ਪਿੰਡ ਭੋਤਨਾ ‘ਚ ਹੈਜ਼ੇ ਨਾਂਲ ਦੋ ਮੌਤਾਂ

ਟੱਲੇਵਾਲ, (ਰਾਜਿੰਦਰ ਕੁਮਾਰ) ਪਿੰਡ ਭੋਤਨਾ ਵਿਖੇ ਹੈਜ਼ੇ ਕਾਰਨ 2 ਮੌਤਾਂ ਹੋਣ ਕਾਰਨ ਪਿੰਡ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।  ਪਿੰਡ ਵਿੱਚ ਹੈਜੇ ਦੀ ਬਿਮਾਰੀ ਤੋਂ ਪੀੜਤਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਜਾ ਰਿਹਾ ਹੈ। ਮ੍ਰਿਤਕ ਨੱਥਾ ਸਿੰਘ ਤੇ ਲੜਕੇ ਬਸੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਇੱਕ ਹੋਰ ਮਰੀਜ਼ ਹੈਜੇ ਦੀ ਬਿਮਾਰੀ ਤੋਂ ਪੀੜਤ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਹੈ। ਉਨਾਂ ਮੰਗ ਕੀਤੀ ਕਿ ਹੈਜੇ ਦੀ ਬਿਮਾਰੀ ਦਾ ਪੂਰਨ ਇਲਾਜ਼ ਤੇ ਇਸ ਦੇ ਹੋਕਥਾਮ ਹਿੱਤ ਸਿਹਤ ਅਧਿਕਾਰੀ ਪ੍ਰਬੰਧ ਕਰਨ ਤਾਂ ਜੋ ਹੋ ਮੌਤਾਂ ਤੋਂ ਬਚਾਅ ਹੋ ਸਕੇ। ਪਿੰਡ ਵਾਸੀਆਂ ਮੰਗ ਕੀਤੀ ਕਿ ਹੈਜੇ ਦੀ ਬਿਮਾਰੀ ਤੋਂ ਪੀੜਤ ਵਿਅਕਤੀਆਂ ਦਾ ਸਹੀ ਇਲਾਜ਼ ਕੀਤਾ ਜਾਵੇ। ਇਸ ਦੀ ਰੋਕਥਾਮ ਹਿੱਤ ਉਪਰਾਲੇ ਕੀਤੇ ਜਾਣ।

ਇਹ ਵੀ ਪੜ੍ਹੋ : ਪਰੰਪਰਾ ਕਿਵੇਂ ਜਨਮ ਲੈਂਦੀ ਹੈ

ਪੀ.ਐਚ.ਸੀ.ਟੱਲੇਵਾਲ ਇੰਚਾਰਜ਼ ਡਾ.ਮਨਦੀਪ ਕੌਰ ਨੇ ਦੱਸਿਆ ਕਿ ਨੱਥਾ ਸਿੰਘ ਪੁੱਤਰ ਵੀਰ ਸਿੰਘ ਤੇ ਤੇਜ ਕੌਰ ਪਤਨੀ ਜੋਰਾ ਸਿੰਘ ਵਾਸੀਆਨ ਭੋਤਨਾਂ ਦੀ ਹੈਜੇ ਦੀ ਬਿਮਾਰੀ ਕਾਰਨ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਕੁਲਦੀਪ ਕੌਰ ਪਤਨੀ ਜਗਰੂਪ ਸਿੰਘ, ਬਿੰਦਰ ਕੌਰ ਪਤਨੀ ਸ਼ੇਰ ਸਿੰਘ, ਸ਼ੇਰ ਸਿੰਘ ਪੁੱਤਰ ਨੱਥਾ ਸਿੰਘ ਦਾ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਇਲਾਜ਼ ਚੱਲ ਰਿਹਾ ਹੈ।  ਉਨਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਪਿੰਡ ਵਿੱਚ ਲੋਕਾਂ ਦੇ ਸੈਂਪਲ ਲਏ ਜਾ ਰਹੇ ਹਨ ਲੋਕਾਂ ਨੂੰ ਓਆਰਐਸ ਪਾਊਡਰ ਅਤੇ ਜਿੰਕ ਦੀਆਂ ਗੋਲੀਆਂ ਵੰਡੀਆਂ ਜਾ ਰਹੀਆਂ ਹਨ। ਇਸ ਸਬੰਧੀ ਸੀਐਮਓ ਬਰਨਾਲਾ ਨਾਲ ਸੰਪਰਕ ਕੀਤਾ ਤਾਂ ਉਨਾਂ ਕਿਹਾ ਕਿ ਹੈਜੇ ਦੀ ਬਿਮਾਰੀ ਲਈ ਉਨਾਂ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ। ਹਸਪਤਾਲ ਵਿੱਚ 100 ਬੈਡਾਂ ਦਾ ਪ੍ਰਬੰਧ ਹੈ। ਇਸ ਤੋਂ ਕੋਈ ਇੰਤਜਾਮ  ਹਨ। ਇਸ ਬਿਮਾਰੀ ਦੇ ਹੱਲ ਲਈ ਹੋਰ ਸਿਹਤ ਵਿਭਾਗਾਂ ਦੀ ਮੱਦਦ ਲਈ ਜਾ ਰਹੀ ਹੈ।