ
ਇਸ ਮੌਕੇ ਮੈਂਬਰ ਸਾਧ-ਸੰਗਤ ਰਾਜਨੀਤਿਕ ਵਿੰਗ ਬਲਰਾਜ ਸਿੰਘ ਇੰਸਾਂ ਨੇ ਦੱਸਿਆ ਕਿ ਹਰ ਸਾਲ ਸਾਧ-ਸੰਗਤ ਵੱਲੋਂ ਪੂਜਨੀਕ ਬਾਪੂ ਜੀ ਦੀ ਪਵਿੱਤਰ ਯਾਦ ‘ਚ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ, ਇਸ ਵਾਰ ਵੀ ਸਾਧ-ਸੰਗਤ ਵੱਲੋਂ ਕੋਵਿਡ-19 ਕਾਰਨ ਜ਼ਿਲ੍ਹੇ ਦੀਆਂ ਬਲੱਡ ਬੈਂਕਾਂ ‘ਚ ਖ਼ੂਨ ਦੀ ਕਮੀ ਦੇ ਚੱਲਦਿਆਂ ਬਲੱਡ ਕੈਂਪ ਲਗਾਏ ਗਏ ਹਨ। ਕੈਂਪਾਂ ‘ਚ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਵਲੰਟੀਅਰਾਂ ਵੱਲੋਂ ਵੱਧ ਚੜ੍ਹ ਕੇ ਖ਼ੂਨਦਾਨ ਕੀਤਾ ਗਿਆ। ਖ਼ੂਨਦਾਨ ਕਰਨ ਲਈ ਮਹਿਲਾ ਵਲੰਟੀਅਰਾਂ ਵੀ ਵੱਡੀ ਗਿਣਤੀ ‘ਚ ਪਹੁੰਚੀਆਂ ਹੋਈਆਂ ਸਨ।
ਇਸ ਦੌਰਾਨ ਕੋਰੋਨਾ ਮਹਾਂਮਾਰੀ ਨੂੰ ਧਿਆਨ ‘ਚ ਰੱਖਦਿਆਂ ਤਿਉਣਾ ਦੇ ਸਮੁੱਚੇ ਨਾਮ ਚਰਚਾ ਘਰ ਨੂੰ ਸੈਨੀਟਾਈਜ਼ ਕੀਤਾ ਗਿਆ। ਕੈਂਪਾਂ ਦੌਰਾਨ ਕੋਵਿਡ-19 ਦੇ ਮੱਦੇਨਜਰ ਸਰਕਾਰ ਵੱਲੋਂ ਜਾਰੀ ਹਦਾਇਤਾਂ ਸੋਸ਼ਲ ਡਿਸਟੈਂਸਿੰਗ, ਮਾਸਕ ਪਹਿਨਣਾ ਆਦਿ ਦਾ ਵੀ ਖਾਸ ਧਿਆਨ ਰੱਖਿਆ ਗਿਆ। ਬਲੱਡ ਦੇਣ ਆਉਣ ਵਾਲੇ ਹਰ ਇੱਕ ਵਲੰਟੀਅਰ ਦਾ ਕੈਂਪ ‘ਚ ਆਉਣ ਤੋਂ ਪਹਿਲਾਂ ਤਾਪਮਾਨ ਚੈੱਕ ਕੀਤਾ ਗਿਆ ਤੇ ਹੱਥਾਂ ਨੂੰ ਸੈਨੀਟਾਈਜ਼ ਵੀ ਕੀਤਾ ਗਿਆ।
45 ਮੈਂਬਰ ਸੰਤੋਖ ਸਿੰਘ ਇੰਸਾਂ ਕਿੱਲੀ, ਸੇਵਕ ਸਿੰਘ ਇੰਸਾਂ ਗੋਨਿਆਣਾ, ਬਲਜਿੰਦਰ ਸਿੰਘ ਇੰਸਾਂ ਬਾਂਡੀ, 45 ਮੈਂਬਰ ਯੂਥ ਪਿਆਰਾ ਸਿੰਘ ਇੰਸਾਂ, ਬੂਟਾ ਸਿੰਘ ਇੰਸਾਂ, ਗੁਰਵਿੰਦਰ ਸਿੰਘ ਇੰਸਾਂ, 45 ਮੈਂਬਰ ਭੈਣ ਬਿਮਲਾ ਰਾਣੀ ਇੰਸਾਂ ਬਹਿਮਣ ਦੀਵਾਨਾ, ਨਸੀਬ ਕੌਰ ਇੰਸਾਂ ਹਵਾਈ ਅੱਡਾ, ਅਮਰਜੀਤ ਕੌਰ ਇੰਸਾਂ, ਮਾਧਵੀ ਇੰਸਾਂ, 45 ਮੈਂਬਰ ਯੂਥ ਊਸ਼ਾ ਇੰਸਾਂ, ਮੀਨੂੰ ਇੰਸਾਂ, 45 ਮੈਂਬਰ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਭੈਣ ਵਿਨੋਦ ਇੰਸਾਂ, ਖ਼ੂਨਦਾਨ ਸੰਮਤੀ ਦੇ ਸੇਵਾਦਾਰ ਲਖਵੀਰ ਇੰਸਾਂ, ਵਿਸ਼ਾਲ ਇੰਸਾਂ, ਗੁਰਸ਼ਰਨ ਇੰਸਾਂ, ਗਗਨ ਇੰਸਾਂ, ਪ੍ਰਦੀਪ ਇੰਸਾਂ ਗੋਨਿਆਣਾ ਤੋਂ ਇਲਾਵਾ ਬਲਾਕ ਬਠਿੰਡਾ, ਚੁੱਘੇ ਕਲਾਂ, ਰਾਮਾਂ ਨਸੀਬਪੁਰਾ, ਮਹਿਮਾ ਗੋਨਿਆਣਾ, ਭੁੱਚੋ ਮੰਡੀ ਦੇ ਜ਼ਿਲ੍ਹਾ 25 ਮੈਂਬਰ, ਪੰਦਰਾਂ ਮੈਂਬਰ, ਸੁਜਾਨ ਭੈਣਾਂ, ਬਲਾਕ ਭੰਗੀਦਾਸ, ਹੋਰ ਜਿੰਮੇਵਾਰ ਸੇਵਾਦਾਰਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਵਲੰਟੀਅਰ ਅਤੇ ਸਾਧ ਸੰਗਤ ਹਾਜਰ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.