ਦੇਸ਼ ’ਚ 24 ਘੰਟਿਆਂ ’ਚ ਮਿਲੇ 2.81 ਲੱਖ ਨਵੇਂ ਕੇਸ

ਦੇਸ਼ ’ਚ 24 ਘੰਟਿਆਂ ’ਚ ਮਿਲੇ 2.81 ਲੱਖ ਨਵੇਂ ਕੇਸ

3.78 ਲੱਖ ਹੋਏ ਠੀਕ, ਦੇਸ਼ ’ਚ ਕੋਰੋਨਾ ਦੇ ਨਵੇਂ ਮਾਮਲੇ ਘਟੇ

ਨਵੀਂ ਦਿੱਲੀ। ਦੇਸ਼ ’ਚ ਕੋਰੋਨਾ ਵਾਇਰਸ ਦੇ ਗੰਭੀਰ ਸੰਕਟ ਦਰਮਿਆਨ ਪਿਛਲੇ 24 ਘੰਟਿਆਂ ਦੌਰਾਨ 2,81,386 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 3,78,741 ਵਿਅਕਤੀਆਂ ਨੇ ਇਸ ਮਹਾਂਮਾਰੀ ਨੂੰ ਮਾਤ ਦਿੱਤੀ ਹੈ। ਇਸ ਦਰਮਿਆਨ ਛੇ ਲੱਖ 91 ਹਜ਼ਾਰ 211 ਵਿਅਕਤੀਆਂ ਨੂੰ ਕੋੋਰੋਨਾ ਦੇ ਟੀਕੇ ਲਾਏ ਗਏ ਦੇਸ਼ ’ਚ ਹੁਣ ਤੱਕ 18 ਕਰੋੜ 29 ਲੱਖ 26 ਹਜ਼ਾਰ 460 ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸੋਮਵਾਰ ਨੂੰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ’ਚ ਤਿੰਨ ਲੱਖ 78 ਹਜ਼ਾਰ 741 ਮਰੀਜ਼ ਠੀਕ ਹੋਏ ਹਨ, ਜਿਸ ਨਾਲ ਰਿਕਵਰੀ ਦਰ 84.25 ਫੀਸਦੀ ਹੋ ਗਈ ਹੈ ਹੁਣ ਤੱਕ ਦੋ ਕਰੋੜ 11 ਲੱਖ 74 ਹਜ਼ਾਰ 076 ਵਿਅਕਤੀ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ ਇਸ ਦੌਰਾਨ 2,81,386 ਨਵੇਂ ਮਾਮਲੇ ਆਉਣ ਦੇ ਨਾਲ ਹੀ ਪੀੜਤਾਂ ਦਾ ਅੰਕੜਾ ਵਧ ਕੇ ਦੋ ਕਰੋਡ 49 ਲੱਖ 65 ਹਜ਼ਾਰ 463 ਹੋ ਗਿਆ ਸਰਗਰਮ ਮਾਮਲੇ 1,01,461 ਘੱਟ ਹੋ ਕੇ 35 ਲੱਖ 16 ਹਜ਼ਾਰ 997 ਹੋ ਗਏ ਹਨ ਇਸ ਦੌਰਾਨ 4,106 ਮਰੀਜ਼ ਆਪਣੀ ਜਾਨ ਗਵਾ ਬੈਠੇ ਅਤੇ ਇਸ ਬਿਮਾਰੀ ਤੋਂ ਮਰਨ ਵਾਲਿਆਂ ਦੀ ਗਿਣਤੀ ਵਧ ਕੇ 2,74,390 ਹੋ ਗਈ ਹੈ ਦੇਸ਼ ’ਚ ਸਰਗਰਮ ਮਾਮਲਿਆਂ ਦੀ ਦਰ ਘੱਟ ਕੇ 14.66 ਫੀਸਦੀ ’ਤੇ ਆ ਗਈ ਹੈ, ਉੱਥੇ ਮੌਤ ਦਰ ਹਾਲੇ 1.09 ਫੀਸਦੀ ਹੈ।

ਕੇਂਦਰ ਦਾ ਦਾਅਵਾ, ਸੂਬਿਆਂ ਕੋਲ ਕੋਵਿਡ-19 ਟੀਕਿਆਂ ਦੀ ਦੋ ਕਰੋੜ ਤੋਂ ਜ਼ਿਆਦਾ ਖੁਰਾਕਾਂ ਮੁਹੱਈਆ

ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਕਿਹਾ ਕਿ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਕੋਲ ਇਸ ਸਮੇਂ ਕੋਵਿਡ-19 ਟੀਕਿਆਂ ਦੀਆਂ ਦੋ ਕਰੋੜ ਤੋਂ ਜ਼ਿਆਦਾ ਖੁਰਾਕਾਂ ਮੁਹੱਈਆ ਹਨ, ਉੱਥੇ ਉਨ੍ਹਾਂ ਨੂੰ ਲਗਭਗ ਤਿੰਨ ਲੱਖ ਖੁਰਾਕ ਅਗਲੇ ਤਿੰਨ ਦਿਨਾਂ ’ਚ ਮਿਲ ਜਾਣਗੀਆਂ ਮੰਤਰਾਲੇ ਨੇ ਕਿਹਾ ਕਿ ਕੇਂਦਰ ਨੇ ਹੁਣ ਤੱਕ ਸੂਬਿਆਂ ਅਤੇ ਕੇਂਦਰ ਸਾਸਿਤ ਸੂਬਿਆਂ ਨੂੰ ਟੀਕਿਆਂ ਦੀ 20 ਕਰੋੜ ਤੋਂ ਜ਼ਿਆਦਾ (20,76,10,230) ਖੁਰਾਕ ਮੁਫਤ ਮੁਹੱਈਆ ਕਰਵਾਈਆਂ ਹਨ।

ਸੂਬਿਆਂ ਨੂੰ ਤਿੰਨ ਦਿਨਾਂ ਦੇ ਅੰਦਰ 2,94,660 ਖੁਰਾਕਾਂ ਹੋਰ ਮਿਲਣਗੀਆਂ

ਇਨ੍ਹਾਂ ’ਚੋਂ 16 ਮਈ ਤੱਕ ਦੇ ਔਸਤ ਅੰਕੜਿਆਂ ਦੇ ਆਧਾਰ ’ਤੇ ਕੁੱਲ ਖਪਤ 18,71,13,705 ਖੁਰਾਕਾਂ ਕੀਤੀਆਂ ਹੋਈਆਂ ਹਨ ਜਿਨ੍ਹਾਂ ’ਚੋਂ ਬੇਕਾਰ ਜਾਣ ਵਾਲੇ ਟੀਕੇ ਵੀ ਸ਼ਾਮਲ ਹਨ ਇਹ ਗਿਣਤੀ ਸੋਮਵਾਰ ਸਵੇਰੇ ਅੱਠ ਵਜੇ ਤੱਕ ਜਾਰੀ ਅੰਕੜਿਆਂ ’ਤੇ ਅਧਾਰਿਤ ਹੈ ਸਿਹਤ ਮੰਤਰਾਲੇ ਨੇ ਕਿਹਾ, ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਕੋਲ ਲੋਕਾਂ ਨੂੰ ਲਗਾਉਣ ਲਈ ਕੋਵਿਡ-19 ਟੀਕਿਆਂ ਦੀ ਹਾਲੇ ਦੋ ਕਰੋੜ ਤੋਂ ਜਿਆਦਾ (2,04,96,525) ਖੁਰਾਕਾਂ ਮੁਹੱਈਆ ਹਨ ਉਸ ਨੇ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ ਸੂਬਿਆਂ ਨੂੰ ਅਗਲੇ ਤਿੰਨ ਦਿਨਾਂ ਦੇ ਅੰਦਰ 2,94,660 ਖੁਰਾਕਾਂ ਹੋਰ ਮਿਲ ਜਾਣਗੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।