ਸਾਡੇ ਨਾਲ ਸ਼ਾਮਲ

Follow us

18.1 C
Chandigarh
Thursday, February 26, 2026
More
    Home Breaking News ਚਾਈਨਾ ਡੋਰ ਕਾਰ...

    ਚਾਈਨਾ ਡੋਰ ਕਾਰਨ 2 ਵਿਦੇਸ਼ੀ ਵਿਦਿਆਰਥੀ ਜਖਮੀ, ਹਸਪਤਾਲ ਭਰਤੀ

    Foreign Students

    ਸਮਰਾਲਾ (ਸੱਚ ਕਹੂੰ ਨਿਊਜ਼)। ਸਮਰਾਲਾ ’ਚ ਚਾਈਨਾ ਡੋਰ ਦੇ ਕਾਰਨ ਇਕ ਵਿਦੇਸ਼ੀ ਵਿਦਿਆਰਥੀ ਬੁਰੀ ਤਰ੍ਹਾਂ ਜਖਮੀ ਹੋ ਗਿਆ, ਜਿਸ ਦੇ ਲਹੂ-ਲੁਹਾਨ ਹੱਥ ਨੂੰ 15-16 ਟਾਂਕੇ ਲਾ ਕੇ ਜੋੜਿਆ ਗਿਆ, ਜਦੋਂ ਕਿ ਇਕ ਹੋਰ ਕੁੜੀ ਵੀ ਇਸ ਦੌਰਾਨ ਜਖਮੀ ਹੋ ਗਈ। ਫਿਲਹਾਲ ਦੋਹਾਂ ਨੂੰ ਹਸਪਤਾਲ ’ਚ ਦਾਖਲ ਕਰਾਇਆ ਗਿਆ ਹੈ। ਇਹ ਦੋਵੇਂ ਵਿਦਿਆਰਥੀ ਸਮਰਾਲਾ ’ਚ ਪੈਂਦੇ ਕਟਾਣੀ ਟੈਕਨੀਕਲ ਕਾਲਜ ’ਚ ਪੜ੍ਹ ਰਹੇ ਹਨ। ਦੋਵੇਂ ਜਦੋਂ ਕਟਾਣੀ ਤੋਂ ਹੀਰਾ ਵੱਲ ਨੂੰ ਜਾ ਰਹੇ ਸਨ ਤਾਂ ਰਾਹ ’ਚ ਉਨ੍ਹਾਂ ਨਾਲ ਇਹ ਹਾਦਸਾ ਵਾਪਰ ਗਿਆ। ਦੱਸਣਯੋਗ ਹੈ ਕਿ ਇਸ ਘਾਤਕ ਡੋਰ ਦੀ ਵਰਤੋਂ ਨੂੰ ਰੋਕਣ ਲਈ ਸੂਬੇ ਭਰ ’ਚ ਭਾਵੇਂ ਪੁਲਿਸ ਵੱਲੋਂ ਪੂਰੀ ਸਖ਼ਤੀ ਵਰਤੀ ਗਈ ਹੈ ਪਰ ਇਸ ਸਖ਼ਤੀ ਦੇ ਬਾਵਜ਼ੂਦ ਪੰਤਗ ਉਡਾਉਣ ਦੇ ਸ਼ੌਕੀਨਾਂ ਵੱਲੋਂ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਖੂਨੀ ਚਾਈਨਾ ਡੋਰ ਨਾਲ ਖੂਬ ਪੰਤਗ ਉਡਾਈਆਂ ਜਾ ਰਹੀਆਂ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here