ਹੈਤੀ ‘ਚ 17 ਮਿਸ਼ਨਰੀਆਂ ਮੈਂਬਰਾਂ ਵਿਚੋਂ 2 ਰਿਹਾਅ
ਵਾਸ਼ਿੰਗਟਨ (ਏਜੰਸੀ)। ਪਿਛਲੇ ਅਕਤੂਬਰ ਵਿੱਚ ਹੈਤੀ ਵਿੱਚ ਅਗਵਾ ਕੀਤੇ ਗਏ 17 ਅਮਰੀਕੀ ਅਤੇ ਕੈਨੇਡੀਅਨ ਮਿਸ਼ਨਰੀਆਂ ਵਿੱਚੋਂ ਦੋ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਕ੍ਰਿਸ਼ਚੀਅਨ ਏਡ ਮੰਤਰਾਲੇ ਨੇ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਹੈਤੀ ਵਿੱਚ ਅਗਵਾ ਕੀਤੇ ਗਏ ਦੋ ਬੰਧਕਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਇਹ ਰੱਬ ਦੀ ਕਿਰਪਾ ਹੈ। ਅਸੀਂ ਸਿਰਫ਼ ਸੀਮਤ ਜਾਣਕਾਰੀ ਦੇ ਸਕਦੇ ਹਾਂ, ਪਰ ਇਹ ਕਹਿ ਸਕਦੇ ਹਾਂ ਕਿ ਰਿਹਾਅ ਕੀਤੇ ਗਏ ਦੋ ਬੰਧਕ ਸੁਰੱਖਿਅਤ ਹਨ।
ਜ਼ਿਕਰਯੋਗ ਹੈ ਕਿ ਹੈਤੀ ਦੀ ਰਾਜਧਾਨੀ ਪੋਰਟ ਓ ਪ੍ਰਿੰਸ ਤੋਂ 16 ਅਮਰੀਕੀ ਨਾਗਰਿਕਾਂ ਅਤੇ ਇਕ ਕੈਨੇਡੀਅਨ ਨਾਗਰਿਕ ਨੂੰ ਇਕ ਗਿਰੋਹ ਨੇ ਅਗਵਾ ਕਰ ਲਿਆ ਸੀ। ਇਨ੍ਹਾਂ ਵਿੱਚ ਪੰਜ ਮਰਦ, ਸੱਤ ਔਰਤਾਂ ਅਤੇ ਪੰਜ ਬੱਚੇ ਸ਼ਾਮਲ ਹਨ। ਮੀਡੀਆ ਰਿਪੋਰਟਾਂ ਦੱਸਦੀਆਂ ਹਨ ਕਿ ਅਗਵਾਕਾਰ ਸੰਭਵ ਤੌਰ ੋਤੇ ਸਥਾਨਕ ਹਥਿਆਰਬੰਦ ਸਮੂਹ ਮਾਵਜੋ ਦੇ ਮੈਂਬਰ ਹਨ, ਜੋ ਕਾਰੋਬਾਰੀਆਂ ਤੋਂ ਜ਼ਬਰਦਸਤੀ ਕਰਨ ਅਤੇ ਅਗਵਾ ਪੀੜਤਾਂ ਤੋਂ ਫਿਰੌਤੀ ਮੰਗਣ ਲਈ ਬਦਨਾਮ ਹੈ।