ਚੰਡੀਗੜ੍ਹ (ਸੱਚ ਕਹੂੰ ਨਿਊਜ)। ਪੰਜਾਬ ਸਰਕਾਰ ਨੇ ਅੱਜ 20 ਆਈ ਏ ਐਸ ਅਤੇ 43 ਪੀ ਸੀ ਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਤੈਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਆਈ ਏ ਐਸ ਅਧਿਕਾਰੀਆਂ ਵਿੱਚ ਵਿਕਾਸ ਗਰਗ ਨੂੰੇ ਵਿਸ਼ੇਸ਼ ਸਕੱਤਰ, ਖੇਤੀਬਾੜੀ ਅਤੇ ਡਾਇਰੈਕਟਰ ਜਨਰਲ ਖੇਤੀਬਾੜੀ, ਬਾਗਵਾਨੀ ਅਤੇ ਮਿੱਟੀ ਸੁਰੱਖਿਆ, ਮਨਪ੍ਰੀਤ ਸਿੰਘ ਨੂੰ ਵਿਸ਼ੇਸ਼ ਸਕੱਤਰ, ਆਬਕਾਰੀ ਤੇ ਕਰ ਵਿਭਾਗ, ਦਿਲਰਾਜ ਸਿੰਘ ਨੂੰ ਡਿਪਟੀ ਕਮਿਸ਼ਨਰ ਮੋਗਾ, ਪਰਵੀਨ ਕੁਮਾਰ ਥਿੰਦ ਨੂੰ ਵਿਸ਼ੇਸ਼ ਸਕੱਤਰ –ਕਮ- ਡਾਇਰੈਕਟਰ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ, ਵਿਨੇ ਬੁਬਲਾਨੀ ਨੂੰ ਵਿਸ਼ੇਸ਼ ਸਕੱਤਰ, ਮਾਲ ਅਤੇ ਡਾਇਰੈਕਟਰ ਲੈਂਡ ਰਿਕਾਰਡਜ਼, ਸੈਂਟਲਮੈਂਟ, ਕੰਨਸੋਲੀਡੇਟਸ਼ਨ ਐਂਡ ਲੈਂਡ ਐਕੁਜੀਸ਼ਨ, ਜਲੰਧਰ, ਸ਼ਰੂਤੀ ਨੂੰ ਵਧੀਕ ਸਕੱਤਰ, ਇੰਡਸਟਰੀ ਅਤੇ ਕਾਮਰਸ ਅਤੇ ਵਧੀਕ ਡਾਇਰੈਕਟਰ, ਇੰਡਸਟਰੀ ਅਤੇ ਵਧੀਕ ਮੈਨੇਜਿੰਗ ਡਾਇਰੈਕਟਰ, ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ, ਅਪਨੀਤ ਰਿਆਤ ਨੂੰ ਵਧੀਕ ਸਕੱਤਰ, ਵਿੱਤ ਅਤੇ ਵਧੀਕ ਮੈਨੇਜਿੰਗ ਡਾਇਰੈਕਟਰ ਮਾਰਕਫੈਡ, ਐਮ ਕੇ ਅਰਵਿੰਦ ਕੁਮਾਰ ਨੂੰ ਵਧੀਕ ਸਕੱਤਰ, ਗ੍ਰਹਿ ਮਾਮਲੇ, ਨਿਆਂ ਅਤੇ ਜੇਲਾਂ ਅਤੇ ਵਧੀਕ ਮੈਨੇਜਿੰਗ ਡਾਇਰੈਕਟਰ, ਪੰਜਾਬ ਸਮਾਲ ਇੰਡਸਟਰੀਜ਼ ਐਕਸਪੋਰਟ ਕਾਰਪੋਰੇਸ਼ਨ, ਬੀ. ਸ੍ਰੀ ਨਿਵਾਸਨ ਨੂੰ ਵਧੀਕ ਸਕੱਤਰ, ਸਿਹਤ ਅਤੇ ਪਰਿਵਾਰ ਭਲਾਈ ਅਤੇ ਵਧੀਕ ਮੈਨੇਜਿੰਗ ਡਾਇਰੈਕਟਰ, ਪਨਸਪ, ਦੀਪਤੀ ਉਪਲ ਨੂੰ ਵਧੀਕ ਸਕੱਤਰ, ਸੂਚਨਾ ਅਤੇ ਲੋਕ ਸੰਪਰਕ ਅਤੇ ਮੈਨੇਜਿੰਗ ਡਾਇਰੈਟਰ, ਪੰਜਾਬ ਐਲਕਲੀਜ਼ ਅਤੇ ਕੈਮੀਕਲਜ਼ ਲਿਮਟਿਡ, ਪਰਮਪਾਲ ਕੌਰ ਸਿੱਧੂ ਨੂੰ ਵਧੀਕ ਸਕੱਤਰ, ਸਿੰਜਾਈ ਅਤੇ ਡਾਇਰੈਕਟਰ ਖੇਤੀਬਾੜੀ ਦੇ ਦਫ਼ਤਰ ਵਿੱਚ ਵਧੀਕ ਡਾਇਰੈਕਟਰ (ਪ੍ਰਬੰਧ) ਲਾਇਆ ਗਿਆ ਹੈ।
ਇਸੇ ਤਰਾਂ ਸਨਯਮ ਅਗਰਵਾਲ ਨੂੰ ਮੁੱਖ ਪ੍ਰਬੰਧਕ, ਬਠਿੰਡਾ ਡਿਵੈਲਪਮੈਂਟ ਅਥਾਰਟੀ , ਬਠਿੰਡਾ ਅਤੇ ਕਮਿਸ਼ਨਰ, ਨਗਰ ਨਿਗਮ ਬਠਿੰਡਾ, ਸੁਰਭੀ ਮਲਿਕ ਨੂੰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਲੁਧਿਆਣਾ, ਹਰਪ੍ਰੀਤ ਸਿੰਘ ਸੂਦਨ ਨੂੰ ਵਧੀਕ ਮੁੱਖ ਪ੍ਰਬੰਧਕ, ਪਟਿਆਲਾ ਡਿਵੈਲਪਮੈਂਟ ਅਥਾਰਟੀ ਪਟਿਆਲਾ, ਸ਼ੌਕਤ ਅਹਿਮਦ ਪੈਰੀ ਨੂੰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਪਟਿਆਲਾ, ਵਿਸ਼ੇਸ਼ ਸਾਂਰੰਗਲ ਵਧੀਕ ਕਮਿਸ਼ਨਰ, ਨਗਰ ਨਿਗਮ, ਲੁਧਿਆਣਾ, ਕੌਮਲ ਮਿੱਤਲ ਨੂੰ ਐਸ. ਡੀ.ਐਮ. ਮੁਕੇਰੀਆਂ, ਮਿਸ ਅਮ੍ਰਿਤ ਸਿੰਘ ਨੂੰ ਐਸ. ਡੀ.ਐਮ. ਨਕੋਦਰ ਅਤੇ ਜਸਪ੍ਰੀਤ ਸਿੰਘ ਨੂੰ ਐਸ. ਡੀ.ਐਮ. ਅਮਲੋਹ ਲਗਾਇਆ ਗਿਆ ਹੈ।
ਉੱਧਰ ਪੀ.ਸੀ.ਐਸ. ਅਧਿਕਾਰੀਆਂ ਵਿੱਚ ਮਿਸ ਬਬਿਤਾ ਨੂੰ ਸਪੈਸ਼ਲ ਲੈਂਡ ਐਕੂਜੀਸ਼ਨ ਕੁਲੈਕਟਰ, ਮਾਲ ਵਿਭਾਗ, ਜਲੰਧਰ ਲਾਇਆ ਗਿਆ ਹੈ ਜਦਕਿ ਗੁਰਪ੍ਰੀਤ ਸਿੰਘ ਖਹਿਰਾ ਨੂੰ ਕਮਿਸ਼ਨਰ, ਨਗਰ ਨਿਗਮ, ਪਟਿਆਲਾ, ਹਰੀ ਕ੍ਰਿਸ਼ਨ ਨਾਗਪਾਲ ਨੂੰ ਵਿਸ਼ੇਸ਼ ਸਕੱਤਰ, ਐਸ.ਸੀ. ਤੇ ਬੀ. ਸੀ. ਭਲਾਈ ਵਿਭਾਗ, ਬਖਤਾਵਰ ਸਿੰਘ ਨੂੰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਤਰਨ ਤਾਰਨ, ਤੇਜ ਪ੍ਰਤਾਪ ਸਿੰਘ ਫੂਲਕਾ ਨੂੰ ਵਿਸ਼ੇਸ਼ ਸਕੱਤਰ, ਹਾਉਸਿੰਗ ਅਤੇ ਸ਼ਹਿਰੀ ਵਿਕਾਸ, ਅਰਵਿੰਦ ਪਾਲ ਸਿੰਘ ਸੰਧੂ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਬਰਨਾਲਾ, ਵਿਮਲ ਕੁਮਾਰ ਸੇਤੀਆ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਸ੍ਰੀ ਮੁਕਤਸਰ ਸਾਹਿਬ, ਗੁਰਪਾਲ ਸਿੰਘ ਚਾਹਲ ਨੂੰ ਡਿਪਟੀ ਡਾਇਰੈਕਟਰ, ਅਰਬਨ ਲੋਕਲ ਬਾਡੀਜ਼, ਪਟਿਆਲਾ, ਸੰਦੀਪ ਹੰਸ ਨੂੰ ਵਧੀਕ ਮੁੱਖ ਪ੍ਰਬੰਧਕ, ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ, ਐਸ.ਏ.ਐਸ. ਨਗਰ, ਰਣਜੀਤ ਕੌਰ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਫਤਿਹਗੜ ਸਾਹਿਬ, ਪੂਨਮਦੀਪ ਕੌਰ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਪਟਿਆਲਾ, ਪਰਮਜੀਤ ਸਿੰਘ-1 ਨੂੰ ਡਾਇਰੈਕਟਰ, ਹਾਇਰ ਐਜੂਕੇਸ਼ਨ ਦੇ ਦਫ਼ਤਰ ਵਿੱਚ ਵਧੀਕ ਡਾਇਰੈਕਟਰ (ਪ੍ਰਬੰਧ), ਉਪਕਾਰ ਸਿੰਘ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਸੰਗਰੂਰ, ਗੁਰਪ੍ਰੀਤ ਸਿੰਘ ਥਿੰਦ ਨੂੰ ਸਕੱਤਰ, ਰੀਜ਼ਨਲ ਟਰਾਂਸਪੋਰਟ ਅਥਾਰਟੀ, ਪਟਿਆਲਾ, ਜਗਵਿੰਦਰਜੀਤ ਸਿੰਘ ਗਰੇਵਾਲ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਤਰਨ ਤਾਰਨ ਅਤੇ ਨੀਰੂ ਕਤਿਆਲ ਗੁਪਤਾ ਨੂੰ ਵਧੀਕ ਮੁੱਖ ਪ੍ਰਬੰਧਕ, ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ, ਲੁਧਿਆਣਾ ਲਾਇਆ ਗਿਆ ਹੈ।
ਇਸੇ ਤਰਾਂ ਸੁਭਾਸ਼ ਚੰਦਰ ਨੂੰ ਐਸ.ਡੀ.ਐਮ. ਜਲੰਧਰ-2 ਲਗਾਇਆ ਗਿਆ ਹੈ ਜਦਕਿ ਅਨੁਪਮ ਕਲੇਰ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਫਿਰੋਜ਼ਪੁਰ, ਗੁਰਜੀਤ ਸਿੰਘ ਨੂੰ ਐਸ.ਡੀ.ਐਮ. ਬਟਾਲਾ, ਹਰਚਰਨ ਸਿੰਘ ਨੂੰ ਐਸ.ਡੀ.ਐਮ. ਸ਼ਹੀਦ ਭਗਤ ਸਿੰਘ ਨਗਰ, ਅਮਿਤ ਬੈਂਬੀ ਨੂੰ ਐਸ.ਡੀ.ਐਮ. ਸਮਰਾਲਾ, ਮਨਦੀਪ ਕੌਰ ਨੂੰ ਐਸ.ਡੀ.ਐਮ. ਜੈਤੋਂ ਅਤੇ ਐਸ.ਡੀ.ਐਮ. ਕੋਟਕਪੂਰਾ ਦਾ ਵਾਧੂ ਚਾਰਜ, ਅਨਮੋਲ ਸਿੰਘ ਧਾਲੀਵਾਲ ਨੂੰ ਐਸ.ਡੀ.ਐਮ. ਪਟਿਆਲਾ, ਰਜਤ ਓਬਰਾਏ ਨੂੰ ਐਸ.ਡੀ.ਐਮ. ਬਰਨਾਲਾ, ਲਵਜੀਤ ਕਲਸੀ ਨੂੰ ਐਸ.ਡੀ.ਐਮ. ਪੱਟੀ, ਅਮਿਤ ਨੂੰ ਐਸ.ਡੀ.ਐਮ. ਪਠਾਨਕੋਟ, ਦਮਨਜੀਤ ਸਿੰਘ ਮਾਨ ਨੂੰ ਐਸ.ਡੀ.ਐਮ. (ਪੱਛਮੀ), ਸੁਰਿੰਦਰ ਸਿੰਘ ਨੂੰ ਐਸ.ਡੀ.ਐਮ. ਧਾਰਕਲਾਂ ਅਤੇ ਜੁਆਇੰਟ ਕਮਿਸ਼ਨਰ, ਨਗਰ ਨਿਗਮ ਪਠਾਨਕੋਟ, ਅਰੀਨਾ ਦੁੱਗਲ ਨੂੰ ਲੈਂਡ ਐਕੁਜੀਸ਼ਨ ਕੁਲੈਕਟਰ, ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ, ਐਸ.ਏ.ਐਸ ਨਗਰ ਪਰਮਜੀਤ ਸਿੰਘ-2 ਨੂੰ ਐਸ.ਡੀ.ਐਮ. ਭਵਾਨੀਗੜ ਅਤੇ ਐਸ.ਡੀ.ਐਮ. ਦਿੜਬਾ ਦਾ ਵਾਧੂ ਚਾਰਜ, ਸੰਜੀਵ ਕੁਮਾਰ ਨੂੰ ਐਸ.ਡੀ.ਐਮ. ਰਾਜਪੁਰਾ, ਦਰਬਾਰਾ ਸਿੰਘ ਨੂੰ ਅਸਟੇਟ ਅਫਸਰ, ਜਲੰਧਰ ਡਿਵੈਲਪਮੈਂਟ ਅਥਾਰਟੀ, ਜਲੰਧਰ, ਨਰਿੰਦਰ ਸਿੰਘ-1 ਨੂੰ ਐਸ.ਡੀ.ਐਮ. ਤਲਵੰਡੀ ਸਾਬੋ, ਜਸ਼ਨਪ੍ਰੀਤ ਕੌਰ ਗਿੱਲ ਨੂੰ ਐਸ.ਡੀ.ਐਮ. ਪਾਇਲ, ਮਿਸ ਗੀਤੀਕਾ ਸਿੰਘ ਨੂੰ ਐਸ.ਡੀ.ਐਮ. ਨਾਭਾ, ਮਨਜੀਤ ਸਿੰਘ ਚੀਮਾ ਨੂੰ ਐਸ.ਡੀ.ਐਮ. ਸਮਾਣਾ, ਨਰਿੰਦਰ ਸਿੰਘ-2 ਨੂੰ ਅਸਟੇਟ ਅਫ਼ਸਰ ਬਠਿੰਡਾ ਡਿਵੈਲਪਮੈਂਟ ਅਥਾਰਟੀ, ਬਠਿੰਡਾ, ਕੁਲਪ੍ਰੀਤ ਸਿੰਘ ਨੂੰ ਜੁਆਇੰਟ ਕਮਿਸ਼ਨਰ, ਨਗਰ ਨਿਗਮ ਲੁਧਿਆਣਾ, ਸ਼ਿਵ ਕੁਮਾਰ ਨੂੰ ਜੁਆਇੰਟ ਕਮਿਸ਼ਨਰ, ਨਗਰ ਨਿਗਮ, ਮੋਗਾ, ਅਰਵਿੰਦ ਕੁਮਾਰ ਨੂੰ ਐਸ.ਡੀ.ਐਮ. ਬਸੀ ਪਠਾਣਾ ਅਤੇ ਐਸ.ਡੀ.ਐਮ. ਖਮਾਣੋਂ ਦਾ ਵਾਧੂ ਚਾਰਜ, ਸੁਭਾਸ਼ ਚੰਦਰ ਖਟਕ ਨੂੰ ਐਸ.ਡੀ.ਐਮ. ਰਾਮਪੁਰਾ ਫੂਲ, ਰਾਜੇਸ਼ ਕੁਮਾਰ ਨੂੰ ਐਗਜੀਕਿਊਟਿਵ ਮੈਜਿਸਟਰੇਟ ਅਤੇ ਮੁੱਖ ਮੰਤਰੀ ਦੇ ਪਟਿਆਲਾ ਕੈਂਪ ਦਾ ਓ.ਐਸ.ਡੀ ਅਤੇ ਅਮਰਿੰਦਰ ਸਿੰਘ ਮੱਲੀ ਨੂੰ ਸਹਾਇਕ ਕਮਿਸ਼ਨਰ (ਜਨਰਲ), ਲੁਧਿਆਣਾ ਲਾਇਆ ਗਿਆ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਆਈ.ਏ.ਐਸ. ਅਫ਼ਸਰ ਅਰੁਣਜੀਤ ਸਿੰਘ ਮਿਗਲਾਨੀ ਜੋ ਕਿ ਸਕੱਤਰ, ਸਾਇੰਸ, ਤਕਨਾਲੋਜੀ ਅਤੇ ਵਾਤਾਵਰਣ ਹਨ, ਉਹ ਪੰਜਾਬ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ, ਪਟਿਆਲਾ ਦੇ ਚੇਅਰਮੈਨ ਦਾ ਵਾਧੂ ਚਾਰਜ ਵੀ ਸੰਭਾਲਣਗੇ।