Jharkhand Train Accident: ਝਾਰਖੰਡ ’ਚ 2 ਮਾਲ ਗੱਡੀਆਂ ਦੀ ਟੱਕਰ, 2 ਲੋਕੋ ਪਾਇਲਟਾਂ ਦੀ ਮੌਤ, ਬਚਾਅ ਕਾਰਜ਼ ਜਾਰੀ

Jharkhand Train Accident

Jharkhand Train Accident: ਸਾਹਿਬਗੰਜ (ਏਜੰਸੀ)। ਝਾਰਖੰਡ ਦੇ ਸਾਹਿਬਗੰਜ ’ਚ 2 ਮਾਲ ਗੱਡੀਆਂ ਵਿਚਕਾਰ ਸਿੱਧੀ ਟੱਕਰ ਹੋ ਗਈ। ਇਹ ਹਾਦਸਾ ਸੋਮਵਾਰ ਰਾਤ 3 ਵਜੇ ਵਾਪਰਿਆ। ਇਸ ਹਾਦਸੇ ’ਚ ਦੋ ਲੋਕੋ ਪਾਇਲਟਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਸੁਰੱਖਿਆ ’ਚ ਲੱਗੇ ਚਾਰ ਸੀਆਈਐਸਐਫ ਜਵਾਨ ਜ਼ਖਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇੱਕ ਮਾਲ ਗੱਡੀ ਪਟੜੀ ’ਤੇ ਖੜ੍ਹੀ ਸੀ। ਇਸ ਦੌਰਾਨ, ਇੱਕ ਹੋਰ ਮਾਲ ਗੱਡੀ ਉਸੇ ਟਰੈਕ ’ਤੇ ਆ ਗਈ। ਇਸ ਕਾਰਨ ਦੋਵੇਂ ਰੇਲਗੱਡੀਆਂ ਆਹਮੋ-ਸਾਹਮਣੇ ਟਕਰਾ ਗਈਆਂ। Jharkhand Train Accident

ਇਹ ਖਬਰ ਵੀ ਪੜ੍ਹੋ : Delhi Earthquake: ਭੂਚਾਲ ਨਾਲ ਕੰਬੀ ਦੇਸ਼ ਦੀ ਧਰਤੀ, ਸਹਿਮੇ ਲੋਕ

ਹਾਦਸੇ ’ਚ ਮਾਰੇ ਗਏ ਦੋ ਲੋਕੋ ਪਾਇਲਟਾਂ ’ਚੋਂ, ਅੰਬੁਜ ਮਹਾਤੋ ਬੋਕਾਰੋ ਦਾ ਰਹਿਣ ਵਾਲਾ ਸੀ। ਜਦੋਂ ਕਿ ਇੱਕ ਪਾਇਲਟ ਬੀਐਸ ਮਾਲ ਬੰਗਾਲ ਦਾ ਵਸਨੀਕ ਸੀ। ਜ਼ਖਮੀਆਂ ਦਾ ਇਲਾਜ ਬਰਹਾਟ ਸਦਰ ਹਸਪਤਾਲ ’ਚ ਕੀਤਾ ਜਾ ਰਿਹਾ ਹੈ। ਟੱਕਰ ਤੋਂ ਬਾਅਦ ਕੋਲੇ ਨਾਲ ਭਰੀ ਮਾਲ ਗੱਡੀ ਨੂੰ ਅੱਗ ਲੱਗ ਗਈ ਤੇ ਕਈ ਡੱਬੇ ਪਟੜੀ ਤੋਂ ਉਤਰ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਤੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਰਾਹਤ ਤੇ ਬਚਾਅ ਕਾਰਜ ਜਾਰੀ ਹਨ।

ਐਮਜੀਆਰ ਲਾਈਨ ’ਤੇ ਘਟਨਾ | Jharkhand Train Accident

ਇਹ ਰੇਲ ਹਾਦਸਾ ਸਾਹਿਬਗੰਜ ਜ਼ਿਲ੍ਹੇ ਦੇ ਬਰਹੇਟ ਐਮਜੀਆਰ ਲਾਈਨ ’ਤੇ ਵਾਪਰਿਆ। ਟਰੇਨ ਝਾਰਖੰਡ ਦੇ ਗੋਡਾ ਜ਼ਿਲ੍ਹੇ ਦੇ ਲਾਲਮਾਟੀਆ ਤੋਂ ਪੱਛਮੀ ਬੰਗਾਲ ਦੇ ਫਰੱਕਾ ਜਾ ਰਹੀ ਸੀ। ਜਿਸ ਲਾਈਨ ’ਤੇ ਹਾਦਸਾ ਹੋਇਆ, ਉਸ ਲਾਈਨ ’ਤੇ ਲਾਲਮਾਟੀਆ ਤੋਂ ਫਰੱਕਾ ਤੱਕ ਕੋਲਾ ਲੈ ਕੇ ਜਾਣ ਵਾਲੀਆਂ ਮਾਲ ਗੱਡੀਆਂ ਜਾਂਦੀਆਂ ਹਨ।