ਦਮਿਸ਼ਕ, (ਏਜੰਸੀ)
ਸੀਰੀਆ ਦੇ ਪੂਰਬੀ ਇਲਾਕੇ ‘ਚ ਪਿਛਲੇ 24 ਘੰਟਿਆਂ ‘ਚ ਅਮਰੀਕਾ ਦੀ ਲੀਡਰਸ਼ਿਪ ਵਾਲੇ ਗਠਬੰਧਨ ਦੇ ਹਵਾਈ ਹਮਲੇ ‘ਚ ਇਸਲਾਮਿਕ ਸਟੈਟ (ਆਈਐਸ) ਦੇ ਘੱਟੋ-ਘੱਟ 20 ਅੱਤਵਾਦੀ ਮਾਰੇ ਗਏ। ਜੰਗ ਨਿਗਰਾਨੀ ਸਮੂਹ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਮਰੀਕਾ ਦੇ ਲੀਡਰਸਿਪ ਵਾਲੇ ਗਠਬੰਧਨ ਨੇ ਆਈਐਸ ਅੱਤਵਾਦੀਆਂ ਨੂੰ ਉਸ ਦੇ ਆਖਰੀ ਗੜ ਪੂਰਬੀ ਸੀਰੀਆ ਦੇ ਗ੍ਰਾਮੀਨ ਖੇਤਰ ਦੇਰ ਅਲ-ਜੋਰ ਪ੍ਰਾਂਤ ਤੋਂ ਹਟਾਉਣ ਦੀ ਮੁਹਿੰਮ ਤਹਿਤ ਹਮਲੇ ਸ਼ੁਰੂ ਕੀਤੇ।
ਸੀਰੀਆ ਲਈ ਮਨੁੱਖੀ ਅਧਿਕਾਰਾਂ ਦੀ ਨਿਗਰਾਨੀ ਸਮੂਹ ਨੇ ਕਿਹਾ ਕਿ ਅਮਰੀਕਾ ਸਮਰਥਿਤ ਸੀਰੀਆਈ ਡੈਮੋਕ੍ਰੇਟਿਕ ਫੋਰਸ ਜੋ ਕੁਰਦ ਲੀਡਰਸਿਪ ਸਮੂਹ ਹੈ ਇਰਾਕ ਕੋਲ ਯੂਫਰੇਟ ਨਦੀ ਦੇ ਪੂਰਬੀ ਤੱਟ ‘ਤੇ ਆਈਐਸ ਅੱਤਵਾਦੀਆਂ ਦੇ ਆਖਰੀ ਗੜ ਤੋਂ ਹਟਾਉਣ ਲਈ ਦੂਜੀ ਮੁਹਿੰਮ ਚਲਾਈ। ਕੁਰਦ ਦੇ ਲੀਡਰਸਿਪ ਵਾਲੇ ਸਮੂਹ ਨੇ ਹਵਾਈ ਹਮਲੇ ਤੇਜ਼ ਕੀਤੇ ਕਿਉਂਕਿ 10 ਸਤੰਬਰ ਨੂੰ ਸ਼ੁਰੂ ਕੀਤੀ ਕੋਸ਼ਿਸ਼ ਅਸਫਲ ਰਹੀ। ਇਸ ਦੌਰਾਨ ਨਾਗਰਿਕਾਂ ਦੀ ਮੌਤ ‘ਚ ਘਾਟ ਆਈ, ਇਸ ਹਫਤੇ ਦੇ ਸ਼ੁਰੂ ‘ਚ ਅਰਮੀਕਾ ਲੀਡਰਸਿਪ ਵਾਲੇ ਗਠਬੰਧਨ ਦੇ ਹਮਲੇ ‘ਚ ਕਥਿਤ ਤੌਰ ‘ਤੇ 10 ਨਾਗਰਿਕਾਂ ਦੀ ਮੌਤ ਹੋਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।